52 ਸਾਲਾਂ ਦੇ ਵਿਅਕਤੀ ਚਾਈਨਾ ਡੋਰ ਦੀ ਲਪੇਟ ‘ਚ ਹੋਇਆ ਗੰਭੀਰ ਜ਼ਖਮੀ, ਨਿੱਜੀ ਹਸਪਤਾਲ ‘ਚ ਕਰਵਾਇਆ ਦਾਖਲ

ਹੁਸ਼ਿਆਰਪੁਰ ਦੇ ਪਿੱਪਲਾਂਵਾਲਾ ਤੋਂ ਖੇਤਾਂ ਚੋਂ ਕੰਮ ਕਰਕੇ ਵਾਪਿਸ ਘਰ ਆ ਰਹੇ ਇਕ 52 ਸਾਲਾ ਵਿਅਕਤੀ ਚਾਈਨਾ ਡੋਰ ਦੀ ਲਪੇਟ ਚ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਜਿਸ ਤੋਂ ਤੁਰੰਤ ਬਾਅਦ ਜ਼ਖਮੀ ਵਿਅਕਤੀ ਨੂੰ ਹੁਸਿ਼ਆਰਪੁਰ ਦੇ ਇਕ ਨਿੱਜੀ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਥੇ ਕਿ ਡਾਕਟਰਾਂ ਵਲੋਂ ਉਸਦਾ ਆਪਰੇਸ਼ਨ ਕਰਨ ਤੋਂ ਬਾਅਦ ਮੂੰਹ ਅਤੇ ਨੱਕ ਤੇ 35 ਟਾਂਕੇ ਲਗਾਏ ਗਏ।
ਜ਼ਖਮੀ ਹੋਏ ਵਿਅਕਤੀ ਦੀ ਪਹਿਚਾਣ ਦਲਜੀਤ ਸਿੰਘ ਵਾਸੀ ਪਿੱਪਲਾਂਵਾਲਾ ਵਜੋਂ ਹੋਈ ਹੈ।

ਜਾਣਕਾਰੀ ਦਿੰਦਿਆਂ ਜ਼ਖਮੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਲਜੀਤ ਸਿੰਘ ਪਿੰਡ ਨਸਰਾਲਾ ਚ ਸਥਿਤ ਆਪਣੇ ਖੇਤਾਂ ਚ ਕੰਮ ਕਰਨ ਤੋਂ ਬਾਅਦ ਘਰ ਵਾਪਿਸ ਆ ਰਹੇ ਸੀ ਤੇ ਜਿਵੇਂ ਹੀ ਪਿੱਪਲਾਂਵਾਲਾ ਅੱਡੇ ਚ ਪਹੁੰਚੇ ਤਾਂ ਪਤੰਗ ਨਾਲ ਆ ਰਹੀ ਚਾਈਨਾ ਡੋਰ ਉਨ੍ਹਾਂ ਦੇ ਮੂੰਹ ਅਤੇ ਨੱਕ ਤੇ ਫਿਰ ਗਈ ਜਿਸ ਕਾਰਨ ਨੱਕ ਦਾ ਕੁਝ ਹਿੱਸਾ ਅਲੱਗ ਹੋ ਗਿਆ ਤੇ ਮੂੰਹ ਵੀ ਗੰਭੀਰ ਜ਼ਖਮੀ ਹੋ ਗਿਆ ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤੇ ਡਾਕਟਰਾਂ ਵਲੋਂ ਕਰੀਬ 2 ਘੰਟੇ ਦਾ ਆਪਰੇਸ਼ਨ ਕਰਨ ਤੋਂ ਬਾਅਦ ਮੂੰਹ ਅਤੇ ਨੱਕ ਤੇ 35 ਟਾਂਕੇ ਲਗਾਏ ਗਏ।


ਮੌਕੇ ਤੇ ਪਹੁੰਚੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾ. ਪੀ ਐਮ ਮਾਨ ਨੇ ਵੀ ਹਸਪਤਾਲ ਪਹੁੰਚ ਜ਼ਖਮੀ ਦਾ ਹਾਲ ਜਾਣਿਆ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਤਲ ਡੋਰ ਦੀ ਵਰਤੋਂ ਨਾ ਕਰਨ।

See also  ਮੁੱਖ ਮੰਤਰੀ ਨੇ ਸ਼ਹੀਦ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ