Last Updated:Apr 12, 2026 9:06 PM ISTਸੀਸੀਟੀਵੀ ‘ਚ ਕੈਦ ਹੋਈ ਦਰਦਨਾਕ ਸੱਚਾਈ… ਕਿਵੇਂ ਇੱਕ ਘਰ ਦੇ ਅੰਦਰ ਬਣਿਆ ਮਾਹੌਲ ਬਣ ਗਿਆ ਜਾਨਲੇਵਾ ਹਮਲੇ ਦਾ ਕਾਰਨ?ਪਤਨੀ ਨੇ ਪ੍ਰੇਮੀ ਨੂੰ ਘਰ ਬੁਲਾ ਕੇ ਪਤੀ ‘ਤੇ ਚਲਵਾਈ ਗੋਲੀ, CCTV ਨੇ ਖੋਲ੍ਹੇ ਰਾਜਪਟਿਆਲਾ ਜ਼ਿਲ੍ਹੇ ਦੇ ਪਿੰਡ ਰੋਡ ਲਚਕਾਣੀ ‘ਚ ਇੱਕ ਐਸੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਪਰਿਵਾਰਕ ਰਿਸ਼ਤਿਆਂ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਦੋਸ਼ ਹੈ ਕਿ ਇੱਕ ਮਹਿਲਾ ਨੇ ਆਪਣੇ ਹੀ ਪਤੀ ‘ਤੇ ਜਾਨਲੇਵਾ ਹਮਲਾ ਕਰਵਾਉਣ ਲਈ ਆਪਣੇ ਕਥਿਤ ਪ੍ਰੇਮੀ ਨੂੰ ਘਰ ਬੁਲਾਇਆ, ਜਿਸ ਤੋਂ ਬਾਅਦ ਪਤੀ ਨੂੰ ਗੋਲੀ ਮਾਰ ਦਿੱਤੀ ਗਈ।ਮਿਲੀ ਜਾਣਕਾਰੀ ਅਨੁਸਾਰ, ਜ਼ਖਮੀ ਵਿਅਕਤੀ ਦੀ ਪਹਿਚਾਣ ਨਵਕਿਰਣ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਨਵਕਿਰਣ ਦੀ ਪਤਨੀ ਮਨਪ੍ਰੀਤ ਕੌਰ ਦੇ ਅਮਰਿੰਦਰ ਸਿੰਘ ਉਰਫ਼ ਪੀਟਰ ਢੀਂਡਸਾ ਨਾਲ ਨਾਜਾਇਜ਼ ਸੰਬੰਧ ਸਨ, ਜਿਨ੍ਹਾਂ ਨੂੰ ਲੈ ਕੇ ਘਰ ਵਿੱਚ ਅਕਸਰ ਤਣਾਅ ਬਣਿਆ ਰਹਿੰਦਾ ਸੀ।ਬੀਤੀ ਰਾਤ ਮਾਮਲਾ ਉਸ ਵੇਲੇ ਗੰਭੀਰ ਹੋ ਗਿਆ ਜਦੋਂ ਨਵਕਿਰਣ ਨੇ ਇਕ ਵਾਰ ਫਿਰ ਆਪਣੀ ਪਤਨੀ ਨੂੰ ਇਸ ਰਿਸ਼ਤੇ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਦੋਸ਼ ਹੈ ਕਿ ਇਸ ਤੋਂ ਨਾਰਾਜ਼ ਹੋ ਕੇ ਮਨਪ੍ਰੀਤ ਕੌਰ ਨੇ ਆਪਣੇ ਕਥਿਤ ਪ੍ਰੇਮੀ ਨੂੰ ਘਰ ਬੁਲਾ ਲਿਆ। ਜਿਵੇਂ ਹੀ ਅਮਰਿੰਦਰ ਸਿੰਘ ਉਰਫ਼ ਪੀਟਰ ਢੀਂਡਸਾ ਮੌਕੇ ‘ਤੇ ਪਹੁੰਚਿਆ, ਉਸ ਨੇ ਪਹਿਲਾਂ ਨਵਕਿਰਣ ਨਾਲ ਤਕਰਾਰ ਕੀਤੀ ਅਤੇ ਫਿਰ ਮਾਰਕੁੱਟ ਕਰਨ ਤੋਂ ਬਾਅਦ ਉਸ ‘ਤੇ ਗੋਲੀ ਚਲਾ ਦਿੱਤੀ।ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਦਿਲ ਨੂੰ ਝੰਝੋੜ ਦੇਣ ਵਾਲਾ ਦ੍ਰਿਸ਼ ਵੀ ਕੈਦ ਹੋਇਆ ਹੈ। ਵੀਡੀਓ ‘ਚ ਦਿਖਦਾ ਹੈ ਕਿ ਨਵਕਿਰਣ ਦਾ ਛੋਟਾ ਬੇਟਾ ਆਪਣੇ ਪਿਤਾ ਦੇ ਅੱਗੇ ਰੋਂਦਾ ਹੋਇਆ ਘਰ ਦੇ ਅੰਦਰ ਜਾਣ ਦੀ ਗੁਹਾਰ ਲਗਾ ਰਿਹਾ ਹੈ ਅਤੇ ਆਪਣੀ ਮਾਂ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਹਾਲਾਤ ਨਹੀਂ ਬਦਲਦੇ ਅਤੇ ਕੁਝ ਹੀ ਪਲਾਂ ਬਾਅਦ ਵਾਰਦਾਤ ਵਾਪਰ ਜਾਂਦੀ ਹੈ।ਗੋਲੀ ਲੱਗਣ ਤੋਂ ਬਾਅਦ ਜ਼ਖਮੀ ਨਵਕਿਰਣ ਨੇ ਸ਼ੋਰ ਮਚਾਇਆ, ਜਿਸ ਨਾਲ ਪੜੋਸੀਆਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਉਸ ਦੇ ਚਾਚੇ ਨੇ ਤੁਰੰਤ ਉਸ ਨੂੰ ਗੰਭੀਰ ਹਾਲਤ ਵਿੱਚ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।ਵਾਰਦਾਤ ਤੋਂ ਬਾਅਦ ਦੋਵੇਂ ਕਥਿਤ ਦੋਸ਼ੀ—ਮਨਪ੍ਰੀਤ ਕੌਰ ਅਤੇ ਅਮਰਿੰਦਰ ਸਿੰਘ ਉਰਫ਼ ਪੀਟਰ ਢੀਂਡਸਾ—ਮੌਕੇ ਤੋਂ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ਼ਖਮੀ ਅਤੇ ਉਸ ਦੇ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।ਪੁਲਿਸ ਮੁਤਾਬਕ, ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਨਾ ਸਿਰਫ਼ ਇਲਾਕੇ ‘ਚ ਦਹਿਸ਼ਤ ਪੈਦਾ ਕੀਤੀ ਹੈ, ਸਗੋਂ ਪਰਿਵਾਰਕ ਰਿਸ਼ਤਿਆਂ ਵਿੱਚ ਵਧ ਰਹੀ ਦਰਾਰਾਂ ‘ਤੇ ਵੀ ਚਿੰਤਾ ਜਤਾਈ ਜਾ ਰਹੀ ਹੈ।Read More
- Advertisement -
Recent Posts
Most Popular
Latest News | 9 ਵਜੇ ਦੀਆਂ ਵੱਡੀਆਂ ਖ਼ਬਰਾਂ |Today Punjabi News | Captain vs...
Last Updated : July 14, 2026, 09:10 ISTPunjabਫਿਲਮ 'ਸਤਲੁਜ' ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ...
ਫਤਿਹਗੜ੍ਹ ਸਾਹਿਬ: ਬੇਅਦਬੀ ਦੇ ਦੋਸ਼ੀ ਦਾ ਗਲਾ ਵੱਢ ਕੇ ਕਤਲ: ਤਲਵਾਰ ਨਾਲ ਸਿਰ ਵੱਢਿਆ...
Last Updated:Jul 14, 2026 11:47 AM ISTਹੁਣ ਉਸ ਨੇ ਸਿਲਾਈ ਦਾ ਕੰਮ ਬੰਦ ਕਰ ਦਿੱਤਾ ਸੀ ਅਤੇ ਇੱਕ ਮਿੱਲ ਵਿੱਚ ਕੰਮ ਕਰਨ ਲੱਗ ਪਿਆ...
Punjab Weather Today: ਪੰਜਾਬ ਦੇ 16 ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ; ਚੰਡੀਗੜ੍ਹ ਵਿਚ...
Last Updated:Jul 14, 2026 10:14 AM ISTਮੌਸਮ ਵਿਗਿਆਨ ਕੇਂਦਰ ਮੁਤਾਬਕ, ਅੱਜ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿਚ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਜਦੋਂ...
punjab-congress-high-command-meeting-rahul-gandhi-kharge-raja-warring-strategy | – News18 Punjab
Last Updated:Jul 14, 2026 1:51 PM ISTਦਿੱਲੀ ਵਿੱਚ ਪੰਜਾਬ ਕਾਂਗਰਸ ਨੂੰ ਲੈ ਕੇ ਹਾਈਕਮਾਨ ਦੀ ਅਹਿਮ ਬੈਠਕ ਜਾਰੀ ਹੈ। ਰਾਜਾ ਵੜਿੰਗ ਦੀ ਪ੍ਰਧਾਨਗੀ, ਚੰਨੀ...
ਅਕਾਲੀ, ਕਾਂਗਰਸ ਅਤੇ BJP ਨੂੰ ਵੱਡਾ ਝਟਕਾ, ਦਰਜਨਾਂ ਪਰਿਵਾਰ AAP ‘ਚ ਸ਼ਾਮਲ | ਪੰਜਾਬ...
ਆਮ ਆਦਮੀ ਪਾਰਟੀ ਦੇ ਸਾਢੇ ਚਾਰ ਸਾਲਾਂ ਦੇ ਲੋਕ ਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ 'ਚ ਪਾਰਟੀ ਨਾਲ ਜੁੜ ਰਹੇ ਹਨ:...















