ਲੁਧਿਆਣਾ: ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ‘ਚ ਹੋਈ ਡਿਬੇਟ ਵਿਚ ਜਿਥੇ ਵਿਰੋਧੀ ਧਿਰ ਗੈਰ ਹਾਜ਼ਰ ਰਹੀ ਉਥੇ ਹੀ ਦੂਜੇ ਪਾਸੇ ਸੀ.ਐਮ ਮਾਨ ਵੱਲੋਂ ਹਰੇਕ ਗੱਲ ਦਾ ਜਵਾਬ ਦਿੱਤਾ ਗਿਆ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਬੇਟ ਤੋਂ ਬਾਅਦ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਲਿਖਿਆ ਕਿ “ਕਿਹਨੇ ਕਦੋਂ ਤੇ ਕਿਵੇਂ ਪੰਜਾਬ ਤੇ ਪੰਜਾਬੀਆਂ ਨਾਲ ਵਿਸ਼ਵਾਸਘਾਤ ਕੀਤਾ..ਕੌਣ ਦਰਦੀ ਕੌਣ ਗ਼ੱਦਾਰ, ਅੱਜ ਸਾਰਾ ਹਿਸਾਬ ਕਰਨਾ ਸੀ…ਪਰ ਅਫ਼ਸੋਸ ਮੇਰੇ ਸੱਦੇ ਦੇ ਬਾਵਜੂਦ ਹੁਣ ਤੱਕ ਰਾਜ ਕਰਨ ਵਾਲੇ ਸਾਰਥਕ ਬਹਿਸ ਤੋਂ ਭੱਜ ਗਏ…ਜੇ ਲੋਕਾਂ ਨੇ ਹਰਾ ਦਿੱਤੇ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਗੁਨਾਹ ਮਾਫ਼ ਹੋ ਗਏ…ਕੁਰਸੀਆਂ ਦੇ ਲਾਲਚੀਆਂ ਦੀਆਂ ਕੁਰਸੀਆਂ ਅੱਜ ਪੂਰੇ ਪੰਜਾਬ ਸਾਹਮਣੇ ਖਾਲੀ ਪਈਆਂ ਰਹੀਆਂ…ਪੰਜਾਬ ਖ਼ਾਤਰ ਉਹਨਾਂ ਦੀਆਂ ਨੀਅਤਾਂ ਵੀ ਖਾਲੀ ਨੇ…SYL ਸਮੇਤ ਹਰ ਮਸਲੇ ਦਾ ਪੱਕਾ ਚਿੱਠਾ ਲੋਕਾਂ ਸਾਹਮਣੇ ਰੱਖਿਆ…ਪੰਜਾਬ ਦੇ ਸਵਾ ਤਿੰਨ ਕਰੋੜ ਲੋਕ ਜੱਜ ਨੇ ਫ਼ੈਸਲਾ ਹੁਣ ਆਪ ਕਰਨਗੇ…।”