ਵਨਦੀਪ ਕੌਰ ਪੰਚਾਇਤ ਸੰਮਤੀ ਸ਼ਹਿਣਾ ਦੇ ਚੇਅਰਪਰਸਨ ਅਤੇ ਬਾਦਲ ਸਿੰਘ ਦਰਾਕਾ ਵਾਈਸ ਚੇਅਰਮੈਨ ਬਣੇ

0
1
ਵਨਦੀਪ ਕੌਰ ਪੰਚਾਇਤ ਸੰਮਤੀ ਸ਼ਹਿਣਾ ਦੇ ਚੇਅਰਪਰਸਨ ਅਤੇ ਬਾਦਲ ਸਿੰਘ ਦਰਾਕਾ ਵਾਈਸ ਚੇਅਰਮੈਨ ਬਣੇ


ਸ਼ਹਿਣਾ, 6 ਮਾਰਚਹਲਕਾ ਭਦੌੜ ਦੇ ਵਿਧਾਇਕ ਸ. ਲਾਭ ਸਿੰਘ ਉੱਗੋਕੇ ਦੀ ਮੌਜੂਦਗੀ ਵਿੱਚ ਬਲਾਕ ਸੰਮਤੀ ਦਫ਼ਤਰ ਸ਼ਹਿਣਾ ਵਿਖੇ ਪਵਨਦੀਪ ਕੌਰ ਫਤਿਹਗੜ੍ਹ ਛੰਨਾ ਨੇ ਚੇਅਰਪਰਸਨ ਅਤੇ ਬਾਦਲ ਸਿੰਘ ਦਰਾਕਾ ਨੇ ਉਪ ਚੇਅਰਮੈਨ ਵਜੋਂ ਜ਼ਿੰਮੇਵਾਰੀ ਸੰਭਾਲੀ।ਇਸ ਮੌਕੇ ਵਿਧਾਇਕ ਉੱਗੋਕੇ ਵਲੋਂ ਨਵੇਂ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ। ਉਹਨਾਂ ਆਸ ਪ੍ਰਗਟਾਈ ਕਿ ਇਹ ਦੋਵੇਂ ਅਹੁਦੇਦਾਰ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀ ਸੇਵਾ ਲਈ ਕੰਮ ਕਰਨਗੇ।ਉਹਨਾਂ ਕਿਹਾ ਕਿ ਓਹਨਾ ਨੂੰ ਪੂਰਨ ਆਸ ਹੈ ਕਿ ਸਮੂਹ ਅਹੁਦੇਦਾਰ ਅਤੇ ਬਲਾਕ ਸੰਮਤੀ ਮੈਂਬਰ ਪਿੰਡਾਂ ਦੇ ਸਾਂਝੇ ਕੰਮਾਂ, ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੇਣਗੇ ਅਤੇ ਕਿਸੇ ਵੀ ਮਤਭੇਦ ਤੋਂ ਉੱਪਰ ਉੱਠ ਕੇ ਲੋਕ ਸੇਵਾ ਕਰਨਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਅੰਮ੍ਰਿਤ ਢਿੱਲਵਾਂ ਅਤੇ ਬੀ.ਡੀ.ਪੀ.ਓ ਸ਼ਹਿਣਾ ਜੁਗਰਾਜ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।



Rozana Times

LEAVE A REPLY

Please enter your comment!
Please enter your name here