ਲੁਧਿਆਣਾ ਦੇ ਵਿੱਚ 108 ਐਂਬੂਲੈਂਸ ਦੀ ਚੱਲ ਰਹੀ ਹੜਤਾਲ ਖਤਮ, ਐਂਬੂਲੈਂਸ ਚਾਲਕ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਪੰਜਾਬ ਦੇ ਸਿਹਤ ਮੰਤਰੀ ਅਤੇ ਆਈ ਜੀ ਜਸਕਰਨ ਸਿੰਘ ਨਾਲ ਹੋਈ ਮੁਲਾਕਾਤ ਤੋਂ ਬਾਅਦ ਹੜਤਾਲ ਵਾਪਸ ਲੈ ਲਈ ਹੈ।
ਆਖਰ ਇਕ ਹਫ਼ਤੇ ਬਾਅਦ ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜ਼ਾ ਤੇ ਚੱਲ ਰਹੀ ਪੰਜਾਬ ਭਰ ਦੇ 108 ਐਂਬੂਲੈਂਸ ਚਾਲਕ ਦਾ ਧਰਨਾ ਪ੍ਰਦਰਸ਼ਨ ਖ਼ਤਮ ਹੋ ਗਿਆ ਹੈ, ਚੰਡੀਗੜ੍ਹ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਆਈ ਜੀ ਜਸਕਰਨ ਸਿੰਘ ਦੇ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ 108 ਐਂਬੂਲੈਂਸ ਐਸੋਸੀਏਸ਼ਨ ਨੇ ਧਰਨਾ ਚੁੱਕ ਦਿੱਤਾ ਹੈ, ਇਸ ਦੀ ਪੁਸ਼ਟੀ 108 ਐਂਬੂਲੈਂਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਮਨਪ੍ਰੀਤ ਨਿੱਜਰ ਨੇ ਗੱਲਬਾਤ ਦੌਰਾਨ ਕਿਹਾ ਕਿ ਕਈ ਮੰਗਾਂ ਤੇ ਸਿਹਤ ਮੰਤਰੀ ਨੇ ਮੋਹਰ ਲਗਾ ਦਿੱਤੀ ਹੈ ਜਦੋਂ ਕਿ ਬਾਕੀ ਮੰਗਾਂ ਦੀ ਅਗਲੀ ਮੀਟਿੰਗ ਦੇ ਵਿਚ ਮੋਹਰ ਲਗਾਉਣ ਦੀ ਗੱਲ ਕਹੀ ਹੈ ਅਤੇ ਭਰੋਸਾ ਦਿੱਤਾ ਹੈ, ਉਨ੍ਹਾਂ ਕਿਹਾ ਕਿ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਹਨ ਉਨ੍ਹਾਂ ਚ ਸਾਡੀਆਂ ਤਨਖਾਹਾਂ ਚ ਵਾਧਾ, ਕਢੇ ਗਾਏ ਮੁਲਾਜ਼ਮ ਬਹਾਲ ਕਰਨ ਅਤੇ ਸਾਡੇ ਈ ਐਸ ਆਈ ਕਾਰਡ ਜਿਨ੍ਹਾਂ ਚ ਖਾਮੀਆਂ ਸਨ ਉਹ ਠੀਕ ਕੀਤੀਆਂ ਜਾਣਗੀਆਂ, ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਆਉਂਦੇ ਦਿਨਾ ਜਿਹੜੀਆਂ ਸਾਡੀਆਂ ਮੰਗਾਂ ਬਕਾਇਆ ਹਨ ਉਨ੍ਹਾਂ ਦੇ ਸਰਕਾਰ ਨੇ ਗੌਰ ਫਰਮਾਇਆ ਤਾਂ ਉਹ ਮੁੜ ਤੋਂ ਐਂਬੁਲੈਂਸ ਸੇਵਾ ਬੰਦ ਕਰ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਅੱਜ ਚੰਡੀਗੜ੍ਹ ਚ ਹੋਈ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ, ਉਹਨਾਂ ਇਹ ਵੀ ਕਿਹਾ ਕਿ ਅਸੀਂ ਅੱਜ ਤੋਂ ਹੀ 108 ਸੇਵਾ ਬਹਾਲ ਕਰ ਦਿੱਤੀ ਹੈ ਕਿ ਜਿਹੜੀਆਂ ਸਾਡੀਆਂ ਬਾਕੀਆਂ ਮੰਗਾਂ ਨੇ ਉਸ ਸਬੰਧੀ ਕੁਲਦੀਪ ਸਿੰਘ ਧਾਲੀਵਾਲ ਅਮਨ ਅਰੋੜਾ ਅਤੇ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਹੇਠ ਇਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਸਮੇਂ ਸਮੇਂ ਤੇ ਸਾਡੀਆਂ ਮੰਗਾਂ ਨੂੰ ਪੂਰਾ ਕਰਦੀ ਰਹੇਗੀ ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਮੁੜ ਸੜਕਾਂ ਤੇ ਆ ਕੇ ਬੈਠ ਜਾਵਾਂਗੇ