ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੂੜੀ ਅਹਿਮ ਖ਼ਬਰ ਸਾਹਮਣੇ ਅਈ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਬਣੀ SIT ਨੇ ਅੱਜ ਤੀਜੀ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਚਾਰਜਸ਼ੀਟ ਵਿਚ ਜੀਂਦ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਜੋਗਾ ਦਾ ਨਾਂ ਵੀ ਸਾਹਮਣੇ ਆਈਆ ਹੈ। ਜੋਗਾਂ ਨੇ ਹਰਿਆਣਾ ਮੌਡਿਊਲ ਦੇ 4 ਸ਼ੂਟਰਾਂ ਨੂੰ ਪਨਾਹ ਦਿੱਤੀ ਸੀ ਜਿਸ ਵਿਚ ਪਰਵਰਤ ਫੌਜੀ, ਅੰਕਿਤ ਸਿਰਸਾ, ਦੀਪਕ ਮੁੰਡੀ ਅਤੇ ਕਸ਼ੀਸ਼ ਦੇ ਨਾਂ ਸ਼ਾਮਲ ਹਨ। ਇਨ੍ਹਾਂ ਚਾਰੋ ਸ਼ੂਟਰਾਂ ਨੂੰ ਹਿਸਾਰ ਦੀ ਉਕਲਾਣਾ ਮੰਡੀ ਵਿਚ ਰਹਿਣ ਤੇ ਖਾਣ-ਪੀਣ ਦਾ ਇੰਤਜ਼ਾਮ ਕੀਤਾ ਗਿਆ ਸੀ।
ਸਵੇਰੇ ਸਵੇਰੇ ਫਸ ਗਿਆ Kapil Sharma, ED ਨੇ ਫਸਾ ਲਿਆ ਕਸੂਤਾ? ਹੁਣ ਪਊ ਘੜੀਸਾ?
ਜੋਗਾਂ ਸਿੰਘ ਦਾ ਸੰਪਰਕ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਹੈ, ਇਸ ਤੋਂ ਇਲਾਵਾ ਗੈਂਗਸਟਰ ਦੀਪਕ ਟੀਨੂੰ ਨਾਲ ਵੀ ਜੋਗਾਂ ਦੀ ਖਾਫੀ ਨੇੜਤਾਂ ਦੱਸੀ ਜਾ ਰਹੀ ਹੈ। ਜੋਗਾ ਦੇ ਖਿਲਾਫ਼ ਹਰਿਆਣਾ ‘ਚ 15 ਵੱਖ-ਵੱਖ ਕੇਸਾਂ ‘ਚ ਮਾਮਲੇ ਦਰਜ ਹਨ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਕਤਲਕਾਂਡ ਵਿਚ ਬਣੀ SIT ਨੇ ਹੁਣ ਤੱਕ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਜੱਗੂ ਭਗਵਾਨਪੂਰੀਆਂ ਸਮੇਤ 32 ਹੋਰ ਮੂਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ।