ਭਾਜਪਾ ਨੇ ਪੰਜਾਬ ਵਿਚ 117 ਵਿਧਾਨ ਸਭਾ ਹਲਕਿਆਂ ‘ਚ ਕੀਤੀਆਂ ਨਿਯੁਕਤੀਆਂ

ਚੰਡੀਗੜ੍ਹ/ਮੋਗਾ : ਭਾਰਤੀ ਜਨਤਾ ਪਾਰਟੀ ਵੱਲੋਂ ਆਉਣ ਵਾਲੇ ਸਮੇਂ ਵਿਚ ਮੋਗਾ ਵਿਚ ਪ੍ਰਸਤਾਵਿਤ ਸੂਬਾ ਪੱਧਰੀ ਰੈਲੀ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਰੈਲੀ ਦੀ ਸਫਲਤਾ ਲਈ ਪਾਰਟੀ ਵੱਲੋਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਲਈ ‘ਪ੍ਰਦੇਸ਼ ਰੈਲੀ ਵਿਧਾਨ ਸਭਾ ਇੰਚਾਰਜ’ ਨਿਯੁਕਤ ਕੀਤੇ ਗਏ ਹਨ। ਇਸ ਸੂਚੀ ਵਿਚ ਕਈ ਦਿੱਗਜ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਾਰੀ ਹੋਈ ਸੂਚੀ ਮੁਤਾਬਕ ਗਿੱਦੜਬਾਹਾ ਹਲਕੇ ਲਈ ਮਨਪ੍ਰੀਤ ਸਿੰਘ ਬਾਦਲ ਨੂੰ ਇੰਚਾਰਜ ਲਗਾਇਆ ਗਿਆ ਹੈ। ਖਬਰ ਵਿਚ ਇੰਚਾਰਜਾਂ ਦੀ ਪੂਰੀ ਲਿਸਟ ਦੇਖੀ ਜਾ ਸਕਦੀ ਹੈ। 

ਪਟਿਆਲਾ ਤੋਂ ਬੀਬਾ ਜੈ ਇੰਦਰ ਕੌਰ ਅਤੇ ਪਟਿਆਲਾ ਦਿਹਾਤੀ ਲਈ ਸਤਵੀਰ ਸਿੰਘ ਖੱਟੜਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਤਲਵੰਡੀ ਸਾਬੋ ਤੋਂ ਪਰਮਪਾਲ ਕੌਰ ਮਲੂਕਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਦਕਿ ਜਲੰਧਰ ਪੱਛਮੀ ਤੋਂ ਸ਼ੀਤਲ ਅੰਗੁਰਾਲ ਅਤੇ ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ ਨੂੰ ਇੰਚਾਰਜ ਬਣਾਇਆ ਗਿਆ ਹੈ।

ਅੰਮ੍ਰਿਤਸਰ ਉੱਤਰੀ ਲਈ ਸੁਖਮਿੰਦਰ ਸਿੰਘ ਪਿੰਟੂ ਅਤੇ ਕਾਦੀਆਂ ਲਈ ਫਤਿਹ ਜੰਗ ਸਿੰਘ ਬਾਜਵਾ ਦੇ ਨਾਮ ਸ਼ਾਮਲ ਹਨ। ਸੂਚੀ ਅਨੁਸਾਰ ਹਲਕਾ ਸੁਜਾਨਪੁਰ ਤੋਂ ਦਿਨੇਸ਼ ਸਿੰਘ ਬੱਬੂ ਅਤੇ ਹਲਕਾ ਸ਼ੁਤਰਾਣਾ ਤੋਂ ਨਰਾਇਣ ਸਿੰਘ ਨਰਸੋਤ ਨੂੰ ਇੰਚਾਰਜ ਲਗਾ ਕੇ ਪੂਰੇ ਪੰਜਾਬ ਨੂੰ ਕਵਰ ਕੀਤਾ ਗਿਆ ਹੈ। ਇਹ ਨਿਯੁਕਤੀਆਂ ਦਰਸਾਉਂਦੀਆਂ ਹਨ ਕਿ ਪਾਰਟੀ ਇਸ ਰੈਲੀ ਰਾਹੀਂ ਸੂਬੇ ਵਿਚ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਪੂਰੀ ਤਿਆਰੀ ਵਿਚ ਹੈ।

See also  ਸੁਨੀਲ ਜਾਖੜ ਨੂੰ ਮਿਲੀ ਨਵੀ ਜਿੰਮੇਵਾਰੀ