ਪੰਜਾਬ ਵਿੱਚ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (SIR) ਦੇ ਪਹਿਲੇ ਪੜਾਅ ਦੀ ਡੈੱਡਲਾਈਨ ਸਮਾਪਤ ਹੋ ਗਈ ਹੈ। ਚੋਣ ਕਮਿਸ਼ਨ ਮੁਤਾਬਕ ਕਰੀਬ 20 ਲੱਖ ਵੋਟਰਾਂ ਦੇ ਫਾਰਮ ਵਾਪਸ ਨਹੀਂ ਆਏ, ਜਦਕਿ 12 ਲੱਖ ਵੋਟਰਾਂ ਦੀ ਕੋਈ ਮੈਪਿੰਗ ਨਹੀਂ ਮਿਲੀ। ਇਸ ਤੋਂ ਇਲਾਵਾ 5.74 ਲੱਖ ਵੋਟਰ ਮ੍ਰਿਤ ਪਾਏ ਗਏ, 1.19 ਲੱਖ ਤੋਂ ਵੱਧ ਡਬਲ ਵੋਟਾਂ ਸਾਹਮਣੇ ਆਈਆਂ ਅਤੇ 4.12 ਲੱਖ ਵੋਟਰ ਟਰੇਸ ਨਹੀਂ ਹੋ ਸਕੇ। ਕਮਿਸ਼ਨ ਨੇ ਦੱਸਿਆ ਕਿ 90.37% ਫਾਰਮ ਵਾਪਸ ਆ ਚੁੱਕੇ ਹਨ। ਮਾਨਸਾ ਵਿੱਚ ਸਭ ਤੋਂ ਵੱਧ 96.31% ਅਤੇ ਮੁਹਾਲੀ ਵਿੱਚ ਸਭ ਤੋਂ ਘੱਟ 82% ਤਸਦੀਕ ਹੋਈ ਹੈ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਇਹ ਅਜੇ ਅੰਤਿਮ ਵੋਟਰ ਸੂਚੀ ਨਹੀਂ ਹੈ। ਫਾਈਨਲ ਵੋਟਰ ਲਿਸਟ 13 ਅਗਸਤ ਨੂੰ ਜਾਰੀ ਕੀਤੀ ਜਾਵੇਗੀ ਅਤੇ ਜਿਨ੍ਹਾਂ ਦਾ ਨਾਂ ਨਹੀਂ ਹੈ, ਉਹ ਅਜੇ ਵੀ ਆਪਣੀ ਐਂਟਰੀ ਕਰਵਾ ਸਕਦੇ ਹਨ।















