15 ਅਗਸਤ… ਸਾਡੇ ਲਈ ਆਜ਼ਾਦੀ ਅਤੇ ਖੁਸ਼ੀ ਦਾ ਦਿਨ। 1947 ਵਿੱਚ ਇਸੇ ਦਿਨ ਭਾਰਤ ਨੇ ਅੰਗਰੇਜ਼ ਹਕੂਮਤ ਦੀ ਗੁਲਾਮੀ ਤੋਂ ਆਜ਼ਾਦੀ ਹਾਸਲ ਕੀਤੀ ਅਤੇ ਦੇਸ਼ ਨੇ ਇੱਕ ਨਵੀਂ ਸਵੇਰ ਵੇਖੀ। ਪਰ ਇਸ ਆਜ਼ਾਦੀ ਦੀ ਕੀਮਤ ਵੀ ਬਹੁਤ ਵੱਡੀ ਸੀ। ਆਜ਼ਾਦੀ ਦੇ ਨਾਲ ਹੀ ਭਾਰਤ ਦੀ ਵੰਡ ਹੋਈ ਅਤੇ ਭਾਰਤ ਤੇ ਪਾਕਿਸਤਾਨ ਦੋ ਮੁਲਕ ਬਣੇ। ਵੰਡ ਦੌਰਾਨ ਹੋਈ ਹਿੰਸਾ, ਉਜਾੜੇ ਅਤੇ ਵਿਛੋੜੇ ਨੇ ਲੱਖਾਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ। ਬਟਵਾਰੇ ਦੇ ਉਹ ਜ਼ਖ਼ਮ ਅੱਜ ਵੀ ਲੋਕਾਂ ਦੀਆਂ ਯਾਦਾਂ ਵਿੱਚ ਜ਼ਿੰਦਾ ਹਨ। ਇਸ ਖਾਸ ਪੇਸ਼ਕਸ਼ ਵਿੱਚ ਅਸੀਂ 1947 ਦੇ ਬਟਵਾਰੇ ਦੀ ਉਸ ਦਰਦਨਾਕ ਕਹਾਣੀ ਨੂੰ ਯਾਦ ਕਰਾਂਗੇ, ਜਿਸ ਦੀਆਂ ਪੈੜਾਂ ਅੱਜ ਵੀ ਲੋਕਾਂ ਦੇ ਮਨਾਂ ‘ਤੇ ਛਪੀਆਂ ਹੋਈਆਂ ਹਨ।















