Last Updated:Mar 25, 2026 9:41 PM ISTਗਗਨਦੀਪ ਰੰਧਾਵਾ ਮੌਤ ਮਾਮਲੇ ‘ਚ ਰਾਜਾ ਵੜਿੰਗ ਨੇ CBI ਜਾਂਚ ‘ਤੇ ਅਵਿਸ਼ਵਾਸ ਜਤਾਇਆ। ਹਾਈਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਪੜਤਾਲ ਦੀ ਕੀਤੀ ਮੰਗ।DM ਰੰਧਾਵਾ ਕੇਸ ‘ਚ ਰਾਜਾ ਵੜਿੰਗ ਨੇ CBI ਜਾਂਚ ‘ਤੇ ਚੁੱਕੇ ਸਵਾਲ, HC ਦੇ ਜੱਜ ਦੀ ਨਿਗਰਾਨੀ ‘ਚ ਜਾਂਚ ਦੀ ਮੰਗਚੰਡੀਗੜ੍ਹ: ਗਗਨਦੀਪ ਸਿੰਘ ਰੰਧਾਵਾ ਮੌਤ ਮਾਮਲੇ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਗਰਮ ਹੋ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਕੇਸ ਵਿੱਚ CBI ਜਾਂਚ ‘ਤੇ ਸਵਾਲ ਚੁੱਕਦੇ ਹੋਏ ਹਾਈਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਦੀ ਭਰੋਸੇਯੋਗਤਾ ਪਿਛਲੇ ਕੁਝ ਸਾਲਾਂ ਵਿੱਚ ਘੱਟੀ ਹੈ ਅਤੇ ਕਈ ਮਾਮਲਿਆਂ ਵਿੱਚ ਉਮੀਦਾਂ ਅਨੁਸਾਰ ਨਤੀਜੇ ਨਹੀਂ ਮਿਲੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸੰਵੇਦਨਸ਼ੀਲ ਕੇਸ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ CBI ਜਾਂਚ ਦੀ ਮੰਗ ਕਰਦਾ ਹੈ, ਤਾਂ ਵੀ ਇਹ ਜਾਂਚ ਹਾਈਕੋਰਟ ਦੇ ਜੱਜ ਦੀ ਸਿੱਧੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦਾ ਸਿਆਸੀ ਦਬਾਅ ਨਾ ਰਹੇ ਅਤੇ ਇਨਸਾਫ਼ ਯਕੀਨੀ ਬਣ ਸਕੇ।ਰਾਜਾ ਵੜਿੰਗ ਨੇ ਪਰਿਵਾਰ ਦੇ ਦੁੱਖ ਨਾਲ ਸਾਂਝ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਇੱਕ ਹੋਣਹਾਰ ਪੁੱਤਰ, ਪਤੀ ਅਤੇ ਪਿਤਾ ਨੂੰ ਗੁਆਇਆ ਹੈ ਅਤੇ ਇਸ ਮਾਮਲੇ ਵਿੱਚ ਇਨਸਾਫ਼ ਮਿਲਣਾ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।ਇਸ ਬਿਆਨ ਨਾਲ ਕਾਂਗਰਸ ਵੱਲੋਂ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਨਿਆਂਪਾਲਿਕਾ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਨੂੰ ਹੋਰ ਜ਼ੋਰ ਮਿਲ ਰਿਹਾ ਹੈ।Read More
- Advertisement -
Recent Posts
Most Popular
nayab singh saini on bjp akali alliance, reacts to sukhbir badal meeting with ...
ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭਾਜਪਾ-ਅਕਾਲੀ ਗਠਜੋੜ ਦੀਆਂ ਚਰਚਾਵਾਂ ਤੇਜ਼ ਹਨ। ਪਰ ਹੁਣ ਮੁੱਖ ਮੰਤਰੀ ਨੇ...
ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ; ਕਈ ਪਰਿਵਾਰ ਆਮ ਆਦਮੀ ਪਾਰਟੀ ‘ਚ ਸ਼ਾਮਿਲ |...
ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸਰਬਪੱਖੀ ਵਿਕਾਸ ਕਾਰਜਾਂ ਤੇ ਲੋਕਾਂ ਨੇ ਮੋਹਰ ਲਗਾਈ ਹੈ।...
ਪੰਜਾਬ ਵਿਧਾਨ ਸਭਾ: ਅੱਠ ਬਿੱਲ ਪੇਸ਼ ਕਰ ਸਕਦੀ ਹੈ ਸਰਕਾਰ, ਏਜੰਡੇ ‘ਚ ਕਈ ਅਹਿਮ...
ਸਰਕਾਰ ਮੀਟਿੰਗ ਵਿਚ ਮਹੱਤਵਪੂਰਨ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਸਕਦੀ ਹੈ ਕਿਉਂਕਿ ਅੱਜ ਵਿਧਾਨ ਸਭਾ ਦਾ ਸੈਸ਼ਨ ਵੀ ਹੈ| ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ...
Warring on Sukhbir Badal | ਵੜਿੰਗ ਦਾ ਸੁਖਬੀਰ ਬਾਦਲ ‘ਤੇ ਨਿਸ਼ਾਨਾ! ਸੁਣੋ, ਕੀ-ਕੀ ਬੋਲੇ?
ਮਹਿਲਾ ਰਾਖਵਾਂਕਰਨ ਬਿੱਲ ਦੇ ਸਮਰਥਨ ਨੂੰ ਲੈ ਕੇ ਰਾਜਾ ਵੜਿੰਗ ਦਾ ਸੁਖਬੀਰ ਬਾਦਲ 'ਤੇ ਨਿਸ਼ਾਨਾ| ਬਿੱਲ ਦਾ ਸਮਰਥਨ ਸਿਆਸੀ ਮੌਕਾਪ੍ਰਸਤੀ - ਵੜਿੰਗ | ਸੁਖਬੀਰ...
Punjab Vidhan Sabha Session Today | Monsoon Session | DA |
ਪੰਜਾਬ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਸਦਨ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਅੱਜ ਵਿਧਾਨਸਭਾ ਵਿੱਚ 8 ਬਿੱਲ ਪੇਸ਼...















