Last Updated:Mar 26, 2026 6:21 PM ISTਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਸਕੱਤਰ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਪੀਸੀਏ ਦੇ ਉਪ ਪ੍ਰਧਾਨ ਦੀਪਕ ਬਾਲੀ ਨੇ ਅੱਜ ਮੁੱਲਾਂਪੁਰ, ਨਿਊ ਚੰਡੀਗੜ੍ਹ ਵਿਖੇ ਕ੍ਰਿਕਟ ਸਟੇਡੀਅਮ ਦਾ ਦੌਰਾ ਕੀਤਾ।IPL ਮੈਚ ਦੌਰਾਨ ਕ੍ਰਿਕਟ ਪ੍ਰਸ਼ੰਸਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਮਜ਼ਬੂਤ ਪ੍ਰਬੰਧ ਜ਼ਰੂਰੀ: ਮੀਤ ਹੇਅਰਮੁੱਲਾਂਪੁਰ (ਨਿਊ ਚੰਡੀਗੜ੍ਹ) : 31 ਮਾਰਚ ਨੂੰ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਦੇ ਮੈਚ ਲਈ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ, ਨਵ-ਨਿਯੁਕਤ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਸਕੱਤਰ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਪੀਸੀਏ ਦੇ ਉਪ ਪ੍ਰਧਾਨ ਦੀਪਕ ਬਾਲੀ ਨੇ ਅੱਜ ਮੁੱਲਾਂਪੁਰ, ਨਿਊ ਚੰਡੀਗੜ੍ਹ ਵਿਖੇ ਕ੍ਰਿਕਟ ਸਟੇਡੀਅਮ ਦਾ ਦੌਰਾ ਕੀਤਾ।ਇਸ ਮੌਕੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਹੋਰ ਅਧਿਕਾਰੀਆਂ ਦੇ ਨਾਲ ਸਟੇਡੀਅਮ ਦੇ ਵੱਖ-ਵੱਖ ਬਲਾਕਾਂ, ਬੈਠਣ ਦੇ ਪ੍ਰਬੰਧਾਂ, ਪਹੁੰਚ ਰੂਟਾਂ, ਪਾਰਕਿੰਗ ਸਹੂਲਤਾਂ ਅਤੇ ਸੁਰੱਖਿਆ ਉਪਾਵਾਂ ਦਾ ਵਿਸਥਾਰ ਨਾਲ ਨਿਰੀਖਣ ਕੀਤਾ। ਇਸ ਤੋਂ ਇਲਾਵਾ, ਜਨਤਾ ਲਈ ਇੱਕ ਨਿਰਵਿਘਨ ਅਤੇ ਵਧੇ ਹੋਏ ਕ੍ਰਿਕਟ ਅਨੁਭਵ ਨੂੰ ਯਕੀਨੀ ਬਣਾਉਣ ਲਈ ਸੁਚਾਰੂ ਭੀੜ ਪ੍ਰਬੰਧਨ ਦੇ ਮਹੱਤਵਪੂਰਨ ਮੁੱਦੇ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।ਹਰ ਪਹਿਲੂ ਤੋਂ ਪੁਖਤਾ ਪ੍ਰਬੰਧ ਯਕੀਨੀ ਬਣਾਉਣ ‘ਤੇ ਜ਼ੋਰ ਦਿੰਦੇ ਹੋਏ, ਮੀਤ ਹੇਅਰ ਨੇ ਕਿਹਾ ਕਿ ਮੈਚਾਂ ਦਾ ਸੁਚਾਰੂ ਅਤੇ ਸੁਚੱਜੇ ਢੰਗ ਨਾਲ ਆਯੋਜਨ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਪੰਜਾਬ ਨੂੰ ਮਹੱਤਵਪੂਰਨ ਮੈਚਾਂ ਦੇ ਮੇਜ਼ਬਾਨ ਵਜੋਂ ਸਥਾਪਿਤ ਕਰੇਗਾ ਅਤੇ ਭਵਿੱਖ ਵਿੱਚ ਰਾਜ ਨੂੰ ਵੱਕਾਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਦੇ ਯੋਗ ਬਣਾਏਗਾ। ਉਨ੍ਹਾਂ ਨੇ ਇਸ ਸਾਲ ਦੇ ਅੰਤ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ (ਹਾਕੀ) ਦੀ ਮੇਜ਼ਬਾਨੀ ਲਈ ਪੰਜਾਬ ਦੀ ਚੋਣ ਦਾ ਵੀ ਜ਼ਿਕਰ ਕੀਤਾ।ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਸੰਪੂਰਨ ਤਾਲਮੇਲ ਦੀ ਵਕਾਲਤ ਕਰਦੇ ਹੋਏ, ਪੀਸੀਏ ਦੇ ਉਪ ਪ੍ਰਧਾਨ ਦੀਪਕ ਬਾਲੀ ਨੇ ਕਿਹਾ ਕਿ 31 ਮਾਰਚ ਨੂੰ ਹੋਣ ਵਾਲੇ ਮੈਚ ਤੋਂ ਇਲਾਵਾ, ਸਟੇਡੀਅਮ ਵਿੱਚ ਤਿੰਨ ਹੋਰ ਮੈਚ ਵੀ ਹੋਣਗੇ, ਜੋ ਕਿ ਪੰਜਾਬ ਸਰਕਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮੇਂ ਦੇ ਨਾਲ, ਸਟੇਡੀਅਮ ਵਿਸ਼ਵ ਦੇ ਨਕਸ਼ੇ ‘ਤੇ ਵੱਕਾਰੀ ਟੂਰਨਾਮੈਂਟਾਂ ਦੇ ਕੇਂਦਰ ਵਜੋਂ ਉੱਭਰ ਰਿਹਾ ਹੈ।ਪੰਜਾਬੀ ਖਬਰਾਂ/ ਖਬਰਾਂ/Punjab/IPL ਮੈਚ ਦੌਰਾਨ ਕ੍ਰਿਕਟ ਪ੍ਰਸ਼ੰਸਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਮਜ਼ਬੂਤ ਪ੍ਰਬੰਧ ਜ਼ਰੂਰੀ: ਮੀਤ ਹੇਅਰRead More
- Advertisement -
Recent Posts
Most Popular
ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ‘ਤੇ ਸਖ਼ਤ ਕਾਰਵਾਈ: ਜਬਰੀ ਵਸੂਲੀ ਅਤੇ ਗੈਂਗਵਾਰ ਦੇ ਮਾਮਲਿਆਂ ਕਈਆਂ...
ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਅਕਤੀਆਂ ਦੇ ਪੰਜਾਬ ਨਾਲ ਸਬੰਧ ਦੱਸੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਇਸ ਸਮੇਂ ਜਬਰਨ ਵਸੂਲੀ, ਹਥਿਆਰਾਂ...
ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ,...
ਸ੍ਰੀ ਮੁਕਤਸਰ ਸਾਹਿਬ, 10 ਮਈ- ਗਿੱਦੜਬਾਹਾ ਹਲਕੇ ਦੇ ਪਿੰਡ ਸਾਹਿਬ ਚੰਦ ਵਿਖੇ ਅੱਜ ਲੋਕ ਮਿਲਣੀ ਦੌਰਾਨ ਗੂੰਜਦੇ ਨਾਅਰਿਆਂ ਅਤੇ ਲੋਕਾਂ ਦੇ ਪਿਆਰ ਤੇ ਸਨੇਹ...
PSEB 10th Result 2026 LIVE: ਇਥੇ ਚੈੱਕ ਕਰੋ ਪੰਜਾਬ ਬੋਰਡ ਦਸਵੀਂ ਦਾ ਰਿਜ਼ਲਟ |...
Last Updated:May 11, 2026 9:39 AM ISTPSEB 10th Result 2026 LIVE: ਪੰਜਾਬ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ ਅੱਜ ਅਧਿਕਾਰਤ ਵੈੱਬਸਾਈਟ, pseb.ac.in 'ਤੇ ਜਾਰੀ...
Punjab Election- ਪੰਜਾਬ ਵਿਚ ਚੋਣਾਂ ਦੇ ਐਲਾਨ ਨੂੰ ਲੈ ਕੇ ਵੱਡੀ ਖਬਰ… | ਪੰਜਾਬ...
Last Updated:May 11, 2026 10:35 AM IST Punjab Municipal Corporation Election 2026- ਪੰਜਾਬ ਵਿੱਚ ਅੱਜ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦਾ ਐਲਾਨ ਹੋ ਸਕਦਾ...
ਪੰਜਾਬ: ਅਗਲੇ 4 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ! | ਪੰਜਾਬ ਖ਼ਬਰਾਂ
Last Updated:May 11, 2026 11:13 AM ISTPunjab Rain Alert: ਮੌਸਮ ਵਿਭਾਗ ਨੇ 11 ਮਈ ਤੋਂ ਸ਼ੁਰੂ ਹੋ ਕੇ ਚਾਰ ਦਿਨਾਂ ਲਈ ਪੰਜਾਬ ਲਈ ਪੀਲਾ...















