10 ਅਪ੍ਰੈਲ ਨੂੰ ਵਿਸਾਖੀ ਮੌਕੇ ਲਹਿੰਦੇ ਪੰਜਾਬ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ, ਪੜ੍ਹੋ ਪੂਰੀ ਖ਼ਬਰ

ਅੰਮ੍ਰਿਤਸਰ- ਵਿਸਾਖੀ ਦੇ ਪਵਿੱਤਰ ਮੌਕੇ ‘ਤੇ ਸਿੱਖ ਸੰਗਤ ਦਾ ਇੱਕ ਵਿਸ਼ੇਸ਼ ਜਥਾ ਪਾਕਿਸਤਾਨ ਵਿਚ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ। ਇਹ ਜਥਾ 10 ਅਪ੍ਰੈਲ 2026 ਨੂੰ ਪਾਕਿਸਤਾਨ ਪਹੁੰਚੇਗਾ ਤੇ 19 ਅਪ੍ਰੈਲ ਨੂੰ ਵਾਪਸ ਭਾਰਤ ਪਰਤੇਗਾ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਪਾਸਪੋਰਟ ਇਕੱਠੇ ਕਰ ਲਏ ਗਏ ਹਨ ਅਤੇ ਭਾਰਤ ਸਰਕਾਰ ਤੋਂ ਯਾਤਰਾ ਸ਼ਡਿਊਲ ਨੂੰ ਅੰਤਿਮ ਮਨਜ਼ੂਰੀ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ 10 ਅਪ੍ਰੈਲ ਨੂੰ ਪਾਕਿਸਤਾਨ ਪਹੁੰਚ ਕੇ ਸਿੱਧੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ ਜਾਣਗੇ। 11 ਅਪ੍ਰੈਲ ਨੂੰ ਨਨਕਾਣਾ ਸਾਹਿਬ ਦੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਹੋਣਗੇ। 12 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਪਹੁੰਚ ਕੇ ਰਾਤ ਠਹਿਰਨਗੇ ਅਤੇ 13 ਅਪ੍ਰੈਲ ਨੂੰ ਉੱਥੇ ਬਾਬਾ ਵੱਲੀ ਕੰਧਾਰੀ ਦੇ ਮੁਸਲਿਮ ਧਾਰਮਿਕ ਸਥਾਨ ਦੇ ਦਰਸ਼ਨ ਕਰਨਗੇ। 14 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਬਾਅਦ ਧਾਰਮਿਕ ਇਕੱਠ ਵਿੱਚ ਹਿੱਸਾ ਲੈਣਗੇ, ਜੋ ਪਾਕਿਸਤਾਨ ਵਿੱਚ ਵਿਸਾਖੀ (ਖਾਲਸਾ ਸਾਜਨਾ ਦਿਵਸ) ਦਾ ਮੁੱਖ ਸਮਾਗਮ ਹੋਵੇਗਾ। 15 ਅਪ੍ਰੈਲ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਅਤੇ 16 ਅਪ੍ਰੈਲ ਨੂੰ ਉੱਥੇ ਰਾਤ ਰਹਿਣ ਤੋਂ ਬਾਅਦ 17 ਅਪ੍ਰੈਲ ਨੂੰ ਗੁਜਰਾਂਵਾਲਾ ਦੇ ਗੁਰਦੁਆਰਾ ਰੋਡੀ ਸਾਹਿਬ ਪਹੁੰਚਣਗੇ। 18 ਅਪ੍ਰੈਲ ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਦੇ ਦਰਸ਼ਨ ਕਰਨਗੇ ਅਤੇ 19 ਅਪ੍ਰੈਲ ਨੂੰ ਵਾਪਸੀ ਹੋਵੇਗੀ।

Sarabjit kaur

ਦੱਸ ਦੇਈਏ ਕਿ ਹੈ ਕਿ ਪਿਛਲੀ ਯਾਤਰਾ ਦੌਰਾਨ ਵਾਪਰੀ ਇਕ ਵਿਵਾਦਤ ਘਟਨਾ (ਸਰਬਜੀਤ ਕੌਰ ਦੇ ਪ੍ਰੇਮੀ ਨਾਲ ਭੱਜਣ) ਤੋਂ ਬਾਅਦ ਇਸ ਵਾਰ ਸੁਰੱਖਿਆ ਪ੍ਰਬੰਧਾਂ ਅਤੇ ਮਰਿਆਦਾ ਦੇ ਨਿਯਮਾਂ ਨੂੰ ਹੋਰ ਸਖ਼ਤ ਕੀਤਾ ਗਿਆ ਹੈ, ਤਾਂ ਜੋ ਯਾਤਰਾ ਸ਼ਾਂਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋ ਸਕੇ।

See also  ਤੇਜ਼ ਮੀਂਹ ਤੇ ਹਨੇਰੀ ਕਾਰਨ ਕਿਸਾਨਾਂ ਦੀਆ ਨੁਕਸਾਨੀਆਂ ਫਸਲਾਂ ਦਾ ਦਿੱਤਾ ਜਾਵੇਗਾ ਮੁਆਵਜਾ _ ਵਿਧਾਇਕ ਦੇਵਮਾਨ