2000 ਦੇ ਨੋਟ ਬੰਦ ਕਰਨ ਦਾ ਫੈਸਲਾ ਪਬਲਿਕ ਨੂੰ ਨਹੀ ਆ ਰਿਹਾ ਹਜ਼ਮ

ਪਿਛਲੇ ਦਿਨਾਂ ਵਿੱਚ ਆਰ ਬੀ ਆਈ (RBI) ਵੱਲੋ 2000 ਦੀ ਕਰੰਸੀ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ ਉਹ ਪਬਲਿਕ ਨੂੰ ਹਜ਼ਮ ਨਹੀਂ ਆ ਰਿਹਾ ਹੈ, ਕਿਉ ਕਿ ਪਿਛਲੇ ਸਾਲਾਂ ਵਿੱਚ ਹੀ 500 ਅਤੇ 1000 ਦੇ ਨੋਂਟ ਵਾਲੀ ਪੁਰਾਣੀ ਕਰੰਸੀ ਬੰਦ ਕਰਕੇ 2000 ਦਾ ਨਵਾਂ ਨੋਂਟ ਚਾਲੂ ਕੀਤਾ ਸੀ ਅਤੇ ਹੁਣ ਅੈਨੀ ਜਲਦੀ 2000 ਦਾ ਨੋਂਟ ਬੰਦ ਕਰਨ ਦੀ ਕੀ ਜਰੂਰੀ ਲੌੜ ਪੈ ਗਈ। ਨਵੰਬਰ 2016 ਵਿੱਚ ਮੋਦੀ ਸਰਕਾਰ ਨੇ ਅਚਾਨਕ 500 ਅਤੇ 1000 ਦੇ ਨੋਟਾਂ ‘ਤੇ ਪਾਬੰਦੀ ਲਗਾ ਦਿੱਤੀ ਅਤੇ ਇਨ੍ਹਾਂ ਦੀ ਜਗ੍ਹਾਂ ‘ਤੇ ਗੁਲਾਬੀ ਰੰਗ ਦਾ 2000 ਦਾ ਨੋਟ ਲਿਆਦਾਂ ਪਰ ਹੁਣ ਇਹ ਨੋਟ ਵੀ ਹੌਲੀ-ਹੌਲੀ ਮੁਦਰਾਚਲਣ ਵਿੱਚੋਂ ਗੁਆਚ ਰਹੇ ਹਨ। ਅਸੀਂ ਇਸ ਬਾਰੇ ਹੋਰ ਪਤਾ ਕਰਨ ਦੀ ਕੋਸ਼ਿਸ਼ ਕੀਤੀ। 8 ਨਵੰਬਰ, 2016 ਨੂੰ ਰਾਤ 8 ਵਜੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਮੌਜੂਦਾ 500 ਅਤੇ 1000 ਦੇ ਨੋਟਾਂ ਦਾ ਅਗਲੇ ਹੀ ਦਿਨ ਇਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਜਦੋ ਨਵੀ ਕਰੰਸੀ ਚਲਾਈ ਗੲੀ ਸੀ ਤਾ ਛਪਾਈ ਤੇ ਬਹੁਤ ਜਿਆਦਾ ਖਰਚ ਆਏ ਸੀ ਜਿਸ ਦਾ ਸਿਧੇ ਜਾ ਅਸਿੱਧੇ ਰੂਪ ਵਿੱਚ ਆਂਮ ਜਨਤਾ ਤੇ ਬੋਝ ਪਿਆ ਸੀ। ਜਦੋ ਨੋਂਟਬੰਦੀ ਹੋਈ ਸੀ ਤਾ ਉਸ ਸਮੇ ਆਮ ਜਨਤਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਕਿਉ ਕੀ ਜਨਤਾਂ ਦਾ ਪੈਸਾਂ ਰਾਤੋ ਰਾਤ ਮਿੱਟੀ ਦਾ ਰੂਪ ਧਾਰਨ ਕਰ ਚੁੱਕਿਆ ਸੀ ਬੈਂਕ ਵਿੱਚ ਪੈਸਾਂ ਹੋਣ ਦੇ ਬਾਵਜੂਦ ਵੀ ਆਮ ਨਾਗਰਿਕ ਆਪਣਾ ਪੈਸਾਂ ਨਹੀ ਕਢਵਾ ਸਕਦਾ ਸੀ। ਲੋਕਾਂ ਤੇ ਚਲਦੇ ਕਾਰੋਬਾਰ ਦਿਨਾਂ ਵਿੱਚ ਠੱਪ ਹੋ ਗਏ, ਕੋਈ ਛੋਟਾਂ ਵਰਗ ਹੋਵੇ ਜਾ ਵੱਡਾਂ ਵਰਗ ਹੋਵੇ ਫਰਕ ਸਭ ਨੂੰ ਪਿਆ ਸੀ। ਹੁਣ ਜਨਤਾ ਿੲਹ ਗੱਲ ਸੋਚ ਰਹੀ ਹੈ ਕਿ ਕਰੰਸੀ ਬੰਦ ਕਰਨ ਨਾਲ ਉਨਾਂ ਨੂੰ ਫੇਰ ਉਹੀ ਪੁਰਾਣੀ ਮੁਸਕਿਲ ਦਾ ਸਾਹਮਣਾ ਨਾ ਕਰਨਾ ਪੈ ਜਾਵੇ। RBI ਨੂੰ ਅਤੇ PM MODI ਨੂੰ ਆਮ ਜਨਤਾ ਬਾਰੇ ਸੋਚਣਾ ਚਾਹੀਦਾ ਹੈ।

See also  SGPC ਪ੍ਰਧਾਨ ਹਰਹਿੰਦਰ ਸਿੰਘ ਧਾਮੀ ਪਟਿਆਲਾ ਜੇਲ੍ਹ 'ਚ ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤ

POST BY PARMVIR SINGH