ਕੈਨੇਡਾ ਜਾਉਣ ਦੇ ਚਾਹਵਾਨ ਸਟੂਡੈਂਟਸ ਨੂੰ ਵੱਡਾ ਝੱਟਕਾ, 2 ਸਾਲ ਲਈ ਐਂਟਰੀ ਬੰਦ!

ਕੈਨੇਡਾ: ਕੈਨੇਡਾ ਜਾਉਣ ਦੇ ਚਾਹਵਾਨ ਸਟੂਡੈਂਟਸ ਨੂੰ ਵੱਡਾ ਝੱਟਕਾ ਲੱਗਿਆ ਹੈ। ਹੁਣ ਇੰਟਰਨੈਸ਼ਨਲ ਸਟੂਡੈਂਟਸ ‘ਤੇ ਕੈਨੇਡਾ ਸਰਕਾਰ ਨੇ 2 ਸਾਲ ਲਈ ਬੈਨ ਲਗਾਇਆ ਹੈ। ਇਹ ਬੈਨ ਸੰਤਬਰ 2024 ਤੋਂ ਸਤੰਬਰ 2026 ਤੱਕ ਲਗਾਇਆ ਗਿਆ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ਦੀ ਟਰੂਡੋ ਸਰਕਾਰ ਨੇ ਵਿਦਿਆਰਥੀਆਂ ਦੇ ਸਟੱਡੀ ਵੀਜ਼ੇ ਵਿਚ 35 ਫੀਸਦੀ ਤੱਕ ਕਟੌਤੀ ਕਰਨ ਦਾ ਫੈਸਲਾ ਲਿਆ ਹੈ।

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਮੁਤਾਬਕ ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਦੇ ਪਰਮਿਟ ਵਿਚ 35 ਫੀਸਦੀ ਦੀ ਕਮੀ ਕਰੇਗਾ। ਇਸ ਸੀਮਾ ਨਾਲ 2024 ਵਿਚ ਪਰਮਿਟਾਂ ਦੀ ਗਿਣਤੀ ਘੱਟ ਕੇ 364,000 ਹੋ ਜਾਵੇਗਾ। ਇਸ ਤੋਂ ਇਲਾਵਾ ਮਾਸਟਰਸ ਤੇ ਪੀਐੱਚਡੀ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਸੀਮਾ ਤੋਂ ਛੋਟ ਦਿੱਤੀ ਜਾਵੇਗੀ। ਮਿਲਰ ਨੇ ਕਿਹਾ ਕਿ ਉਹ ਪ੍ਰਤਿਭਾਸ਼ਾਲੀ ਲੋਕ ਹਨ ਜਿਨ੍ਹਾਂ ਨੂੰ ਸਾਨੂੰ ਬਣਾਏ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਜਨਸੰਖਿਆ ਦੇ ਆਧਾਰ ‘ਤੇ ਸੂਬੇ ਵੱਲੋਂ ਕੈਪ ਸਪੇਸ ਵੰਡਣਗੇ ਜਿਸਦਾ ਮਤਲਬ ਹੈ ਕਿ ਕੁਝ ਪ੍ਰੋਵਿੰਸਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਨਜ਼ੂਰੀ ਦੀ ਗਿਣਤੀ ਵਿੱਚ ਭਾਰੀ ਕਮੀ ਦੇਖਣ ਨੂੰ ਮਿਲੇਗੀ।

See also  ਇਕ ਬਿੱਸਕੁੱਟ ਦੀ ਕੀਮਤ 1 ਲੱਖ ਰੁਪਏ, ਸੋਨੇ ਤੋਂ ਵੀ ਮਹਿੰਗਾ ਬਿੱਸਕੁੱਟ, ਪੜ੍ਹੋ ਪੂਰੀ ਖ਼ਬਰ