ਸਾਂਸਦ ਔਜਲਾ ਨੇ ਪੱਤਰ ਵਿੱਚ ਜ਼ਿਕਰ ਕੀਤਾ ਕਿ ਉਨ੍ਹਾਂ ਨੂੰ ਪ੍ਰਭਾਵਿਤ ਪਰਿਵਾਰਾਂ ਵੱਲੋਂ ਕਈ ਅਰਜ਼ੀਆਂ ਮਿਲੀਆਂ ਹਨ, ਜਿਨ੍ਹਾਂ ਵਿੱਚ ਫਸੇ ਹੋਏ ਆਪਣੇ ਪਿਆਰਿਆਂ ਦੀ ਸੁਰੱਖਿਆ ਅਤੇ ਵਾਪਸੀ ਲਈ ਗੁਹਾਰ ਲਗਾਈ ਗਈ ਹੈ। ਫਸੇ ਹੋਏ ਲੋਕਾਂ ਵਿੱਚ ਬਜ਼ੁਰਗ, ਔਰਤਾਂ, ਛੋਟੇ ਬੱਚੇ, ਸੈਲਾਨੀ ਅਤੇ ਪੱਛਮੀ ਦੇਸ਼ਾਂ ਤੋਂ ਪਰਤ ਰਹੇ ਉਹ ਟ੍ਰਾਂਜ਼ਿਟ ਯਾਤਰੀ ਸ਼ਾਮਲ ਹਨ ਜੋ ਮੌਜੂਦਾ ਅਨਿਸ਼ਚਿਤਤਾ ਕਾਰਨ ਆਪਣੇ ਘਰਾਂ ਤੱਕ ਨਹੀਂ ਪਹੁੰਚ ਪਾ ਰਹੇ। ਇਹ ਲੋਕ ਨਾ ਸਿਰਫ਼ ਵਿੱਤੀ ਮੁਸ਼ਕਲਾਂ ਅਤੇ ਸਿਹਤ ਸਬੰਧੀ ਚਿੰਤਾਵਾਂ ਨਾਲ ਜੂਝ ਰਹੇ ਹਨ, ਸਗੋਂ ਇਸ ਅਨਿਸ਼ਚਿਤਤਾ ਕਾਰਨ ਭਾਰੀ ਮਾਨਸਿਕ ਤਣਾਅ ਵਿੱਚ ਵੀ ਹਨ।
UAE ਵਿੱਚ ਫਸੇ ਪੰਜਾਬੀਆਂ ਦੀ ਘਰ ਵਾਪਸੀ ਲਈ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਭਾਲੀ ਕਮਾਨਅੰਮ੍ਰਿਤਸਰ: ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਯੁਕਤ ਅਰਬ ਅਮੀਰਾਤ (UAE) ਵਿੱਚ ਫਸੇ ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕਾਂ, ਖ਼ਾਸ ਕਰਕੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਕੇਂਦਰੀ ਨਾਗਰਿਕ ਉਡਾਣ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨੂੰ ਪੱਤਰ ਲਿਖ ਕੇ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਸਾਂਸਦ ਔਜਲਾ ਨੇ ਮੰਤਰੀ ਦਾ ਧਿਆਨ ਸ਼ਾਰਜਾਹ, ਦੁਬਈ ਅਤੇ ਅਬੂ ਧਾਬੀ ਵਿੱਚ ਫਸੇ ਯਾਤਰੀਆਂ ਦੀ ਗੰਭੀਰ ਸਥਿਤੀ ਵੱਲ ਦਿਵਾਉਂਦੇ ਹੋਏ ਅੰਮ੍ਰਿਤਸਰ ਲਈ ਵਿਸ਼ੇਸ਼ ਸਿੱਧੀਆਂ ਰਾਹਤ ਉਡਾਣਾਂ ਚਲਾਉਣ ਦੀ ਅਪੀਲ ਕੀਤੀ।ਸਾਂਸਦ ਔਜਲਾ ਨੇ ਪੱਤਰ ਵਿੱਚ ਜ਼ਿਕਰ ਕੀਤਾ ਕਿ ਉਨ੍ਹਾਂ ਨੂੰ ਪ੍ਰਭਾਵਿਤ ਪਰਿਵਾਰਾਂ ਵੱਲੋਂ ਕਈ ਅਰਜ਼ੀਆਂ ਮਿਲੀਆਂ ਹਨ, ਜਿਨ੍ਹਾਂ ਵਿੱਚ ਫਸੇ ਹੋਏ ਆਪਣੇ ਪਿਆਰਿਆਂ ਦੀ ਸੁਰੱਖਿਆ ਅਤੇ ਵਾਪਸੀ ਲਈ ਗੁਹਾਰ ਲਗਾਈ ਗਈ ਹੈ। ਫਸੇ ਹੋਏ ਲੋਕਾਂ ਵਿੱਚ ਬਜ਼ੁਰਗ, ਔਰਤਾਂ, ਛੋਟੇ ਬੱਚੇ, ਸੈਲਾਨੀ ਅਤੇ ਪੱਛਮੀ ਦੇਸ਼ਾਂ ਤੋਂ ਪਰਤ ਰਹੇ ਉਹ ਟ੍ਰਾਂਜ਼ਿਟ ਯਾਤਰੀ ਸ਼ਾਮਲ ਹਨ ਜੋ ਮੌਜੂਦਾ ਅਨਿਸ਼ਚਿਤਤਾ ਕਾਰਨ ਆਪਣੇ ਘਰਾਂ ਤੱਕ ਨਹੀਂ ਪਹੁੰਚ ਪਾ ਰਹੇ।
ਇਹ ਲੋਕ ਨਾ ਸਿਰਫ਼ ਵਿੱਤੀ ਮੁਸ਼ਕਲਾਂ ਅਤੇ ਸਿਹਤ ਸਬੰਧੀ ਚਿੰਤਾਵਾਂ ਨਾਲ ਜੂਝ ਰਹੇ ਹਨ, ਸਗੋਂ ਇਸ ਅਨਿਸ਼ਚਿਤਤਾ ਕਾਰਨ ਭਾਰੀ ਮਾਨਸਿਕ ਤਣਾਅ ਵਿੱਚ ਵੀ ਹਨ।ਏਅਰ ਇੰਡੀਆ ਅਤੇ ਇੰਡੀਗੋ ਤੋਂ ਸਿੱਧੀਆਂ ਉਡਾਣਾਂ ਦਾ ਸੁਝਾਅਸਾਂਸਦ ਨੇ ਸੁਝਾਅ ਦਿੱਤਾ ਕਿ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਇੰਡੀਗੋ ਵਰਗੀਆਂ ਭਾਰਤੀ ਏਅਰਲਾਈਨਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜਿਵੇਂ ਇਤਿਹਾਦ, ਐਮੀਰੇਟਸ ਅਤੇ ਫਲਾਈਦੁਬਈ ਵਰਗੀਆਂ ਏਅਰਲਾਈਨਾਂ ਵਿਸ਼ੇਸ਼ ਪ੍ਰਬੰਧ ਕਰ ਰਹੀਆਂ ਹਨ, ਅਜਿਹੀ ਹੀ ਪਹਿਲ ਭਾਰਤੀ ਏਅਰਲਾਈਨਾਂ ਵੱਲੋਂ ਵੀ ਕੀਤੀ ਜਾਣੀ ਚਾਹੀਦੀ ਹੈ।ਸਾਂਸਦ ਔਜਲਾ ਨੇ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤਸਰ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਲਈ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਗੇਟਵੇ ਹੈ।
ਉਨ੍ਹਾਂ ਨੇ ਮੰਤਰਾਲੇ ਨੂੰ ਅਪੀਲ ਕੀਤੀ ਕਿ ਯੂਏਈ ਦੇ ਹਵਾਬਾਜ਼ੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਜਲਦ ਤੋਂ ਜਲਦ ਇਹ ਉਡਾਣਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਲੋਕ ਹਿੱਤ ਦੇ ਇਸ ਗੰਭੀਰ ਮਾਮਲੇ ਦਾ ਹੱਲ ਹੋ ਸਕੇ।















