ਫਿਲੌਰ ਦੇ ਗੜਾ ਰੋਡ ਤੇ ਅੰਬੇਡਕਰ ਨਗਰ ਵਿਖੇ ਇਕ 28 ਸਾਲਾ ਵਿਆਹੁਤਾ ਨੋਜਵਾਨ ਨੇ ਆਤਮ ਹੱਤਿਆ ਕਰ ਲਈ। ਮੌਕੇ ਤੇ ਪਹੁੰਚੇ ਏ ਐਸ ਆਈ ਸੁਭਾਸ਼ ਨੇ ਦੱਸਿਆ ਕਿ ਅਰਜੁਨ ਕੁਮਾਰ ਪੁੱਤਰ ਤੁਲਸੀ ਦਾਸ ਨੇ ਘਰ ਦੇ ਵਿਚ ਹੀ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ। ਮੋਤ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਸਿਵਲ ਹਸਪਤਾਲ ਫਿਲੌਰ ਵਿਖੇ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆ ਦਾ ਕਹਿਣਾ ਹੈ ਕਿ ਪਰਿਵਾਰਿਕ ਵਿਅਕਤੀਆਂ ਦੇ ਬਿਆਨ ਲੈ ਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
post by parmvir singh