ਬਠਿੰਡਾ: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਪਲਾਟ ਖਰੀਦਣ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੇ ਪਹਿਲਾ ਹੀ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਵਿਜੀਲੈਂਸ ਦੀ ਦਬਸ਼ ਸਾਬਕਾ ਵਿੱਤ ਮੰਤਰੀ ਦੇ ਘਰ ਤੱਕ ਪਹੁੰਚ ਗਈ ਹੈ।
ਲੀਕ ਵੀਡੀਓ ਚ ਵੱਡਾ ਖੁਲਾਸਾ? ਕੁਲੜ੍ਹ ਪੀਜ਼ੇ ਵਾਲਿਆਂ ਨੇ ਆਪ ਕਰੀ ਵੀਡੀਓ ਵਾਇਰਲ?
ਵਿਜੀਲੈਂਸ ਦੀ ਟੀਮ ਪਿੰਡ ਬਾਦਲ ਵਿਚ ਮਨਪ੍ਰੀਤ ਬਾਦਲ ਦੇ ਘਰ ਪਹੁੰਚ ਕੇ ਤਲਾਸ਼ੀ ਲੈ ਰਹੀ ਹੈ। ਇਸ ਤੋਂ ਪਹਿਲਾ ਵਿਜੀਲੈਂਸ ਨੇ ਦੋਸ਼ ਲਾਏ ਸੀ ਕਿ 2018 ‘ਚ ਹੋਣ ਵਾਲੀ ਆਨਲਾਈਨ ਬੋਲੀ ਫਰਜ਼ੀ ਸੀ ਇਹ ਬੋਲੀ ਨਕਲੀ ਟਿਕਟ ਲੱਗਾ ਕੇ ਕਰਾਈ ਗਈ ਸੀ।