12 ਸਾਲਾਂ ਦਾ ਲੜਕਾ ਘਰ ਦੀ ਮਜ਼ਬੂਰੀਆ ਕਾਰਨ ਵੇਚ ਰਿਹਾ ਜ਼ੁਰਾਬਾਂ

ਅੱਜ ਦੀ ਪੀੜੀ ਕਹਿੰਦੀ ਹੈ ਕਿ ਪੰਜਾਬ ਚ ਨਾ ਤਾਂ ਰੁਜ਼ਗਾਰ ਹੈ ਨਾ ਹੀ ਆਪਣਾਪਨ …..ਤੇ ਜਿੱਥੇ ਕੁਝ ਕਰਨ ਦਾ ਹੋਵੇ ਉਥੇ ਮਜਬੂਰੀਆ ਅੱਗੇ ਵੀ ਸਿਰ ਝੁਕਾੳੇਣਾ ਪੈਦਾ ਹੈ ਤੇ ਜਿਥੇ ਮਜ਼ਬੂਰੀ ਹੋਵੇ ਉਥੇ ਜ਼ਿੰਦਗੀ ਨਾਲ ਲੜਨ ਦਾ ਸਬਕ ਸਿਖਾ ਦਿੰਦੀ ਹੈ ਤੇ…. ਜਿਸ ਉਮਰ ਚ ਬੱਚਿਆ ਦੀ ਖੇਡਣ ਦੀ ਉਮਰ ਹੁੰਦੀ ਹੈ ਉਥੇ ਇਕ ਅਜਿਹਾ ਬੱਚਾ ਆਪਣੀ ਜਿੰਦਗੀ ਦੀਆਂ ਔਕੜਾ ਨਾਲ ਗੁਜਰ ਰਿਹਾ ਹੈ


ਇਕ ਅਜਿਹਾ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ 12 ਸਾਲਾ ਦੇ ਲੜਕਾ ਜਿਸਦਾ ਨਾਮ ਪ੍ਰਿੰਸ ਹੈ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਦੇ ਲਈ ਜੁਰਾਬਾ ਵੇਚ ਕੇ ਘਰਦਾ ਗੁਜ਼ਾਰਾ ਕਰਦਾ ਹੈ ੳੇਸਨੇ ਦਸਿਆ ਕਿ ਉਸਦੇ ਘਰ ਉਸਦੀ ਦਾਦੀ ਤੇ ਭੈਣ ਭਰਾ ਨੇ ਤੇ 6 ਸਾਲਾ ਦੀ ਉਮਰ ਚ ਉਸਦੇ ਮਾਤਾ ਪਿਤਾ ਦੀ ਮੌਤ ਹੋ ਗਈ ਤੇ ਜਿਸਤੋਂ ਬਾਦ ਉਸਨੇ ਘਰ ਦਾ ਖਰਚਾ ਕਰਨ ਲਈ ਜੁਰਾਬਾ ਵੇਚਣੀਆ ਸੁਰੂ ਕਰ ਦਿਤੀਆ ਤੇ ਕਿਹਾ ਕਿ ਕਈ ਵਾਰ ਤਾ ਵਧੀਆਂ ਕਮਾਈ ਵੀ ਹੋ ਜਾਦੀ ਤੇ ਕਈ ਵਾਰੀ ਖਾਲੀ ਹੱਥ ਵੀ ਮੁੜਨਾ ਪੈਦਾ ਹੈ

ਪ੍ਰਿੰਸ ਦਾ ਕਹਿਣਾ ਹੈ ਕਿ 40 ਰੁਪੋਏ ਦੀਆ ਜੁਰਾਬਾ ਲਿਆ ਕਿ ਉਹ 100 ਰੁਪਏ ਦੀਆਂ ਵੇਚਦਾ ਹੈ ਤੇ 60 ਰੁਪਏ ਇੱਕ ਪੈਕਟ ਚੋ ਕਮਾਉਦਾ ਹੈ ਤੇ ਕੁਝ ਪੈਸੇ ਉਹ ਬੁਗਨੀ ਚ ਪਾਉਦਾ ਤਾ ਜੋ ਆਉਣ ਵਾਲੇ ਸਮੇਂ ਚ ਉਸਦੀ ਵਰਤੋਂ ਕਰ ਸਕੀਏ ਤੇ ਕਿਹਾ ਕਿ ੳਹ ਵੀ ਬਾਕੀ ਬੱਚਿਆਂ ਦੀ ਤਰ੍ਹਾਂ ਸਕੂਲ ਜਾਣਾ ਪਰ ਮਜਬੂਰੀ ਨੇ ਉਸਦੇ ਸਾਰੇ ਸੁਪਨੇ ਤੌੜ ਦਿਤੇ।

See also  ਅੰਮ੍ਰਿਤਪਾਲ ਸਿੰਘ ਦਾ ਸਾਥੀ ਤੇਜਿੰਦਰ ਸਿੰਘ ਗੋਰਖਾ ਗ੍ਰਿਫ਼ਤਾਰ