18 ਸਾਲਾਂ ਨੋਜਵਾਨ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ

ਪੰਜਾਬ ਵਿੱਚ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਆਏ ਦਿਨ ਕਈ ਮਾਵਾਂ ਦੇ ਪੁੱਤ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਤਾਜਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਪਿੰਡ ਖੱਚਰ ਵਾਲਾ ਦੂਲਾ ਸਿੰਘ ਵਾਲਾ ਰੋਡ ਤੋ ਸਾਹਮਣੇ ਆਇਆ ਹੈ। ਜਿੱਥੇ ਪਿੰਡ ਵਾਸੀਆਂ ਵੱਲੋਂ ਸੜਕ ਤੇ ਬਣਾਏ ਗਏ ਲੰਗਰ ਹਾਲ ਵਿੱਚੋਂ 18 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ।।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਹਰਮਨਪ੍ਰੀਤ ਸਿੰਘ  ਪੁੱਤਰ  ਨਸੀਬ ਸਿੰਘ ਵਾਸੀ ਆਲੇ ਵਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਮੌਤ ਨਸ਼ੇ ਦੀ ਓਵਰਡੋਜ ਨਾਲ ਹੋਈ ਹੈ। ਨੌਜਵਾਨ ਦੀ ਲਾਸ਼ ਦੇ ਨਾਲ ਇੱਕ ਸਰਿੱਜ਼ ਵੀ ਮਿਲੀ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਮੁਤਾਬਕ ਪਹਿਲਾਂ ਉਨ੍ਹਾਂ ਦਾ ਲੜਕਾ ਪਹਿਲਾਂ ਕਦੇ ਨਸ਼ਾ ਨਹੀਂ ਕਰਦਾ ਸੀ। ਬੀਤੇ ਕੱਲ੍ਹ ਉਹ ਘਰੋਂ ਮੇਲਾ ਦੇਖਣ ਆਇਆ ਸੀ ਪਤਾ ਨਹੀ ਉਸਨੂੰ ਕਿਸ ਨੇ ਇਸ ਨਸ਼ੇ ਦੀ ਦਲਦਲ ਵਿੱਚ ਧੱਕ ਦਿੱਤਾ। 

See also  CM ਮਾਨ ਅੱਜ ਆਪਣੇ ਕੈਬਨਿਟ ਮੰਤਰੀਆਂ 'ਤੇ ਪਾਰਟੀ ਵਿਧਾਇਕਾਂ ਨਾਲ ਕਰਨਗੇ 'ਚਾਹ ਪਾਰਟੀ' ਮੀਟਿੰਗ