ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ… | ਪੰਜਾਬ ਖ਼ਬਰਾਂ

0
1
weather update march heatwave rainfall imd warning temperature forecast delhi ncr up bihar mp rajasthan mausam Weather Update- 7 ਸੂਬਿਆਂ ਵਿਚ ਅੱਜ ਭਾਰੀ ਮੀਂਹ; IMD ਨੇ ਜਾਰੀ ਕੀਤੀ ਵੱਡੀ ਚਿਤਾਵਨੀ... | ਰਾਸ਼ਟਰੀ ਖਬਰਾਂ

Last Updated:Mar 21, 2026 10:21 AM ISTਪੰਜਾਬ ਵਿਚ ਮੀਂਹ ਕਾਰਨ ਮਾਰਚ ਮਹੀਨੇ ’ਚ ਵੀ ਜਨਵਰੀ ਵਰਗੀ ਠੰਢ ਹੋ ਗਈ ਹੈ। ਉੱਧਰ, ਮੀਂਹ ਕਾਰਨ ਸੂਬੇ ਵਿੱਚ ਕਈ ਥਾਵਾਂ ’ਤੇ ਕਣਕ ਦੀ ਫ਼ਸਲ ਵਿਛ ਗਈ ਹੈ, ਜਿਸ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 22, 23, 25 ਤੇ 26 ਮਾਰਚ ਨੂੰ ਮੁੜ ਕਈ ਥਾਈਂ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।Weatherਪੰਜਾਬ ਵਿਚ ਮੀਂਹ ਕਾਰਨ ਮਾਰਚ ਮਹੀਨੇ ’ਚ ਵੀ ਜਨਵਰੀ ਵਰਗੀ ਠੰਢ ਹੋ ਗਈ ਹੈ। ਉੱਧਰ, ਮੀਂਹ ਕਾਰਨ ਸੂਬੇ ਵਿੱਚ ਕਈ ਥਾਵਾਂ ’ਤੇ ਕਣਕ ਦੀ ਫ਼ਸਲ ਵਿਛ ਗਈ ਹੈ, ਜਿਸ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 22, 23, 25 ਤੇ 26 ਮਾਰਚ ਨੂੰ ਮੁੜ ਕਈ ਥਾਈਂ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਫ਼ਸਲਾਂ ਪੱਕਣ ਕੰਢੇ ਪਹੁੰਚ ਗਈਆਂ ਹਨ, ਜੇ ਆਉਣ ਵਾਲੇ ਦਿਨਾਂ ਵਿੱਚ ਤੇਜ਼ ਹਵਾਵਾਂ ਚੱਲਦੀਆਂ ਹਨ ਤਾਂ ਕਣਕ ਦੀ ਫਸਲ ਦਾ ਵਧੇਰੇ ਨੁਕਸਾਨ ਹੋ ਸਕਦਾ ਹੈ। ਉਧਰ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੇਸ਼ ਦੀ ਖੇਤੀ ਸਥਿਤੀ ਬਾਰੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਸੂਬਾ ਸਰਕਾਰਾਂ ਨਾਲ ਤਾਲਮੇਲ ਕਰ ਕੇ ਫਸਲਾਂ ਨੂੰ ਹੋਏ ਨੁਕਸਾਨ ਦੀ ਗਿਰਦਾਵਰੀ ਕਰਨ। ਉਨ੍ਹਾਂ ਕਈ ਰਾਜਾਂ ’ਚ ਮੀਂਹ ਤੇ ਗੜਿਆਂ ਕਾਰਨ ਕਣਕ ਸਣੇ ਹਾੜ੍ਹੀ ਦੀਆਂ ਫਸਲਾਂ ਦੇ ਹੋਏ ਨੁਕਸਾਨ ਤੋਂ ਬਾਅਦ ਇਹ ਨਿਰਦੇਸ਼ ਦਿੱਤਾ ਹੈ।
आज नई दिल्ली स्थित कृषि भवन में वरिष्ठ अधिकारियों के साथ देशभर की कृषि स्थिति की समीक्षा की।
इस दौरान असमय बारिश और ओलावृष्टि से कई राज्यों में फसलों को हुए नुकसान पर विस्तार से चर्चा हुई। किसानों को जल्द से जल्द राहत मिले, इसके लिए तुरंत सर्वे और आवश्यक कार्यवाही के… pic.twitter.com/3DH2s9H9H7— Shivraj Singh Chouhan (@ChouhanShivraj) March 20, 2026ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ 18 ਮਿਲੀਮੀਟਰ, ਅੰਮ੍ਰਿਤਸਰ ਵਿੱਚ 9.4, ਲੁਧਿਆਣਾ ਵਿੱਚ 1.6, ਪਟਿਆਲਾ ਵਿੱਚ 5.6, ਬਠਿੰਡਾ ਵਿੱਚ 4, ਫ਼ਰੀਦਕੋਟ ਵਿੱਚ 6, ਗੁਰਦਾਸਪੁਰ ਵਿੱਚ 7, ਨਵਾਂ ਸ਼ਹਿਰ ਵਿੱਚ 13.8, ਫਾਜ਼ਿਲਕਾ ਵਿੱਚ 2.5, ਮੁਹਾਲੀ ਵਿੱਚ 9.5, ਪਠਾਨਕੋਟ ਵਿੱਚ 12.5 ਅਤੇ ਰੂਪਨਗਰ ਵਿੱਚ 44 ਐੱਮ ਐੱਮ ਮੀਂਹ ਪਿਆ ਹੈ।Location :New Delhi,New Delhi,DelhiFirst Published :Mar 21, 2026 10:20 AM ISTRead More

Rozana Times

LEAVE A REPLY

Please enter your comment!
Please enter your name here