Last Updated:Mar 24, 2026 8:18 PM ISTਰੈਲੀ ‘ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਵੀ ਪਹੁੰਚੇ। ਰੈਲੀ ‘ਚ ਹਜ਼ਾਰਾਂ ਲੋਕਾਂ ਦਾ ਇਕੱਠ ਹੋਇਆ। ਹਲਕਾ ਇੰਚਾਰਜ ਗਗਨਦੀਪ ਖੰਡੇਬਾਦ ਨੂੰ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਗਿਆ ਹੈ।ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ ! ਸੁਖਬੀਰ ਬਾਦਲ ਨੇ ਇਸ ਹਲਕੇ ਤੋਂ… ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਲਹਿਰਾ ‘ਚ ਪੰਜਾਬ ਬਚਾਓ ਰੈਲੀ ਕੀਤੀ ਹੈ। ਮੂਨਕ ਦੀ ਅਨਾਜ ਮੰਡੀ ‘ਚ ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਵਾਦ ਦੀ ਅਗਵਾਈ ‘ਚ ਇਹ ਰੈਲੀ ਹੋਈ। ਰੈਲੀ ‘ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਵੀ ਪਹੁੰਚੇ। ਰੈਲੀ ‘ਚ ਹਜ਼ਾਰਾਂ ਲੋਕਾਂ ਦਾ ਇਕੱਠ ਹੋਇਆ। ਹਲਕਾ ਇੰਚਾਰਜ ਗਗਨਦੀਪ ਖੰਡੇਬਾਦ ਨੂੰ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਗਿਆ ਹੈ।ਇਸ ਰੈਲੀ ਦੌਰਾਨ ਸੁਖਬੀਰ ਬਾਦਲ ਨੇ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਘੱਗਰ ਦੇ ਬੰਨਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਹਰ ਸਾਲ ਹੁੰਦੀ ਮਾਰ ਦਾ ਸਥਾਈ ਹੱਲ ਕੀਤਾ ਜਾਵੇਗਾ। ਲੋੜਵੰਦ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਮੁੜ ਸ਼ੁਰੂ ਹੋਵੇਗੀ ਅਤੇ 30 ਕਿਲੋ ਕਣਕ ਤੇ ਚਾਰ ਕਿਲੋ ਦਾਲ ਦਿੱਤੀ ਜਾਵੇਗੀ। ਬੁਢਾਪਾ ਪੈਨਸ਼ਨ ਵਧਾ ਕੇ 3100 ਕੀਤੀ ਜਾਵੇਗੀ ਤੇ ਸ਼ਗਨ ਸਕੀਮ 1 ਲੱਖ ਰੁਪਏ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਣਦਿਆਂ ਹੀ ਕਿਸਾਨਾਂ ਨੂੰ ਟਿਊਬਵੈੱਲ ਕਨੈਕਸ਼ਨ ਫਰੀ ਦਿੱਤੇ ਜਾਣਗੇ। ਪੰਜਾਬ ‘ਚ ਸਕਿਲ ਯੂਨੀਵਰਸਟੀ ਖੋਲ੍ਹੀ ਜਾਵੇਗੀ, ਹਰ ਜ਼ਿਲ੍ਹੇ ‘ਚ ਯੂਨੀਵਰਸਿਟੀ ਦੇ ਸੈਂਟਰ ਹੋਣਗੇ। ਜਿਸ ਵਿੱਚ ਸਾਲ ‘ਚ ਇਕ ਲੱਖ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਖੋਲ੍ਹਣ ਲਈ 10 ਲੱਖ ਰੁਪਏ ਦਾ ਬਿਨਾਂ ਵਿਆਜ ਕਰਜਾ ਦਿੱਤਾ ਜਾਵੇਗਾ। ਜਿਸ ਨੂੰ 10 ਸਾਲਾਂ ‘ਚ ਵਾਪਸ ਕਰਨਾ ਹੋਵੇਗਾ।ਡੇਰੀ ਫਾਰਮਿੰਗ ਬੱਕਰੀ ਪਾਲਣ ਵਗੈਰਾ ਸਹਾਇਕ ਧੰਦਿਆਂ ਲਈ 75 ਫੀਸਦੀ ਸਬਸਿਡੀ ਤੇ ਕਰਜ਼ਾ ਦੇਵਾਂਗੇ। ਉਨਾਂ ਕਿਹਾ ਕਿ ਪੰਜਾਬ ਦਾ ਵਿਕਾਸ ਅਕਾਲੀ ਦਲ ਦੇ ਰਾਜ ‘ਚ ਹੀ ਹੋਇਆ ਸੀ।Read More
- Advertisement -
Recent Posts
Most Popular
ਪੰਜਾਬ ਵਿੱਚ 25 ਜੂਨ ਤੋਂ ਘਰੋ-ਘਰ ਵੋਟਰ ਗਣਨਾ ਸ਼ੁਰੂ, 2.14 ਕਰੋੜ ਤੋਂ ਵੱਧ ਵੋਟਰਾਂ...
Last Updated:Jun 24, 2026 9:01 PM ISTਮੁੱਖ ਚੋਣ ਅਫ਼ਸਰ ਨੇ ਸਪਸ਼ਟ ਕੀਤਾ ਕਿ ਜਿਹੜੇ ਭਾਰਤੀ ਨਾਗਰਿਕ ਕਿਸੇ ਹੋਰ ਦੇਸ਼ ਦਾ ਪਾਸਪੋਰਟ ਹਾਸਲ ਕਰ ਚੁੱਕੇ...
BJP-Akali alliance: ਭਾਜਪਾ ਪ੍ਰਧਾਨ ਵੱਲੋਂ ਅਕਾਲੀ ਦਲ ਨਾਲ ਗੱਠਜੋੜ ਉਤੇ ਵੱਡਾ ਬਿਆਨ… | ਪੰਜਾਬ...
Last Updated:Jun 25, 2026 11:13 AM ISTਨਬੀਨ ਨੇ ਦੁਹਰਾਇਆ ਕਿ ਮੌਜੂਦਾ ਪਲ ਅਤੇ ਮੌਜੂਦਾ ਸਥਿਤੀ ਵਿੱਚ ਭਾਜਪਾ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ...
ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਵੱਡੀ ਖਬਰ, PSPCL ਨੇ ਬਿਜਲੀ ਬਿੱਲਾਂ ਬਾਰੇ ਲਿਆ ਵੱਡਾ...
Last Updated:Jun 25, 2026 1:01 PM ISTਠੇਕਾ ਮੁਲਾਜ਼ਮਾਂ ਦੀ ਹੜਤਾਲ ਵਿਚਾਲੇ PSPCL ਨੇ ਵੱਡਾ ਫੈਸਲਾ ਲਿਆ ਹੈ। PSPCL ਵੱਲੋਂ ਬਿਜਲੀ ਬਿੱਲਾਂ ਦੀ ਸਮੇਂ 'ਤੇ...
1 ਜੁਲਾਈ ਤੋਂ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਆਉਣਗੇ ਪੈਸੇ? ਧਾਲੀਵਾਲ ਦਾ ਵੱਡਾ...
1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਲੈ ਕੇ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ। ਕੁਲਦੀਪ ਸਿੰਘ...
1 ਜੁਲਾਈ ਜਾਂ 7 ਜੁਲਾਈ… ਪੰਜਾਬ ਵਿਚ ਕਦੋਂ ਖੁੱਲਣਗੇ ਸਕੂਲ? ਜਾਣੋ ਤਾਜ਼ਾ ਅਪਡੇਟ |...
Last Updated:Jun 25, 2026 2:12 PM ISTPunjab School Reopen Date: ਕੁਝ ਸੋਸ਼ਲ ਮੀਡੀਆ ਪੋਸਟਾਂ ਅਤੇ ਵਟਸਐਪ ਸੁਨੇਹਿਆਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ...















