Last Updated:Apr 03, 2026 1:08 PM ISTPunjab Weather Alert- ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ ਹੈ। ਮੋਹਾਲੀ, ਪਠਾਨਕੋਟ ਅਤੇ ਬਠਿੰਡਾ ਦੇ ਕੁਝ ਇਲਾਕਿਆਂ ਵਿੱਚ ਮੀਂਹ ਪਿਆ ਹੈ। ਅੰਮ੍ਰਿਤਸਰ ਅਤੇ ਨੇੜਲੇ ਕਈ ਇਲਾਕਿਆਂ ਵਿਚ ਮੀਂਹ ਅਤੇ ਗੜ੍ਹੇ ਪੈ ਰਹੇ ਹਨ। ਮੌਸਮ ਵਿਭਾਗ ਨੇWeather ChangesPunjab Weather Alert- ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ ਹੈ। ਮੋਹਾਲੀ, ਪਠਾਨਕੋਟ ਅਤੇ ਬਠਿੰਡਾ ਦੇ ਕੁਝ ਇਲਾਕਿਆਂ ਵਿੱਚ ਮੀਂਹ ਪਿਆ ਹੈ। ਅੰਮ੍ਰਿਤਸਰ ਅਤੇ ਨੇੜਲੇ ਕਈ ਇਲਾਕਿਆਂ ਵਿਚ ਮੀਂਹ ਅਤੇ ਗੜ੍ਹੇ ਪੈ ਰਹੇ ਹਨ। ਮੌਸਮ ਵਿਭਾਗ ਨੇ ਟ੍ਰਾਈਸਿਟੀ ਦੇ ਇਲਾਕਿਆਂ ਵਿੱਚ ਦੁਪਹਿਰ 2:15 ਵਜੇ ਤੋਂ ਬਾਅਦ ਹਲਕੀ ਤੋਂ ਦਰਮਿਆਨੀ ਬਾਰਿਸ਼, ਗਰਜ-ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ। ਅਸਮਾਨ ਵਿਚ ਬੱਦਲਵਾਈ ਰਹੇਗੀ ਅਤੇ ਠੰਢੀਆਂ ਹਵਾਵਾਂ ਚੱਲਣਗੀਆਂ। ਇਸ ਹਫ਼ਤੇ ਉੱਤਰੀ ਭਾਰਤ ਵਿੱਚ ਲਗਾਤਾਰ ਦੋ ਪੱਛਮੀ ਗੜਬੜੀਆਂ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ।ਮੌਸਮ ਵਿਭਾਗ ਦੇ ਅਨੁਸਾਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸੂਬੇ ਵਿੱਚ ਮੀਂਹ, ਤੇਜ਼ ਹਵਾਵਾਂ ਅਤੇ ਗੜੇ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਹਵਾ ਦੀ ਗਤੀ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਇੱਕ ਓਂਰਜ ਚਿਤਾਵਨੀ ਜਾਰੀ ਕੀਤੀ ਗਈ ਹੈ।ਅਗਲੇ 2-3 ਘੰਟਿਆਂ ਦੌਰਾਨ ਟ੍ਰਾਈਸਿਟੀ (ਚੰਡੀਗੜ੍ਹ, ਐਸਏਐਸ ਨਗਰ (ਮੋਹਾਲੀ) ਅਤੇ ਪੰਚਕੂਲਾ) ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।7 ਅਪ੍ਰੈਲ ਤੋਂ ਨਵੀਂ ਪੱਛਮੀ ਗੜਬੜੀ ਸਰਗਰਮਪੂਰਬੀ ਈਰਾਨ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਉੱਤੇ ਸਮੁੰਦਰ ਤਲ ਤੋਂ 3.1 ਕਿਲੋਮੀਟਰ ਉੱਪਰ ਵੈਸਟਰਨ ਡਿਸਟਰਬੈਂਸ ਹੁਣ ਪੂਰਬੀ ਈਰਾਨ ਅਤੇ ਇਸ ਦੇ ਨਾਲ ਲੱਗਦੇ ਅਫਗਾਨਿਸਤਾਨ ਉੱਤੇ ਸਮੁੰਦਰ ਤਲ ਤੋਂ 3.1 ਅਤੇ 7.6 ਕਿਲੋਮੀਟਰ ਉੱਪਰ ਸਰਗਰਮ ਹੈ। ਦੱਖਣ-ਪੂਰਬੀ ਪਾਕਿਸਤਾਨ ਅਤੇ ਕੱਛ ਉੱਤੇ ਸਮੁੰਦਰ ਤਲ ਤੋਂ 1.5 ਕਿਲੋਮੀਟਰ ਉੱਪਰ ਇੱਕ ਉੱਪਰੀ ਹਵਾ ਚੱਕਰਵਾਤੀ ਸਰਕੂਲੇਸ਼ਨ ਹੁਣ ਇਸ ਗੜਬੜੀ ਵਿੱਚ ਐਂਟਰ ਕਰ ਗਿਆ ਹੈ। 7 ਅਪ੍ਰੈਲ, 2026 ਤੋਂ ਇੱਕ ਤਾਜ਼ਾ ਵੈਸਟਰਨ ਡਿਸਟਰਬੈਂਸ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ, 3, 4, 7 ਅਤੇ 8 ਅਪ੍ਰੈਲ ਨੂੰ ਰਾਜ ਵਿੱਚ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 5 ਅਤੇ 6 ਅਪ੍ਰੈਲ ਨੂੰ ਵੱਖ-ਵੱਖ ਖੇਤਰਾਂ ਵਿੱਚ ਮੀਂਹ ਪੈ ਸਕਦਾ ਹੈ। ਅਗਲੇ 24 ਘੰਟਿਆਂ ਲਈ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਰਹੇਗਾ, ਪਰ ਅਗਲੇ ਤਿੰਨ ਦਿਨਾਂ ਵਿੱਚ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ।ਦੱਸ ਦਈਏ ਕਿ 30-31 ਮਾਰਚ ਨੂੰ ਪਏ ਮੀਂਹ ਨੇ ਪੂਰੇ ਮਾਲਵਾ ਖੇਤਰ ਵਿੱਚ ਨੁਕਸਾਨ ਪਹੁੰਚਾਇਆ ਹੈ। ਇਸ ਦੌਰਾਨ ਤੇਜ਼ ਹਵਾਵਾਂ, ਗੜਿਆਂ ਅਤੇ ਮੀਂਹ ਤੋਂ ਬਾਅਦ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਬਰਨਾਲਾ, ਤਰਨ ਤਾਰਨ, ਫਾਜ਼ਿਲਕਾ, ਮਾਨਸਾ, ਸੰਗਰੂਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਤੋਂ ਫ਼ਸਲਾਂ ਵਿਛਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਮੌਸਮ ਦੀ ਭਵਿੱਖਬਾਣੀ ਅਨੁਸਾਰ ਇੱਕ ਹੋਰ ਪੱਛਮੀ ਗੜਬੜੀ 3-4 ਅਪਰੈਲ ਨੂੰ ਖੇਤਰ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ 7-9 ਅਪਰੈਲ ਤੱਕ ਦੂਜਾ ਦੌਰ ਆਵੇਗਾ।Read More
- Advertisement -
Recent Posts
Most Popular
ਪੰਜਾਬ ਦੇ ਸਰਹੱਦੀ ਇਲਾਕਿਆਂ ਲਈ ਵੱਡਾ ਕਦਮ: ਉਝ ਦਰਿਆ ਦੇ ਪਾਣੀ ਦੀ ਵਰਤੋਂ ਲਈ...
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਉਝ ਦਰਿਆ 'ਤੇ ਬੰਨ੍ਹ ਬਣਾ ਕੇ ਸਰਹੱਦੀ ਖੇਤਰਾਂ ਵਿੱਚ ਵਾਰ-ਵਾਰ ਆਉਣ ਵਾਲੀ ਸਾਲਾਨਾ ਹੜ੍ਹ...
punjab government issues new instructions on da arrears and court orders |
ਪੰਜਾਬ ਦੇ ਮੁਲਾਜ਼ਮਾਂ ਦੇ DA ਬਕਾਏ ਨਾਲ ਜੁੜੇ ਮਾਮਲਿਆਂ ਵਿੱਚ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਪਰ ਭੁਗਤਾਨ ਤੋਂ ਪਹਿਲਾਂ ਇੱਕ ਮਨਜ਼ੂਰੀ ਲੈਣੀ...
ਸਪੀਕਰ ਸੰਧਵਾਂ ਵੱਲੋਂ ਕਿਸਾਨਾਂ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਬਚਾਉਣ ਲਈ ਜੈਵਿਕ ਖੇਤੀ ਅਪਣਾਉਣ...
ਖੇਤੀ ਸਥਿਰਤਾ ਦੀ ਫੌਰੀ ਲੋੜ ਦਾ ਹਵਾਲਾ ਦਿੰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤਮੰਦ, ਉਪਜਾਊ ਜ਼ਮੀਨ ਦੀ ਲੋੜ ਹੈ। ਚੰਡੀਗੜ੍ਹ...
punjab congress cwc meeting in delhi charanjit singh channi to remain absent |
ਦਿੱਲੀ ਦੀ ਬੈਠਕ ਵਿੱਚ ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂ ਇਕੱਠੇ ਹੋਣਗੇ, ਪਰ ਚੰਨੀ ਦੀ ਗੈਰਹਾਜ਼ਰੀ ਨੇ ਸਿਆਸੀ ਚਰਚਾ ਤੇਜ਼ ਕਰ ਦਿੱਤੀ ਹੈ। ਹੁਣ...
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਯੂਕੇ ਦੀ ਹਵਾਈ ਫ਼ੌਜ ’ਚ ਫਲਾਈਟ ਲੈਫਟੀਨੈਂਟ ਦੀ...
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਵਿੱਚ ਸਿੱਖਿਆ ਦਿੱਤੀ ਹੈ ਕਿ ਸਾਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਹੀ ਅਗਾਂਹ ਵਧਣ ਲਈ ਤਾਂਘ ਤੇ ਉੱਦਮ...















