ਮੁੱਖ ਮੰਤਰੀ ਆਪਣੀਆਂ ਨਾਕਾਮੀਆਂ ਦਾ ਜਿੰਮਾ ਦੂਜਿਆਂ ਸਿਰ ਪਾਉਣ ਦੀ ਬਜਾਏ ਖ਼ੁਦ ਜਿੰਮੇਵਾਰੀ ਲੈਣ : ਸੁਨੀਲ ਜਾਖੜ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਚਾਇਤਾਂ ਭੰਗ ਕਰਨ ਦੇ ਮਾਮਲੇ ਦੀ ਜ਼ਿੰਮੇਵਾਰੀ ਅਧਿਕਾਰੀਆਂ ਉਪਰ ਪਾਉਣ ਤੇ ਮੁੱਖ ਮੰਤਰੀ ਦੀ ਕਰੜੇ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਕਿਹਾ ਹੈ ਕਿ ਆਪਣੀਆਂ ਨਾਕਾਮੀਆਂ ਦੂਜਿਆਂ ਤੇ ਸੁਟਣ ਨਾਲ ਸਰਕਾਰ ਨਹੀਂ ਚਲਦੀ। ਇਥੇ ਭਾਜਪਾ ਪੰਜਾਬ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਤੁਰੰਤ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਗਲਤੀ ਮੰਨਕੇ ਪੰਜਾਬੀਆਂ ਤੋਂ ਮਾਫੀ ਮੰਗਣ, ਕਿਉੰਕਿ ਇਸ ਗਲਤੀ ਲਈ ਉਹ ਖੁਦ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਨਾਲ ਪੰਜਾਬ ਸਰਕਾਰ ਦੀ ਬੇਇਜ਼ਤੀ ਹੋਈ ਹੈ, ਆਮ ਆਦਮੀ ਪਾਰਟੀ ਦੀ ਨਹੀਂ। ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਲਾਵਾਰਿਸ ਛੱਡ ਕੇ ਆਪਣੇ ਬੌਸ ਦੇ ਸਾਰਥੀ ਬਣ ਕੇ ਉਹਨਾਂ ਲਈ ਦੇਸ਼ ਭਰ ਵਿੱਚ ਸਿਆਸੀ ਜ਼ਮੀਨ ਤਿਆਰ ਕਰਨ ਵਿੱਚ ਲੱਗੇ ਹੋਏ ਹਨ। ਮੁੱਖ ਮੰਤਰੀ ਦਾ ਧਿਆਨ ਰਾਸ਼ਟਰੀ ਰਾਜਨੀਤੀ ਵਿੱਚ ਹੈ, ਤਾਂ ਅਜਿਹੇ ਵਿੱਚ ਪੰਜਾਬ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਹੈ, ਜਿਸ ਕਾਰਨ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਕਿਸਦਾ ਸੀ ਤੇ ਕੀ ਇਹ ਫੈਸਲਾ ਕੈਬਨਿਟ ਮੀਟਿੰਗ ਵਿੱਚ ਵਿਚਾਰਿਆ ਗਿਆ ਸੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਦਾ ਸਖਤ ਰੁੱਖ ਵੇਖ ਕੇ ਹੀ ਪੰਜਾਬ ਸਰਕਾਰ ਨੇ ਨਮੋਸ਼ੀ ਤੋਂ ਬਚਣ ਲਈ ਹੀ ਇਹ ਫੈਸਲਾ ਵਾਪਿਸ ਲਿਆ ਹੈ।

ਯਾਰੀਆਂ-2 ਫਿਲਮ ਤੇ ਪਰਚਾ ਦਰਜ ਹੋਣ ਤੋਂ ਬਾਅਦ,SGPC ਦਾ ਵੱਡਾ ਐਕਸ਼ਨ,ਸਿੱਖਾਂ ਨਾਲ ਹੀ ਹਰ ਵਾਰੀ ਕਿਉਂ ਧੱਕਾ ?

ਜਾਖੜ ਨੇ ਸ਼ੰਕਾ ਪ੍ਰਗਟ ਕੀਤੀ ਕਿ ਇਹ ਫੈਸਲਾ ਕਿਤੇ ਦਿੱਲੀ ਤੋਂ ਤਾਂ ਨਈ ਆਇਆ ਸੀ। ਜਾਖੜ ਨੇ ਕਿਹਾ ਕਿ ਇਹ ਝੂਠ ਦੀ ਸਰਕਾਰ ਹੈ ਤੇ ਝੂਠ ਤੇ ਝੂਠ ਬੋਲ ਕੇ ਡੰਗ ਟਪਾ ਰਹੀ ਹੈ। ਇਸ ਮਸਲੇ ਤੇ ਵੀ ਸਰਕਾਰ ਨੇ ਝੂਠ ਹੀ ਬੋਲੇ ਹਨ। ਸਰਕਾਰ ਨੇ ਫੈਸਲਾ ਵਾਪਸ ਨਹੀਂ ਲਿਆ ਸਗੋਂ ਫ਼ੈਸਲਾ ਵਾਪਸ ਲੈਣ ਲਈ ਇਹਨਾਂ ਨੂੰ ਮਜਬੂਰ ਕੀਤਾ ਗਿਆ ਹੈ। ਇਸ ਫ਼ੈਸਲੇ ਨੇ ਸਰਕਾਰ ਦੀ ਕਿਰਕਿਰੀ ਕਰਵਾਈ ਹੈ। ਸੁਨੀਲ ਜਾਖੜ ਨੇ ਕਿਹਾ ਕਿ ਹਾਲੇ ਵੀ ਸਰਕਾਰ ਇਸ ਮਸਲੇ ਤੇ ਆਪਣੀ ਗਵਾਚੀ ਸਾਖ ਬਚਾਉਣ ਲਈ ਰਾਹ ਲੱਭ ਰਹੀ ਹੈ। ਸਰਕਾਰ ਚਾਹੁੰਦੀ ਹੈ ਕਿ ਪੰਚਾਇਤਾਂ ਬਹਾਲ ਰਹਿਣ, ਪਰ ਵਿੱਤੀ ਕੰਮ ਪ੍ਰਬੰਧਕ ਕਰਨ। ਹਾਲੇ ਵੀ ਪੰਚਾਇਤਾਂ ਤੇ ਵਿੱਤੀ ਐਮਰਜੈਂਸੀ ਲੱਗੀ ਹੋਈ ਹੈ। ਉਨ੍ਹਾਂ ਕਿਹਾ ਇਸ ਮਸਲੇ ਤੇ ਅਸੀਂ ਰੱਜ ਕੇ ਵਿਰੋਧ ਕਰਾਂਗੇ ਜਿੰਨਾ ਚਿਰ ਪੰਚਾਇਤਾਂ ਨੂੰ ਬਹਾਲ ਕਰਕੇ ਸਾਰੇ ਅਧਿਕਾਰ ਵਾਪਿਸ ਨਹੀਂ ਦਿੱਤੇ ਜਾਂਦੇ।

See also  ਲਤੀਫਪੁਰ ਵਾਸੀਆਂ ਵੱਲੋਂ ਮੰਗ ਪੱਤਰ ਨੂੰ ਲੈ ਕੇ ਹੋਈ ਤਿੱਖੀ ਬਹਿਸਬਾਜ਼ੀ,ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ

ਭਗਵੰਤ ਸਿਆ ਆਪਣਾ ਤਰੀਕਾ ਤੇ ਸਲੀਕਾਂ ਬਦਲ ? ਐਂਵੇ ਨਹੀ ਧਮਕੀਆਂ ਦਈਆਂ ! ਸ਼੍ਰੋਮਣੀ ਅਕਾਲੀ ਦਲ ਦੀ ਭਗਵੰਤ ਮਾਨ ਨੂੰ ਸਲਾਹ !

ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਤੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਹੁਣ ਸੱਚ ਜਗ ਜਾਹਿਰ ਹੋ ਚੁੱਕਾ ਹੈ ਜਿਹੜੇ ਲੋਕ ਕਹਿੰਦੇ ਸਨ ਕਿ ਕੇਜਰੀਵਾਲ ਤੇ ਭਗਵੰਤ ਮਾਨ ਦਾ ਇੰਡੀਆ ਗੱਠਜੋੜ ਨਾਲ ਕੋਈ ਵਾਹ ਵਾਸਤਾ ਨਹੀਂ, ਉਹ ਹੁਣ ਜਵਾਬ ਦੇਣ। ਜਾਖੜ ਨੇ ਤਸਵੀਰਾਂ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਅਧਿਕਾਰਿਤ ਤੌਰ ਤੇ ਆਮ ਆਦਮੀ ਪਾਰਟੀ ਦੇ ਨਾਲ ਇੱਕਮਿਕ ਹੋ ਗਈ ਹੈ। ਕਾਂਗਰਸ ਹਾਈ ਕਮਾਂਡ ਨੂੰ ਵੀ ਪਤਾ ਸੀ ਕਿ ਪੰਜਾਬ ਕਾਂਗਰਸ ਦੀ ਆਮ ਆਦਮੀ ਪਾਰਟੀ ਨਾਲ ਪਹਿਲਾਂ ਹੀ ਸਾਂਠ ਗਾਂਠ ਹੋ ਚੁੱਕੀ ਸੀ। ਇਸੇ ਲਈ ਕਾਂਗਰਸ ਵੱਲੋਂ ਦੂਜੀਆਂ ਪਾਰਟੀਆਂ ਨਾਲ ਗੱਠਜੋੜ ਕਰਨ ਤੇ ਵਿਰੋਧ ਕਰਨ ਵਾਲੇ ਦਿੱਲੀ ਦੇ ਪ੍ਰਧਾਨ ਨੂੰ ਤਾਂ ਬਦਲ ਦਿੱਤਾ ਗਿਆ, ਪਰ ਪੰਜਾਬ ਵਾਲੇ ਵਿਰੋਧ ਕਰਨ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ, ਇਸ ਤੋਂ ਸਾਫ਼ ਹੈ ਕਿ ਪੰਜਾਬ ਦੀ ਕਾਂਗਰਸ ਦੇ ਲੀਡਰ ਅੰਦਰ ਖਾਤੇ ਪਹਿਲਾਂ ਹੀ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਚੁੱਕੇ ਹਨ।