ਵਿਧਾਇਕ ਗੋਇਲ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਲਹਿਰਾਗਾਗਾ ਦੀ ਅਨਾਜ ਮੰਡੀ ਅਤੇ ਸਬੰਧਤ ਖਰੀਦ ਕੇਂਦਰਾਂ ਵਿੱਚ ਅੱਜ ਸਰਕਾਰੀ ਕਣਕ ਦੀ ਖਰੀਦ ਹਲਕਾ ਲਹਿਰਾ ਦੇ ਐਮ ਐਲ ਏ ਐਡਵੋਕੇਟ ਬਰਿੰਦਰ ਗੋਇਲ ਨੇ ਸ਼ੁਰੂ ਕਰਵਾਈ। ਵਿਧਾਇਕ ਗੋਇਲ ਨੇ ਆੜ੍ਹਤੀ ਪਾਲੀ ਰਾਮ ਉਗਰ ਸੈਨ ਦੀ ਦੁਕਾਨ ਤੇ ਕਿਸਾਨ ਰਾਮ ਸਿੰਘ ਦੀ ਕਣਕ ਦੀ ਖ੍ਰੀਦ ਸਰਕਾਰ ਵੱਲੋਂ ਐਲਾਨੇ ਸਮਰਥਨ ਮੁੱਲ ਮੁਤਾਬਕ ਪਨਗ੍ਰੇਨ ਏਜੰਸੀ ਨੂੰ ਕਰਵਾਈ। ਵਿਧਾਇਕ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਕਿਸਾਨ, ਆੜ੍ਹਤੀ ਅਤੇ ਮਜ਼ਦੂਰਾਂ ਨੂੰ ਇਸ ਸੀਜ਼ਨ ਦੌਰਾਨ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ। ਸਰਕਾਰ ਨੇ ਬਾਰਦਾਨੇ ਅਤੇ ਲਿਫਟਿੰਗ ਦੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਖਰੀਦ ਕੀਤੀ ਕਣਕ ਦੀ ਅਦਾਇਗੀ 24 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾਇਆ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਗੜੇਮਾਰੀ ਅਤੇ ਬਾਰਸ਼ ਕਾਰਨ ਕਈ ਥਾਵਾਂ ਤੇ ਕਣਕ ਦੇ ਦਾਣੇ ਕਾਲੇ ਹੋ ਗਏ ਹਨ। ਇਸ ਸਬੰਧੀ ਕੇਂਦਰੀ ਟੀਮਾਂ ਪੰਜਾਬੀ ਆਈਆਂ ਹੋਈਆਂ ਹਨ।ਸਰਵੇ ਉਪਰੰਤ ਜਲਦੀ ਹੀ ਖ਼ਰੀਦ ਪ੍ਰਕਿਰਿਆ ਵਿੱਚ ਛੋਟ ਮਿਲਣ ਦੀ ਸੰਭਾਵਨਾ ਹੈ। ਕਿਸਾਨ ਆਪਣੀ ਕਣਕ ਸੁਕਾ ਕੇ ਹੀ ਮੰਡੀਆਂ ਵਿਚ ਲਿਆਉਣ ਤਾਂ ਜੋ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਉੱਥੇ ਹੀ ਉਨ੍ਹਾਂ ਆੜਤੀਆਂ ਅਤੇ ਮਜਦੂਰਾਂ ਨੂੰ ਹਦਾਇਤ ਕੀਤੀ ਕਿ ਕਣਕ ਦੀ ਸਾਫ਼-ਸਫ਼ਾਈ ਤਲਾਈ ਸਬੰਧੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਾ ਆਉਣ ਦੇਣ।
post by parmvir singh

See also  ਭਾਈ ਚਤਰ ਸਿੰਘ ਜੀਵਨ ਸਿੰਘ ਵਲੋ ਗੁਟਕੇ ਪੌਥੀਆ ਦੀ ਕੀਤੀ ਬੇਅਦਬੀ ਦਾ ਮੁੱਦਾ ਗਰਮਾਇਆ