ਸੜਕ ਹਾਦਸੇ ਵਿਚ ਨਾਮੀ ਪੰਜਾਬੀ ਫਿਲਮ ਅਦਾਕਾਰ ਦੀ ਮੌਤ | ਮਨੋਰੰਜਨ ਖਬਰਾਂ

0
3
ਸੜਕ ਹਾਦਸੇ ਵਿਚ ਨਾਮੀ ਪੰਜਾਬੀ ਫਿਲਮ ਅਦਾਕਾਰ ਦੀ ਮੌਤ | ਮਨੋਰੰਜਨ ਖਬਰਾਂ



Last Updated:Apr 19, 2026 8:46 AM ISTਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਨਾਮੀ ਪੰਜਾਬੀ ਅਦਾਕਾਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।News18ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਨਾਮੀ ਪੰਜਾਬੀ ਅਦਾਕਾਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।ਸੜਕ ਹਾਦਸੇ ’ਚ ਅਦਾਕਾਰ ਵਿਪਨ ਜੋਸ਼ੀ ਦੀ ਮੌਤ ਹੋ ਗਈ ਹੈ। ਲਹਿਰਾਗਾਗਾ ਨੇੜੇ ਭਾਈ ਕੀ ਪਿਸ਼ੋਰ ਪਿੰਡ ਦੇ ਰਹਿਣ ਵਾਲੇ ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰ ਵਿਪਿਨ ਜੋਸ਼ੀ (30) (Actor Vipin Joshi passes away) ਦੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਪਿਨ ਜੋਸ਼ੀ ਘੋੜੇਨਾਬ ਪਿੰਡ ਤੋਂ ਆਪਣੇ ਜੱਦੀ ਪਿੰਡ ਭਾਈ ਕੀ ਪਿਸ਼ੋਰ ਵਾਪਸ ਆ ਰਿਹਾ ਸੀ। ਹਾਦਸੇ ਵਿਚ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਅਦਾਕਾਰ ਵਿਪਨ ਜੋਸ਼ੀ ਨੇ ਫਿਲਮ ‘ਮਿੱਟੀ ਨਾ ਫਰੋਲ ਜੋਗੀਆ’, ‘ਹੈਪੀ ਫੈਮਿਲੀ’, ‘ਪਿੰਜਰਾ’, ‘ਅੱਧੀ ਛੁੱਟੀ’ ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ 15 ਗੀਤਾਂ ਵਿੱਚ ਕੰਮ ਕੀਤਾ ਹੈ।ਵਿਪਨ ਜੋਸ਼ੀ ਦੀ ਮੌਤ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।Read More



Rozana Times

LEAVE A REPLY

Please enter your comment!
Please enter your name here