ਸਪੀਕਰ ਸੰਧਵਾਂ ਦੀਆਂ ਹਦਾਇਤਾਂ ਅਨੁਸਾਰ ਪਿੰਡ ਕੰਮੇਆਣਾ ਦੇ ਕਿਸਾਨਾਂ ਦੀ ਸਹੂਲਤ ਲਈ ਸਵਾ ਕਰੋੜ ਤੋਂ ਵੱਧ ਦੀ ਲਾਗਤ ਨਾਲ ਨਵਾਂ ਪੁਲ ਜਲਦ ਬਣਕੇ ਤਿਆਰ ਹੋਵੇਗਾ – ਐਡਵੋਕੇਟ ਸੰਧਵਾਂ/ਮਣੀ ਧਾਲੀਵਾਲ

0
2
ਸਪੀਕਰ ਸੰਧਵਾਂ ਦੀਆਂ ਹਦਾਇਤਾਂ ਅਨੁਸਾਰ ਪਿੰਡ ਕੰਮੇਆਣਾ ਦੇ ਕਿਸਾਨਾਂ ਦੀ ਸਹੂਲਤ ਲਈ ਸਵਾ ਕਰੋੜ ਤੋਂ ਵੱਧ ਦੀ ਲਾਗਤ ਨਾਲ ਨਵਾਂ ਪੁਲ ਜਲਦ ਬਣਕੇ ਤਿਆਰ ਹੋਵੇਗਾ - ਐਡਵੋਕੇਟ ਸੰਧਵਾਂ/ਮਣੀ ਧਾਲੀਵਾਲ



ਕੋਟਕਪੂਰਾ 3 ਮਾਰਚ
ਪੰਜਾਬ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੰਘੇਆਣਾ ਡਰੇਨ ਦੀ ਬੁਰਜੀ RD 86270 ‘ਤੇ ਢਹਿ ਚੁੱਕੇ ਆਰਜ਼ੀ ਪੁਲ ਦੀ ਥਾਂ ਮਜ਼ਬੂਤ ਕੰਕਰੀਟ ਪੁਲ ਜਲਦ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਹ ਜਾਣਕਾਰੀ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਅਤੇ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਨੇ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ‘ਤੇ ਕੁੱਲ ₹1,33,67,009/- ਦੀ ਲਾਗਤ ਆਉਣ ਦਾ ਅਨੁਮਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਉਕਤ ਸਥਾਨ ‘ਤੇ ਪਹਿਲਾਂ ਤਿੰਨ ਫੁੱਟ ਡਾਇਆ ਪਾਈਪਾਂ ਨਾਲ ਬਣਿਆ ਆਰਜ਼ੀ ਫੀਲਡ ਪਾਥ ਪੁਲ ਮੌਜੂਦ ਸੀ, ਜਿਸ ਰਾਹੀਂ ਜ਼ਮੀਨ ਮਾਲਕ ਡਰੇਨ ਤੋਂ ਪਾਰ ਆਪਣੀ ਜ਼ਮੀਨ ਦੀ ਕਾਸ਼ਤ ਅਤੇ ਰੱਖ-ਰਖਾਵ ਲਈ ਆਵਾਜਾਈ ਕਰਦੇ ਸਨ।
ਜੁਲਾਈ ਮਹੀਨੇ ਦੀਆਂ ਭਾਰੀ ਬਾਰਿਸ਼ਾਂ ਦੌਰਾਨ ਡਰੇਨ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਪੁਲ ਉੱਪਰਲੀ ਮਿੱਟੀ ਖਿਸਕ ਗਈ ਅਤੇ ਆਰਜ਼ੀ ਢਾਂਚਾ ਢਹਿ ਗਿਆ। ਇਸ ਨਾਲ ਪਿੰਡ ਕੰਮੇਆਣਾ ਦੇ ਕਈ ਕਿਸਾਨਾਂ ਲਈ ਡਰੇਨ ਤੋਂ ਪਾਰਲੇ ਰਕਬੇ ਤੱਕ ਪਹੁੰਚਣਾ ਮੁਸ਼ਕਿਲ ਹੋ ਗਿਆ ਸੀ।
ਪਿੰਡ ਵਾਸੀਆਂ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਉਠਾਉਂਦੇ ਹੋਏ ਸੰਬੰਧਿਤ ਵਿਭਾਗ ਕੋਲ ਰਸਤੇ ਦੀ ਤੁਰੰਤ ਬਹਾਲੀ ਦੀ ਮੰਗ ਕੀਤੀ ਗਈ ਸੀ। ਇਸ ਮੰਗ ਨੂੰ ਮੱਦੇਨਜ਼ਰ ਰੱਖਦਿਆਂ ਫੀਲਡ ਪਾਥ ਨੂੰ ਪੱਕੇ ਕੰਕਰੀਟ ਬ੍ਰਿਜ ਨਾਲ ਮੁੜ ਤਿਆਰ ਕਰਨ ਦੀ ਤਜਵੀਜ਼ ਮਨਜ਼ੂਰ ਕੀਤੀ ਗਈ ਹੈ।
ਮਣੀ ਧਾਲੀਵਾਲ ਨੇ ਕਿਹਾ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਲਈ ਹੀ ਵਰਤਿਆ ਜਾਵੇਗਾ। ਨਵੇਂ ਪੁਲ ਦੇ ਤਿਆਰ ਹੋਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਸੁਵਿਧਾ ਮੁੜ ਬਹਾਲ ਹੋਵੇਗੀ।
ਪਿੰਡ ਕੰਮੇਆਣਾ ਤੋਂ ਆਪ ਵਰਕਰਾਂ ਅਤੇ ਅਹੁਦੇਦਾਰਾਂ ਰਵਿੰਦਰ ਸਿੰਘ ਗਿੱਲ,ਵਿਰਸਾ ਸਿੰਘ,ਰਣਜੀਤ ਰਾਣਾ,ਡਾ: ਮਨਜੀਤ ਸਿੰਘ,ਹਰਚਰਨ ਸਿੰਘ,ਮਹਿੰਦਰ ਪਾਲ ਸ਼ਰਮਾ, ਸੰਜੀਵ ਕੁਮਾਰ, ਦਿਲਪ੍ਰੀਤ ਗਿੱਲ, ਪਰਮਜੀਤ ਸਿੰਘ ਗਿੱਲ, ਸੁਲੱਖਣ ਸਿੰਘ,ਚੰਦ ਸਿੰਘ, ਤਰਸੇਮ ਸਿੰਘ, ਸੁਖਚੈਨ ਸਿੰਘ,, ਅਵਤਾਰ ਕਾਲਾ, ਜਗਜੀਤ ਸਿੰਘ ਟੋਕੇਵਾਲਾ, ਲਖਵੀਰ ਗਿੱਲ,ਹਰਜੀਤ ਸਿੰਘ ਸੰਧੂ, ਕੋਮਲ ਗਿੱਲ, ਸੁਖਪ੍ਰੀਤ ਗਿੱਲ, ਗੁਰਭੇਜ ਗਿੱਲ,ਜਨਕ ਰਾਜ ਸ਼ਰਮਾ,ਜਗਤਾਰ ਸਿੰਘ, ਕੁਲਵਿੰਦਰ ਸ਼ਰਮਾ,ਸੁਖਮੰਦਰ ਸਿੰਘ ਪੰਚ, ਸੁਰਿੰਦਰ ਸ਼ਰਮਾ, ਸਾਬਕਾ ਸਰਪੰਚ ਜਗਜੀਤ ਸਿੰਘ,ਹਰਚਰਨ ਸਿੰਘ ਵਕੀਲ
ਸਰਬਜੀਤ ਸਿੰਘ ਸੰਧੂ ਨੇ ਉਪਰੋਕਤ ਕਾਰਜ ਸ਼ੁਰੂ ਹੋਣ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਪੁਲ ਬਣਨ ਨਾਲ ਕਿਸਾਨਾਂ ਵੱਲੋ ਹਰ ਸਾਲ ਖਰਚ ਕੀਤੇ ਜਾਣ ਵਾਲੀ ਰਾਸ਼ੀ ਅਤੇ ਮਿਹਨਤ ਬਚੇਗੀ ਨਾਲ ਹੀ ਫਸਲਾਂ ਦਾ ਨੁਕਸਾਨ ਹੋਣ ਤੋਂ ਵੀ ਬਚਾਅ ਰਹੇਗਾ।  ਪਿੰਡ ਦੇ ਕਿਸਾਨਾਂ ਚੰਦ ਸਿੰਘ ਗਿੱਲ
ਕੁਲਵੰਤ ਸਿੰਘ, ਜਬਰਜੰਗ ਸਿੰਘ,ਕਰਨਵੀਰ ਸਿੰਘ, ਸਰਬਜੀਤ ਸ਼ਰਮਾ,ਬਲਦੇਵ ਸਿੰਘ ਸੰਧੂ,ਗੁਰਬਚਨ ਸਿੰਘ ਸੰਧੂ,ਹਰਭਜਨ ਸੰਧੂ,ਕਾਨੂੰਗੋ ਸਿੰਘ,ਸੁਰਜੀਤ ਸੰਧੂ,ਲਛਮਣ ਸਿੰਘ ਸੰਧੂ,ਹਾਕਮ ਸਿੰਘ ਸੰਧੂ,ਨਾਇਬ ਸਿੰਘ ਠੇਕੇਦਾਰ,ਗੁਰਚਰਨ ਸਿੰਘ ਮਾਸਟਰ,ਤੇਜਾ ਸਿੰਘ,ਜੀਤ ਸਿੰਘ ਸੰਧੂ ਨੇ ਸਪੀਕਰ ਸੰਧਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿਹੁਣ ਪਿੰਡ ਕੰਮੇਆਣਾ ਦੇ ਕਿਸਾਨਾਂ ਨੂੰ ਹਰ ਸਾਲ ਖੁਦ ਪੈਸੇ ਇਕੱਤਰ ਕਰਕੇ ਆਰਜ਼ੀ ਪੁਲ ਬਣਾਉਣ ਦੀ ਲੋੜ ਨਹੀਂ ਪਵੇਗੀ ।



Rozana Times

LEAVE A REPLY

Please enter your comment!
Please enter your name here