ਸਾਨੀਪੁਰ ਨਗਰ ਨਿਵਾਸੀਆਂ ਤੇ ਪੰਚਾਇਤ ਵੱਲੋਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਦਾ ਸਨਮਾਨ

ਅੱਜ ਫਤਿਹਗੜ੍ਹ ਸਾਹਿਬ ਹਲਕੇ ਦੇ ਪਿੰਡ ਸਾਨੀਪੁਰ ਵਿਖੇ ਸਰਪੰਚ ਸਰਬਜੀਤ ਸਿੰਘ ਲਾਲਾ ਇੰਦਰਦੀਪ ਸਿੰਘ ਰੰਧਾਵਾ, ਦਲਬੀਰ ਸਿੰਘ ਤੇਜੇ, ਹਰਮੀਤ ਸਿੰਘ ਰੰਧਾਵਾ, ਅਤੇ ਦਿਲਬਰ ਬੁੱਲਾ,ਨਿਰਮਲ ਸਿੰਘ ਪੰਚ, ਸ਼ੇਰ ਮੁਹੰਮਦ ਪੰਚ, ਮੰਗਾ ਸਿੰਘ ਤੂਰ ਆਦਿ ਵੱਲੋਂ ਵਿਸ਼ੇਸ਼ ਪ੍ਰੋਗਰਾਮ ਦੌਰਾਨ ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਗੁਰਵਿੰਦਰ ਸਿੰਘ ਢਿੱਲੋਂ ਸਪੋਕਸਪਰਸਨ ਆਪ ਪੰਜਾਬ ਨੂੰ ਸਨਮਾਨਿਤ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਪੰਜਾਬ ਵਿਕਾਸ ਤੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡਾ ਪੂਰਾ ਨਗਰ ਆਮ ਆਦਮੀ ਪਾਰਟੀ ਦੇ ਲੋਕ ਹੱਕੀ ਪ੍ਰੋਗਰਾਮਾਂ ਵਿੱਚ ਪੂਰਾ ਸਹਿਯੋਗ ਕਰੇਗਾ।

gurwinder singh dhillon

ਇਸ ਮੌਕੇ ਬੋਲਦਿਆਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਵੱਲੋਂ ਜੋ ਸਨਮਾਨ ਦਿੱਤਾ ਗਿਆ ਹੈ ਉਸ ਪ੍ਰਤੀ ਉਹ ਸਦਾ ਨਗਰ ਨਿਵਾਸੀਆਂ ਦੇ ਰਿਣੀ ਰਹਿਣਗੇ।ਇਸ ਮੌਕੇ ਪੰਜਾਬ ਸਰਕਾਰ ਦੇ ਪ੍ਰੋਗਰਾਮ ਦੱਸਦਿਆਂ ਸ ਢਿੱਲੋਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਜੋ ਵੀ ਕੰਮ ਅਤੇ ਫੈਸਲੇ ਕਰ ਜਾਂ ਕਰੇਗੀ ਉਹ ਸਭ ਪੰਜਾਬ ਦੇ ਲੋਕਾਂ ਅਨੁਸਾਰ ਹੀ ਹੋਣਗੇ ਅਤੇ ਸਭ ਤੋਂ ਪਹਿਲਾਂ ਪੰਜਾਬੀਆਂ ਦੇ ਹਿੱਤਾਂ ਨੂੰ ਸਮਰਪਿਤ ਰਹਿਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਸੋਢੀ ਐਮ ਸੀ, ਪਵੇਲ ਹਾਂਡਾ, ਨਿਰਮਲ ਸਿੰਘ ਸੀੜਾ, ਸੁਖਦੇਵ ਸਿੰਘ ਦੇਬੀ ਨੇ ਵੀ ਵਿਚਾਰ ਸਾਂਝੇ ਕੀਤੇ।ਇਸ ਸਮੇਂ ਸਨਮਾਨ ਕਰਦੇ ਹੋਏ ਸ਼ਮਿੰਦਰ ਸਿੰਘ ਤੇਜੇ, ਸੁਖਮਿੰਦਰ ਸਿੰਘ ਚਹਿਲ, ਸੁਖਮਿੰਦਰ ਸਿੰਘ ਪੈਨਾ,ਭੂਚਾ ਸਿੰਘ ਤੇਜੇ,ਜਸਕਰਨ ਸਿੰਘ ਤੇਜੇ ਨੇ ਵੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਲਈ ਆਮ ਆਦਮੀ ਪਾਰਟੀ ਦੀ ਸ਼ਲਾਘਾ ਕੀਤੀ।

post by parmvir singh

See also  ਅੰਮ੍ਰਿਤਸਰ ਪੁਲਿਸ ਨੇ 11 ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਦੋਸ਼ੀ ਕੀਤੇ ਕਾਬੂ