ਰਾਜਸਥਾਨ ਬੀਜੇਪੀ ਆਗੂ ਵਿਵਾਦਤ ਬਿਆਨ ਮਾਮਲਾ: ਸੁਨੀਲ ਜਾਖੜ ਨੇ ਕੇਂਦਰੀ ਲੀਡਰਸ਼ੀਪ ਨਾਲ ਕੀਤੀ ਗੱਲ

ਚੰਡੀਗੜ੍ਹ: ਰਾਜਸਥਾਨ ਦੇ ਬੀਜੇਪੀ ਆਗੂ ਦੇ ਬਿਆਨ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ। ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇਸ ਬਿਆਨ ਬਾਰੇ ਕੇਂਦਰੀ ਲੀਡਰਸ਼ੀਪ ਨਾਲ ਗੱਲ ਕੀਤੀ ਹੈ। ਉਨ੍ਹਾਂ ਸ਼ੋਸ਼ਲ ਮੀਡੀਆਂ ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ “ਸਾਥੀ ਨਾਗਰਿਕਾਂ ਦੀਆਂ ਧਾਰਮਿਕ ਭਾਵਨਾਵਾਂ ਵਿਰੁੱਧ ਰਾਜਸਥਾਨ ਦੇ ਨੇਤਾ ਦੇ ਗੁੱਸੇ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਮੈਂ ਕੇਂਦਰੀ ਲੀਡਰਸ਼ਿਪ ਨੂੰ ਉਸ ਦੇ ਨਿੰਦਣਯੋਗ ਬਿਆਨ ਨਾਲ ਲੋਕਾਂ ਨੂੰ ਹੋਏ ਠੇਸ ਤੋਂ ਜਾਣੂ ਕਰਵਾਇਆ ਹੈ। ਰਾਜ ਭਾਜਪਾ ਇਕਾਈ ਨੇ ਇਹ ਯਕੀਨੀ ਬਣਾਉਣ ਲਈ ਸਾਰੇ ਵਿਕਲਪਾਂ ਦੀ ਪੜਚੋਲ ਕਰਨ ਦੀ ਸਿਫ਼ਾਰਸ਼ ਕੀਤੀ ਹੈ ਕਿ ਅਜਿਹੇ ਦੁਰਵਿਵਹਾਰ ਨੂੰ ਦੁਹਰਾਇਆ ਨਾ ਜਾਵੇ ਕਿਉਂਕਿ ਕੋਈ ਵੀ ਮੁਆਫ਼ੀ ਇਸ ਅਸੰਵੇਦਨਸ਼ੀਲ ਟਿੱਪਣੀ ਕਾਰਨ ਦੁਖੀ ਅਤੇ ਗੁੱਸੇ ਨੂੰ ਘੱਟ ਨਹੀਂ ਕਰੇਗੀ।”

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਹਾਈ ਕਮਾਂਡ ਨੂੰ ਰਾਜਸਥਾਨ ਬੀਜੇਪੀ ਲੀਡਰ ਸੰਦੀਪ ਦਾਇਮਾ ਨੂੰ ਤੂੰਰਤ ਪਾਰਟੀ ‘ਚੋ ਕੱਡਣ ਦੀ ਅਪੀਲ ਕੀਤੀ ਸੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਸੀ ਕਿ “ਮੈਂ ਹਾਈਕਮਾਂਡ ਨੂੰ ਤਾਕੀਦ ਕਰਦਾ ਹਾਂ ਕਿ ਸੰਦੀਪ ਦਾਇਮਾ ਦੀਆਂ ਮਸਜਿਦਾਂ ਅਤੇ ਗੁਰਦੁਆਰਿਆਂ ਵਿਰੁੱਧ ਨਫ਼ਰਤ ਭਰੀਆਂ ਟਿੱਪਣੀਆਂ ਲਈ ਪਾਰਟੀ ਵਿੱਚੋਂ ਤੁਰੰਤ ਕੱਢੇ। ਉਸ ਦੀ ਮੁਆਫੀ ਦਾ ਕੋਈ ਮਕਸਦ ਨਹੀਂ ਹੈ ਕਿਉਂਕਿ ਉਸ ਦੀਆਂ ਟਿੱਪਣੀਆਂ ਨੇ ਪਹਿਲਾਂ ਹੀ ਚੰਗੇ ਅਰਥ ਵਾਲੇ ਲੋਕਾਂ ਨੂੰ ਬਹੁਤ ਠੇਸ ਪਹੁੰਚਾਈ ਹੈ। ਨਾ ਸਿਰਫ਼ ਉਸ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਹੈ, ਸਗੋਂ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ, ਕਿਉਂਕਿ ਭੜਕਾਊ ਨਫ਼ਰਤ ਭਰੇ ਭਾਸ਼ਣਾਂ ਤੋਂ ਬਾਅਦ ਸਿਰਫ਼ ਮੁਆਫ਼ੀ ਮੰਗ ਕੇ ਕਿਸੇ ਨੂੰ ਵੀ ਭੱਜਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।”

ਰਾਜਸਥਾਨ ਬੀਜੇਪੀ ਲੀਡਰ ਸੰਦੀਪ ਦਾਇਮਾ ਨੇ ਬੀਜੇਪੀ ਦੀ ਇਕ ਚੋਣ ਰੈਲੀ ਵਿਚ ਗੁਰਦੁਆਰਿਆ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਜਿਸ ਤਰ੍ਹਾਂ ਮੱਸਜਿਦਾਂ ‘ਤੇ ਗੁਰਦੁਆਰੇ ਬਣਾ ਕੇ ਛੱਡ ਦਿੱਤੇ ਗਏ ਹਨ ਉਹ ਅੱਗੇ ਜਾ ਕੇ ਨਾਸੁਰ ਬਣ ਜਾਣਗੇ। ਉਨ੍ਹਾਂ ਵੱਲੋਂ ਮੱਸਜਿਦਾਂ ‘ਤੇ ਗੁਰਦੁਆਰਿਆ ਨੂੰ ਉਖਾੜ ਕੇ ਸੁੱਟਣ ਵਾਲਾ ਵਿਵਾਦਤ ਬਿਆਨ ਦਿੱਤਾ ਸੀ।

See also  ਕੁੱਕੜ ਬਣਿਆ ਕੇਸ ਦਾ ਮੁੱਖ ਗਵਾਹ,ਪੰਜਾਬ ਪੁਲਿਸ ਹਰ ਪੇਸ਼ੀ 'ਤੇ ਕਰੇਗੀ ਅਦਾਲਤ 'ਚ ਪੇਸ਼