27 ਸਾਲਾਂ ਸਾਫਟਵੇਅਰ ਇੰਜੀਨੀਅਰ ਹੋਇਆ 5 ਲੱਖ ਠੱਗੀ ਦਾ ਸ਼ਿਕਾਰ, ਠੱਗੀ ਮਾਰਨ ਲਈ ਠੱਗ ਬਣ ਗਏ ਡਿਪਟੀ ਕਮਿਸ਼ਨਰ ਆਫ਼ ਪੁਲਿਸ

ਮਹਾਰਾਸ਼ਟਰ: ਦੇਸ਼ ਵਿਚ ਲਗਾਤਾਰ ਠੱਗਾ ਦਾ ਜਾਲ ਫੈਲ ਰਿਹਾ ਹੈ। ਇਸ ਵੱਧਦੇ ਜਾਲ ਵਿਚ ਆਏ ਦਿਨ ਕੋਈ ਨਾ ਕੋਈ ਵਿਅਕਤੀ ਦੇ ਫੱਸਣ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਠੱਗ ਵੀ ਸਮੇਂ ਦੇ ਨਾਲ-ਨਾਲ ਠੱਗੀ ਕਰਨ ਦੇ ਤਰੀਕੇ ਵਿਚ ਬਦਲਾਅ ਕਰਦੇ ਨਜ਼ਰ ਆਉਂਦੇ ਹਨ। ਹੁਣ ਠੱਗੀ ਦਾ ਇਕ ਤਾਜ਼ਾ ਮਾਮਲਾ ਪੁਣੇ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਇਕ 27 ਸਾਲਾ ਸਾਫਟਵੇਅਰ ਇੰਜੀਨੀਅਰ ਨਾਲ ਆਨਲਾਈਨ ਧੋਖਾਧੜੀ ਕਰਕੇ 5 ਲੱਖ ਰੁਪਏ ਉੜਾ ਲਏ। ਠੱਗੀ ਕਰਨ ਵਾਲਿਆਂ ਨੇ 27 ਸਾਲਾਂ ਸਾਫਟਵੇਅਰ ਇੰਜੀਨੀਅਰ ਦੇ ਆਧਾਰ ਵੇਰਵਿਆਂ ਦੀ ਵਰਤੋਂ ਕਰਕੇ ਧੋਖਾਧੜੀ ਕੀਤੀ ਹੈ। ਘਟਨਾ ਦਾ ਖੁਲਾਸਾ ਸੋਮਵਾਰ ਨੂੰ ਹੋਇਆ, ਜਦੋਂ ਪੀੜਤ ਨੂੰ ਸਵੇਰੇ ਕਰੀਬ 10.30 ਵਜੇ ਕਿਸੇ ਅਣਜਾਣ ਨੰਬਰ ਤੋਂ ਸਪੈਮ ਕਾਲ ਆਈ। ਪੀੜਤ ਨੂੰ ਦੱਸਿਆ ਗਿਆ ਕਿ ਉਹ ਗੈਰ-ਕਾਨੂੰਨੀ ਸ਼ਿਪਮੈਂਟ ‘ਚ ਸ਼ਾਮਲ ਹੈ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਵਾਰੀ BJP ਹਾਰੂ 2024 ਦੀਆਂ ਚੌਣਾ ? ਝਾੜੂ ਤੇ ਕਾਂਗਰਸ ਨੇ ਕਰ ਲਿਆ ਗਠਜੋੜ ! ਗਠਜੋੜ ਤੋਂ ਡਰੀ BJP

ਕਾਲ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਪੀੜਤ ਦੇ ਆਧਾਰ ਕ੍ਰੇਡੇਂਸ਼ੀਅਲਸ ਦੇ ਤਹਿਤ ਮੋਬਾਈਲ ਹੈਂਡਸੈੱਟ ਅਤੇ ਪਾਸਪੋਰਟ ਵਾਲਾ ਇੱਕ ਕੋਰੀਅਰ ਤਾਈਵਾਨ ਭੇਜਿਆ ਗਿਆ ਸੀ। ਵਿਅਕਤੀ ਨੂੰ ਗੈਰ ਕਾਨੂੰਨੀ ਸ਼ਿਪਮੈਂਟ ਭੇਜਣ ਲਈ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਗਈ। ਠੱਗਾ ਨੇ ਆਪਣਾ ਸਕੈਮ ਇਸ ਤਰ੍ਹਾਂ ਕੀਤਾ ਕੀ ਪੀੜਤ ਨੂੰ ਧੋਖਾਧੜੀ ਕਰਨ ਵਾਲੀਆ ਦੀ ਸਾਰੀਆਂ ਗੱਲ੍ਹਾਂ ਸੱਚ ਲਗੀਆ। ਕਾਰਵਾਈ ਨੂੰ ਸੱਚਾ ਵਿਖਾਉਣ ਲਈ ਠੱਗ ਨੇ ਚਲਾਕੀ ਨਾਲ ਪੀੜਤ ਨੂੰ ਸਾਈਬਰ ਕ੍ਰਾਈਮ ਵਿਭਾਗ ਦੇ ਕਥਿਤ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਨਾਲ ਸੰਪਰਕ ਕਰਨ ਲਈ ਕਿਹਾ।

ਪਟਵਾਰੀਆਂ ਨੂੰ ਲੈ ਕੇ ਵੱਡੀ ਖਬਰ,ਕਰਨ ਜਾ ਰਹੇ ਨੇ ਵੱਡਾ ਧਮਾਕਾ,ਆਹ ਬੰਦਿਆਂ ਨੂੰ ਪੈਣਗੀਆਂ ਦੰਦਲਾਂ?

ਕਾਨੂੰਨੀ ਕਾਰਵਾਈ ਦੇ ਡਰ ਕਾਰਨ ਅਤੇ ਸਥਿਤੀ ਨੂੰ ਸੁਲਝਾਉਣ ਲਈ ਪੀੜਤ ਨੇ ਠੱਗਾਂ ਦੀ ਗੱਲ ਮੰਨ ਲਈ। ਪੀੜਤ ਨੇ ਧੋਖੇਬਾਜ਼ਾਂ ਵੱਲੋਂ ਦੱਸੇ ਗਏ ਦੋ ਵੱਖ-ਵੱਖ ਬੈਂਕ ਖਾਤਿਆਂ ਵਿੱਚ 4.7 ਲੱਖ ਰੁਪਏ ਦੀ ਵੱਡੀ ਰਕਮ ਟ੍ਰਾਂਸਫਰ ਕੀਤੀ। ਹਾਲਾਂਕਿ ਬਾਅਦ ‘ਚ ਵਿਅਕਤੀ ਨੂੰ ਘੁਟਾਲੇ ਦਾ ਸ਼ੱਕ ਹੋਇਆ ਅਤੇ ਉਸ ਨੇ ਪੁਣੇ ਪੁਲਸ ਨੂੰ ਸੂਚਨਾ ਦਿੱਤੀ। ਸ਼ਿਕਾਇਤ ਮਿਲਦੇ ਹੀ ਪੁਣੇ ਪੁਲਿਸ ਹਰਕਤ ‘ਚ ਆ ਗਈ ਅਤੇ ਉਸ ਖਾਤੇ ਨੂੰ ਫ੍ਰੀਜ਼ ਕਰਨ ‘ਚ ਕਾਮਯਾਬ ਹੋ ਗਈ, ਜਿਸ ‘ਚ 3 ਲੱਖ ਰੁਪਏ ਜਮ੍ਹਾ ਕੀਤੇ ਸਨ।

See also  ਪੰਜਾਬ 'ਚ ਯੈਲੋ ਅਲਰਟ ਜਾਰੀ, ਕਈ ਇਲਾਕਿਆਂ 'ਚ ਲਗਾਤਾਰ ਮੀਂਹ