ਚੰਡੀਗੜ੍ਹ: ਅੱਜ ਦੁਪਹਿਰ 3 ਵਜੇ ਦੇ ਕਰੀਬ ਪੰਜਾਬ, ਹਰਿਆਣਾ ਅਤੇ ਦਿੱਲੀ ਐਨ.ਸੀ.ਆਰ. ਵਿਖੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੁਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਰਿਕਟਰ ਸਕੇਲ ’ਤੇ 6.2 ਦੀ ਤੀਬਰਤਾ ਵਾਲਾ ਭੁਚਾਲ ਨੇਪਤਲ ਵਿਚ ਆਇਆ। ਭੁਚਾਲ ਦੇ ਝਟਕੇ ਉਤਰਾਖ਼ੰਡ ਵਿਚ ਵੀ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਲੋਕ ‘ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆਂ, ਲੋਕ ਆਪਣੀਆਂ ਇਮਾਰਤਾਂ ਵਿਚੋਂ ਬਾਹਰ ਆ ਗਏ।
