ਖੰਨਾ ਦੇ ਪੁਰਾਣੇ ਬੱਸ ਸਟੈਂਡ ਚ ਸਰਕਾਰੀ ਤੇ ਪ੍ਰਾਈਵੇਟ ਬੱਸ ਵਾਲੇ ਕੰਡਕਟਰ ਅਤੇ ਡਰਾਈਵਰ ਆਪਸ ਚ ਉੱਲਝ ਗਏ । ਦੋਵਾਂ ਬੱਸ ਵਾਲਿਆਂ ਨੇ ਜੀ.ਟੀ ਰੋਡ ਤੇ ਬੱਸਾਂ ਵਿਚਕਾਰ ਖੜੀਆਂ ਕਰ ਕੇ ਆਪਸ ਚ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਸਵਾਰੀਆਂ ਚ ਦਹਿਸ਼ਤ ਦਾ ਮਾਹੌਲ ਬਣ ਗਿਆ । ਜਿਸ ਨਾਲ ਸਵਾਰੀਆਂ ਖਜ਼ਲ ਖੁਆਂਰ ਹੋ ਗਈਆਂ ਤੇ ਕਾਫੀ ਲੰਬੀਆਂ ਕਤਾਰਾਂ ਲੱਗ ਗਈਆਂ ਪੰਜਾਬ ਰੋਡਵੇਜ਼ ਬਟਾਵਾ ਡਿਪੂ ਬੱਸ ਦੇ ਕੰਡਕਟਰ ਨੇ ਨਿੱਜੀ ਬੱਸ ਵਾਲਿਆਂ ਨੇ ਕਿਹਾ ਕਿ ਬੱਸ ਸਮੇਂ ਤੋਂ ਐਡਵਾਂਸ ਚੱਲ ਰਹੀ ਸੀ।
ਜਾਣਕਾਰੀ ਅਨੁਸਾਰ ਸਰਕਾਰੀ ਬੱਸ ਨੰਬਰ ਪੀ.ਬੀ. 06 ਬੀ.ਸੀ. 0217 ਅਤੇ ਨਿੱਜੀ ਬੱਸ ਨੰਬਰ ਪੀ.ਬੀ. 11 ਬੀ.ਯੂ. 0625 ਦਾ ਸਮੇਂ ਨੂੰ ਲੈ ਕੇ ਆਪਸ ਵਿੱਚ ਝਗੜਾ ਹੋ ਗਿਆ। ਸਮੇਂ ਨੂੰ ਲੈ ਕੇ ਦੋਵੇਂ ਕੰਡਕਟਰ ਤੇ ਡਰਾਇਵਰ ਆਪਸ ਵਿੱਚ ਝਗੜ ਪਏ ਸਰਕਾਰੀ ਬੱਸ ਦੇ ਡਰਾਇਵਰ ਅਤੇ ਕੰਡਕਟਰ ਨੇ ਪ੍ਰਾਈਵੇਟ ਬੱਸ ਵਾਲਿਆਂ ‘ਤੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਉਂਦੇ ਕਿਹਾ ਕਿ ਪ੍ਰਾਈਵੇਟ ਬੱਸ ਵਾਲਿਆਂ ਨੇ ਪਹਿਲਾ ਉਨ੍ਹਾਂ ਨੇ ਸਰਹਿੰਦ ਵਿਖੇ ਆਪਣੀ ਬੱਸ ਮੂਹਰੇ ਲਗਾ ਕੇ ਰੋਕਿਆ ਅਤੇ ਦੂਜੀ ਵਾਰ ਖੰਨਾ ਵਿਖੇ ਬੱਸ ਮੂਹਰੇ ਲਾ ਕੇ ਰੋਕਿਆ। ਸਰੇਆਮ ਗੁੰਡਾਗਰਦੀ ਕੀਤੀ ਗਈ। ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਬੱਸ ਪੁਲ ਉਪਰੋਂ ਲਿਜਾਈ ਜਾਵੇ। ਅੱਡੇ ਅੰਦਰ ਬੱਸ ਨਹੀਂ ਲੈ ਕੇ ਜਾਣੀ।
ਸਰਕਾਰੀ ਬੱਸ ਦੇ ਕੰਡਕਟਰ ਨੇ ਇਹ ਵੀ ਦਾਅਵਾ ਕੀਤਾ ਕਿ ਜਿਹੜਾ ਪਰਮਿਟ ਸਰਕਾਰ ਨੇ ਨਿੱਜੀ ਬੱਸ ਕੰਪਨੀ ਨੂੰ ਦਿੱਤਾ ਹੈ ਉਸਦੇ ਉਲਟ ਕੋਈ ਹੋਰ ਬੱਸ ਰੂਟ ਉਪਰ ਚਲਾਈ ਜਾ ਰਹੀ ਹੈ। ਇਹ ਸਭ ਆਰਟੀਏ ਨਾਲ ਮਿਲ ਕੇ ਹੋ ਰਿਹਾ ਹੈ। ਸਰਕਾਰ ਨੂੰ ਇਸ ਉਪਰ ਸ਼ਿਕੰਜਾ ਕਸਣਾ ਚਾਹੀਦਾ ਹੈ। ਉਥੇ ਹੀ ਦੂਜੇ ਪਾਸੇ ਨਿੱਜੀ ਬੱਸ ਕੰਡਕਟਰ ਨੇ ਸਾਰੇ ਦੋਸ਼ਾਂ ਨੂੰ ਝੂਠ ਕਰਾਰ ਦਿੰਦੇ ਹੋਏ ਕਿਹਾ ਕਿ ਸਰਕਾਰੀ ਬੱਸ ਸਮੇਂ ਤੋਂ ਐਡਵਾਂਸ ਚੱਲ ਰਹੀ ਸੀ। ਜਦੋਂ