ਮਸ਼ਹੂਰ ਪੰਜਾਬੀ ਗਾਇਕਾ ਦੇ ਘਰ ਬਾਹਰ ਵਿਅਕਤੀ ਨੇ ਪਿਸਤੌਲ ਕੀਤਾ ਲੋਡ਼, ਫਿਰ…, CCTV ‘ਚ ਕੈਦ ਹੋਈ ਘਟਨਾ |

Last Updated:

ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਵਸੰਤ ਕੁੰਜ ਨੇੜੇ ਉਸਦੇ ਘਰ ਦੇ ਬਾਹਰ ਐਕਟਿਵਾ ‘ਤੇ ਸਵਾਰ ਇੱਕ ਵਿਅਕਤੀ ਦੇਰ ਰਾਤ ਇੱਕ ਆ ਕੇ ਪਿਸਤੌਲ ਨੂੰ ਲੋਡ਼ ਕੀਤਾ ਅਤੇ ਦਹਿਸ਼ਤ ਫੈਲਾਈ।ਇਹ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।

ਮਸ਼ਹੂਰ ਪੰਜਾਬੀ ਗਾਇਕਾ ਦੇ ਘਰ ਬਾਹਰ ਵਿਅਕਤੀ ਨੇ ਪਿਸਤੌਲ ਕੀਤਾ ਲੋਡ਼, ਫਿਰ…, CCTV ‘ਚ ਕੈਦ ਹੋਈ ਘਟਨਾ

ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਵਸੰਤ ਕੁੰਜ ਨੇੜੇ ਉਸਦੇ ਘਰ ਦੇ ਬਾਹਰ ਐਕਟਿਵਾ ‘ਤੇ ਸਵਾਰ ਇੱਕ ਵਿਅਕਤੀ ਦੇਰ ਰਾਤ ਇੱਕ ਆ ਕੇ ਪਿਸਤੌਲ ਨੂੰ ਲੋਡ਼ ਕੀਤਾ ਅਤੇ ਦਹਿਸ਼ਤ ਫੈਲਾਈ।ਇਹ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।

ਘਟਨਾ ਦੌਰਾਨ ਕੋਈ ਵੀ ਬਾਹਰ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਐਕਟਿਵਾ ‘ਤੇ ਸਵਾਰ ਵਿਅਕਤੀ ਨੇ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਇਹ ਵਾਰਦਾਤ ਕੀਤੀ ਹੈ। ਐਕਟਿਵਾ ‘ਤੇ ਸਵਾਰ ਵਿਅਕਤੀ ਸੀਸੀਟੀਵੀ ਕੈਮਰਿਆਂ ਵਿੱਚ ਦਿਖਾਈ ਦੇ ਰਿਹਾ ਹੈ। ਪੁਲਿਸ ਨੂੰ ਵੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਬੀਤੀ ਰਾਤ 9:20 ਵਜੇ ਜੋਤੀ ਨੂਰਾ ਦੇ ਘਰ ਦੇ ਬਾਹਰ ਪਹੁੰਚਿਆ ਅਤੇ ਪਿਸਤੌਲ ਲੋਡ ਕੀਤਾ ਅਤੇ ਗੋਲੀ ਨਹੀਂ ਚਲਾਈ। ਘਟਨਾ ਤੋਂ ਬਾਅਦ, ਉਹ ਵਿਅਕਤੀ ਆਪਣੀ ਐਕਟਿਵਾ ‘ਤੇ ਭੱਜ ਗਿਆ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਟੇਸ਼ਨ ਹਾਊਸ ਅਫਸਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਸ਼ੱਕੀ ਘਰ ਦੇ ਬਾਹਰ ਆਇਆ ਅਤੇ ਪਿਸਤੌਲ ਲੋਡ ਕੀਤਾ, ਪਰ ਉਸਨੇ ਕੋਈ ਗੋਲੀ ਨਹੀਂ ਚਲਾਈ। ਇਹ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

See also  ਮਨਦੀਪ ਸਿੰਘ ਮੰਨਾ ਨੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਚੁੱਕੇ ਸਵਾਲ

Source link