ਭਾਰਤ ਦੀ ਗਰੀਬੀ ਇੰਝ ਦੂਰ ਹੋਵੇਗੀ? ਇੰਡੀਆ ਪਾਰਟੀ ਮੈਂਬਰ ਦਿੱਲੀ ਦੇ ਹਯਾਤ ਹੋਟਲ ਵਿੱਚ ਇਕੱਠੇ ਹੋਏ ਜਿੱਥੇ ਇੱਕ ਕੱਪ ਚਾਹ ਦੀ ਕੀਮਤ ਵੀ 550 ਰੁਪਏ ਹੈ: ਫ਼ਤਿਹ ਜੰਗ ਸਿੰਘ ਬਾਜਵਾ

ਚੰਡੀਗੜ੍ਹ: 2024 ਲੋਕ ਸਭਾ ਚੋਣਾਂ ਤੋਂ ਪਹਿਲਾ ਵਿਰੋਧੀ ਦਲ ਨੇ ਬੀਜੇਪੀ ਨੂ ਹਰਾਉਣ ਇੱਕਜੁੱਟ ਹੋ ਗਿਆ ਹੈ। ਬੀਜੇਪੀ ਨੂੰ ਹਰਾਉਣ ਲਈ ਵੱਖ-ਵੱਖ ਪਾਰਟੀਆਂ ਨੇ ਗੱਠਜੋੜ ਕੀਤਾ ਹੈ। ਇਸ ਗੱਠਜੋੜ ਦਾ ਨਾਂ I.N.D.I.A ਰੱਖਿਆ ਗਿਆ ਹੈ।I.N.D.I.A ਗੱਠਜੋੜ ਦੀ ਹੁਣ ਤੱਕ ਵੱਖ-ਵੱਖ ਥਾਂਵਾਂ ‘ਤੇ ਤਿੰਨ ਮੀਟਿੰਗਾ ਹੋ ਚੁੱਕੀਆ ਹਨ। ਹੁਣ ਬੀਜੇਪੀ ਵੱਲੋਂ ਵੀ ਇਸ ਗੱਠਜੋੜ ਤੇ ਸਵਾਲ ਚੁੱਕਣੇ ਸ਼ੁਰੂ ਹੋ ਗਏ ਹਨ।

ਪਟਵਾਰੀਆਂ ਨੂੰ ਲੈ ਕੇ ਵੱਡੀ ਖਬਰ,ਕਰਨ ਜਾ ਰਹੇ ਨੇ ਵੱਡਾ ਧਮਾਕਾ,ਆਹ ਬੰਦਿਆਂ ਨੂੰ ਪੈਣਗੀਆਂ ਦੰਦਲਾਂ?

ਪੰਜਾਬ ਦੇ ਬੀਜੇਪੀ ਆਗੂ ਫਤਿਹ ਸਿੰਘ ਬਾਜਵਾ ਨੇ I.N.D.I.A ਗੱਠਜੋੜ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ “ਭਾਰਤ ਤੋਂ ਗਰੀਬੀ ਦੂਰ ਕਰਨ ਲਈ ਇੰਡੀਆ ਪਾਰਟੀ ਮੈਂਬਰ ਦਿੱਲੀ ਦੇ ਹਯਾਤ ਹੋਟਲ ਵਿੱਚ ਇਕੱਠੇ ਹੋਏ ਜਿੱਥੇ ਇੱਕ ਕੱਪ ਚਾਹ ਦੀ ਕੀਮਤ ਵੀ 550 ਰੁਪਏ ਹੈ। ਨਾ ਤਾਂ ਉਹ ਪ੍ਰਧਾਨ ਮੰਤਰੀ ਦਾ ਚਿਹਰਾ ਚੁਣ ਸਕੇ ਅਤੇ ਨਾ ਹੀ ਕੋਈ ਏਜੰਡਾ ਜਿਸ ‘ਤੇ ਉਨ੍ਹਾਂ ਨੇ ਚੋਣ ਲੜਨੀ ਹੈ। ਉਹਨਾਂ ਨੂੰ ਤਾਂ ਬੱਸ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਡਰ ਹੈ।”

See also  ਮੁਹੱਲੇ ਦੀਆਂ ਟੁੱਟੀਆਂ ਸੜਕਾਂ ਦਾ ਬੁਰਾ ਹਾਲ 'ਲੋਕ ਹੋਏ ਪ੍ਰੇਸ਼ਾਨ