ਮੁੰਬਈ: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇਕ ਦਰਦਨਾਕ ‘ਤੇ ਹੈਰਾਨੀਜਨਕ ਘਟਨਾਂ ਵਾਪਰੀ ਹੈ। ਦਰਅਸਲ ਇੱਕ 56 ਸਾਲਾ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਦੇ ਤੁਰੰਤ ਬਾਅਦ ਵਿਅਕਤੀ ਦੀ ਵੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਘਟਨਾਂ 1 ਸਤੰਬਰ ਦੀ ਰਾਤ ਕਰੀਬ 10.15 ਵਜੇ ਦੀ ਦੱਸੀ ਜਾ ਰਹੀ ਹੈ। ਤਕਾਂ ਦੀ ਪਛਾਣ ਦਿਲੀਪ ਸਾਲਵੀ ਅਤੇ ਉਸ ਦੀ 51 ਸਾਲਾ ਪਤਨੀ ਪ੍ਰਮਿਲਾ ਵਜੋਂ ਹੋਈ ਹੈ।
ਪਟਵਾਰੀਆ ਤੇ ਪੰਜਾਬ ਸਰਕਾਰ ਦੇ ਭਿੜ੍ਹੇ ਪੇਚੇ! ਆਮ ਲੋਕ ਹੋਏ ਦੁੱਖੀ ! ਕੀ ਹੋਵੇਗਾ ਹੁਣ ਵੱਡਾ ਫੈਸਲਾ !
ਪੁਲਿਸ ਨੇ ਘਟਨਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਸਤੰਬਰ ਦੀ ਰਾਤ ਜਦੋ ਸਾਲਵੀ ਕੰਮ ਤੋਂ ਬਾਅਦ ਘਰ ਪਰਤਿਆ ਤਾਂ ਉਸ ਅਤੇ ਉਸ ਦੀ ਪਤਨੀ ਵਿਚਕਾਰ ਕਿਸੇ ਗੱਲ ਨੂੰ ਝੱਗੜਾ ਹੋ ਗਿਆ। ਝੱਗੜੇ ਦੌਰਾਨ ਗੱਲ ਇਨ੍ਹੀ ਵੱਧ ਗਈ ਕਿ ਸਾਲਵੀ ਨੇ ਰਿਵਾਲਵਰ ਕੱਢ ਕੇ ਪਤਨੀ ‘ਤੇ ਦੋ ਗੋਲੀਆਂ ਚਲਾ ਦਿੱਤੀਆਂ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।’ ਇਸ ਤੋਂ ਤੁਰੰਤ ਬਾਅਦ ਸਾਲਵੀ ਜ਼ਮੀਨ ‘ਤੇ ਡਿੱਗ ਗਿਆ ਅਤੇ ਜ਼ਾਹਰ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
ਪਟਵਾਰੀਆਂ ਦੇ ਸਪੋਟ ਚ ਡਟੀ BJP,ਕਹਿੰਦੇ ਵਾਲ ਨੀਂ ਹੋਣ ਦੇਵਾਂਗੇ ਵਿੰਗਾ? ਸੁਣ ਕੇ ਬਾਗੋ ਬਾਗ ਹੋਏ ਪਟਵਾਰੀ
ਅਧਿਕਾਰੀ ਨੇ ਦੱਸਿਆ ਕਿ ਪੁਲਿਸ ਇਸ ਕਤਲ ਪਿੱਛੇ ਅਸਲ ਮਕਸਦ ਦਾ ਪਤਾ ਲਗਾ ਰਹੀ ਹੈ। ਪੁਲਿਸ ਮੁਤਾਬਕ ਸਲਵੀ ਕਾਲਵਾ ਦੇ ਇੱਕ ਪ੍ਰਭਾਵਸ਼ਾਲੀ ਪਰਿਵਾਰ ਨਾਲ ਸਬੰਧਤ ਸੀ।