6 ਦਿਨ ਪਹਿਲਾ ਕੈਨੇਡਾ ਗਏ ਨੌਜਵਾਨ ਦੀ ਅਚਨਚੇਤ ਮੌਤ

ਕੈਨੇਡਾ: ਕੈਨੇਡਾ ਤੋਂ ਲਗਾਤਾਰ ਪੰਜਾਬੀ ਨੌਜਵਾਨਾਂ ਦੀਆਂ ਮੌਤ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਜ਼ 6 ਦਿਨ ਪਹਿਲਾ ਕਨੈਡਾ ਗਏ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਉਰਫ ਗੱਗੂ ਦੀ ਮੌਤ ਹੋ ਗਈ ਹੈ। ਗਗਨਦੀਪ ਸਿੰਘ ਪਿੰਡ ਨੌਲੀ ਦਾ ਰਹਿਣ ਵਾਲਾ ਸੀ। ਹੱਲੇ ਤੱਕ ਗਗਨ ਦੇ ਮੌਤ ਦੇ ਕਾਰਨਾਂ ਦਾ ਪੱਤਾ ਨਹੀਂ ਲੱਗ ਸੱਕਿਆ ਹੈ। ਜਦੋ ਗਗਨ ਟੋਰਾਂਟੋ ਏਅਰਪੋਰਟ ‘ਤੇ ਉਤਰਿਆ ਸੀ ਤੱਦ ਤੱਕ ਬਿੱਲਕੁਲ ਠੀਕ ਸੀ।

ਕੇਂਦਰ ਸਰਕਾਰ ਤੇ ਐਸ਼ ਕਰਦਾ ਭਗਵੰਤ ਮਾਨ ਤੇ ਰਹਿ ਗਿਆ ਬੱਸ CM ਕੋਲ ਗੱਲਾਂ ਦਾ ਕੜਾਹ !

ਗਗਨਦੀਪ ਉਰਫ ਗੱਗੂ ਨੂੰ ਕੈਨੇਡਾ ਭੇਜਣ ਲਈ ਲੱਖਾਂ ਰੁਪਏ ਖਰਚ ਕਰਨ ਵਾਲੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੁਪਨੇ ਵੀ ਉਸ ਦੀ ਮੌਤ ਨਾਲ ਚਕਨਾਚੂਰ ਹੋ ਗਏ ਹਨ। ਗੱਗੂ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ। ਗੱਗੂ ਦੇ ਪਿਤਾ ਮੋਹਨ ਲਾਲ ਅਤੇ ਮਾਤਾ ਸੀਮਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੇ ਪੁੱਤਰ ਨੂੰ ਉਸ ਦੇ ਸੁਪਨੇ ਪੂਰੇ ਕਰਨ ਲਈ ਕੈਨੇਡਾ ਭੇਜਿਆ ਸੀ ਪਰ ਉੱਥੇ ਪਹੁੰਚਦੇ ਹੀ ਮੌਤ ਦੇ ਜ਼ਾਲਮ ਪੰਜੇ ਨੇ ਉਸ ਨੂੰ ਉਨ੍ਹਾਂ ਤੋਂ ਖੋਹ ਲਿਆ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਗੱਗੂ ਦੇ ਕੈਨੇਡਾ ਜਾਣ ਨੂੰ ਲੈ ਕੇ ਘਰ ਦੀਆਂ ਸਾਰੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਹਨ।

ਕੇਂਦਰ ਸਰਕਾਰ ਤੇ ਐਸ਼ ਕਰਦਾ ਭਗਵੰਤ ਮਾਨ ਤੇ ਰਹਿ ਗਿਆ ਬੱਸ CM ਕੋਲ ਗੱਲਾਂ ਦਾ ਕੜਾਹ !

See also  "ਬਲਾਕਬਸਟਰ ਫਿਲਮ "ਸੂਰਮਾ" ਦੇ ਨਿਰਮਾਤਾ ਪੇਸ਼ ਕਰਨ ਜਾ ਰਹੇ ਹਨ ਨਵੀਂ ਪੰਜਾਬੀ ਫਿਲਮ "ਮੇਰੀ ਪਿਆਰੀ ਦਾਦੀ", 2024 ਵਿੱਚ ਸਿਨੇਮਾਘਰਾਂ ਚ ਹੋਵੇਗੀ ਰਿਲੀਜ਼!!"