Last Updated:Mar 05, 2026 8:56 AM ISTਪੁਲਿਸ ਮੁਤਾਬਕ ਮੰਗਲਵਾਰ ਰਾਤ ਲਗਭਗ 9:30 ਵਜੇ ਟੌਡ ਲੇਨ ਦੇ 2400 ਬਲਾਕ ਵਿੱਚ ਚਾਕੂ ਮਾਰਨ ਦੀ ਘਟਨਾ ਦੀ ਰਿਪੋਰਟ ਮਿਲੀ ਸੀ। ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਪੈਰਾਮੈਡਿਕਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ।News18Nancy Grewal Murdered: ਕੈਨੇਡਾ ਵਿੱਚ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਖਾਲਿਸਤਾਨੀਆਂ ਦੇ ਖਿਲਾਫ ਖੁੱਲ੍ਹ ਕੇ ਬੋਲਣ ਵਾਲੀ 45 ਸਾਲਾ ਨੈਂਸੀ ਗਰੇਵਾਲ ਦਾ ਉਸਦੇ ਆਪਣੇ ਘਰ ਵਿੱਚ ਦਾਖ਼ਲ ਹੋ ਕੇ ਅਣਪਛਾਤੇ ਹਮਲਾਵਰ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।ਪੁਲਿਸ ਮੁਤਾਬਕ ਮੰਗਲਵਾਰ ਰਾਤ ਲਗਭਗ 9:30 ਵਜੇ ਟੌਡ ਲੇਨ ਦੇ 2400 ਬਲਾਕ ਵਿੱਚ ਚਾਕੂ ਮਾਰਨ ਦੀ ਘਟਨਾ ਦੀ ਰਿਪੋਰਟ ਮਿਲੀ ਸੀ। ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਪੈਰਾਮੈਡਿਕਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ।ਜਦੋਂ ਪਹਿਲੇ ਜਵਾਬ ਦੇਣ ਵਾਲੇ ਅਧਿਕਾਰੀ ਘਰ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੂੰ ਇੱਕ ਔਰਤ ਚਾਕੂ ਦੇ ਗੰਭੀਰ ਜ਼ਖ਼ਮਾਂ ਨਾਲ ਪੀੜਤ ਹਾਲਤ ਵਿੱਚ ਮਿਲੀ। ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸੇਵਾਵਾਂ ਦੀ ਟੀਮ ਨੇ ਜਖ਼ਮੀ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।ਬੁੱਧਵਾਰ ਸਵੇਰੇ ਪੁਲਿਸ ਨੇ ਟੌਡ ਲੇਨ ‘ਤੇ ਕੈਨੇਡਾ ਸਟਰੀਟ ਅਤੇ ਬਿਸ਼ਪ ਸਟਰੀਟ ਦੇ ਵਿਚਕਾਰ ਦੇ ਇਲਾਕੇ ਨੂੰ ਘੇਰ ਲਿਆ। ਜਾਂਚ ਟੀਮਾਂ ਨੇ ਦੋ ਘਰਾਂ ਦੇ ਆਲੇ ਦੁਆਲੇ ਕਰਾਈਮ ਸੀਨ ਟੇਪ ਲਗਾ ਕੇ ਤਲਾਸ਼ੀ ਮੁਹਿੰਮ ਚਲਾਈ। ਇੱਕ ਘਰ ਦੇ ਬਾਹਰ ਕੰਕਰੀਟ ਦੇ ਰਸਤੇ ਅਤੇ ਮੁੱਖ ਦਰਵਾਜ਼ੇ ਵੱਲ ਜਾਣ ਵਾਲੀਆਂ ਪੌੜੀਆਂ ‘ਤੇ ਕਈ ਸਬੂਤ ਮਾਰਕਰ ਵੀ ਲਗਾਏ ਗਏ, ਜਿੱਥੇ ਪੁਲਿਸ ਸਬੂਤ ਇਕੱਠੇ ਕਰ ਰਹੀ ਹੈ।ਫਿਲਹਾਲ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਨਾਲ ਜੁੜੇ ਹਰ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਜਾਰੀ ਹੈ।ਇਸ ਘਟਨਾ ਤੋਂ ਬਾਅਦ ਇਲਾਕੇ ਦੇ ਰਹਿਣ ਵਾਲਿਆਂ ਵਿੱਚ ਚਿੰਤਾ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।Location :Chandigarh,Chandigarh,ChandigarhRead More
- Advertisement -
Recent Posts
Most Popular
Farmers Delhi March | ਪੁਲਿਸ ਨੇ ਸ਼ੰਭੂ ਰੋਕੇ ਦਿੱਲੀ ਜਾਂਦੇ ਕਿਸਾਨ, ਸਖਤ ਬੈਰੀਕੇਡਿੰਗ, ਭਖਿਆ...
[ad_
ਅੱਜ ਦਿੱਲੀ ਦੇ ਕਿਸਾਨ ਘਾਟ 'ਤੇ ਹੋਣ ਵਾਲੀ ਕਿਸਾਨ ਮਹਾਰੈਲੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ...
ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੂੰ ਰੋਕਿਆ, ਭਾਰੀ ਪੁਲਸ ਬਲ ਤਾਇਨਾਤ, ਨੈਸ਼ਨਲ ਹਾਈਵੇ ਮੁਕੰਮਲ ਬੰਦ...
ਕਿਸਾਨਾਂ ਦੇ 'ਦਿੱਲੀ ਕੂਚ' ਕਾਰਨ ਸ਼ੰਭੂ ਬਾਰਡਰ ਬੰਦ। ਕਿਸਾਨ ਫਤਹਿਗੜ੍ਹ ਸਾਹਿਬ ਤੋਂ ਦਿੱਲੀ ਵੱਲ ਵਧ ਰਹੇ ਹਨ। ਕਿਸਾਨਾਂ ਦੀ ਦਿੱਲੀ ਕੂਚ ਕਾਰਨ ਇਕ ਵਾਰ...
ਚਰਨਜੀਤ ਚੰਨੀ ਤੇ ਰੰਧਾਵਾ ਨੂੰ ਕੀਤਾ ਡਿਟੇਨ, PM ਦੇ ਘਰ ਮੁਹਰੇ ਕਾਂਗਰਸ ਦਾ ਪ੍ਰਦਰਸ਼ਨ...
ਚਰਨਜੀਤ ਚੰਨੀ ਤੇ ਰੰਧਾਵਾ ਨੂੰ ਕੀਤਾ ਡਿਟੇਨ, PM ਦੇ ਘਰ ਮੁਹਰੇ ਕਾਂਗਰਸ ਦਾ ਪ੍ਰਦਰਸ਼ਨਚਰਨਜੀਤ ਚੰਨੀ ਤੇ ਰੰਧਾਵਾ ਨੂੰ ਕੀਤਾ ਡਿਟੇਨ, PM ਦੇ ਘਰ ਮੁਹਰੇ...
ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਨੇ ਇਕਬਾਲ ਸਿੰਘ ਝੂੰਦਾਂ ਨੂੰ ਪਾਰਟੀ ਵਿੱਚੋਂ ਕੱਢਿਆ |
ਸ ਵਡਾਲਾ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ 'ਤੇ ਸ ਇਕਬਾਲ ਸਿੰਘ ਝੂੰਦਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ ਕਰ ਦਿੱਤਾ ਗਿਆ...
ਪੰਜਾਬ: 21-22 ਜੁਲਾਈ ਨੂੰ ਸਮੂਹਿਕ ਛੁੱਟੀ ‘ਤੇ ਮੁਲਾਜ਼ਮ! ਫਾਲਟ ਪਿਆ ਤਾਂ… ਬਿਜਲੀ ਕਰਮਚਾਰੀਆਂ ਦੀ...
ਇਸ ਹੜਤਾਲ ਕਾਰਨ ਪੂਰੇ ਰਾਜ ਵਿਚ ਸਰਕਾਰੀ ਬਿਜਲੀ ਦਫ਼ਤਰਾਂ ਤੋਂ ਲੈ ਕੇ ਪਾਵਰ ਗਰਿੱਡ ਅਤੇ ਸਬ-ਸਟੇਸ਼ਨਾਂ ਤੱਕ ਦਾ ਕੰਮਕਾਜ ਪ੍ਰਭਾਵਿਤ ਹੋਣ ਦੀ ਆਸ਼ੰਕਾ ਹੈ।...















