Last Updated:Mar 06, 2026 5:30 PM ISTਪੰਜਾਬ ਪੁਲਿਸ ਵਿੱਚ ਨਿਕਲੀ ਬੰਪਰ ਭਰਤੀ, ਵੇਖੋ ਨੋਟੀਫਿਕੇਸ਼ਨ…ਪੰਜਾਬ ਪੁਲਿਸ ਵਿੱਚ ਨਿਕਲੀ ਬੰਪਰ ਭਰਤੀ, ਵੇਖੋ ਨੋਟੀਫਿਕੇਸ਼ਨ… ਪੰਜਾਬ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਪੰਜਾਬ ਪੁਲਿਸ ਨੇ ਕਾਂਸਟੇਬਲ ਅਸਾਮੀਆਂ ਲਈ ਬੰਪਰ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਰਾਹੀਂ ਹਜ਼ਾਰਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਲੈਣ ਦਾ ਮੌਕਾ ਮਿਲੇਗਾ।ਜਾਰੀ ਨੋਟੀਫਿਕੇਸ਼ਨ ਮੁਤਾਬਕ ਕਾਂਸਟੇਬਲ ਲਈ ਭਰਤੀ ਕੀਤੀ ਜਾਵੇਗੀ। ਯੋਗ ਉਮੀਦਵਾਰ ਪੰਜਾਬ ਪੁਲਿਸ ਦੀ ਅਧਿਕਾਰਿਕ ਵੈਬਸਾਈਟ ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਅਰਜ਼ੀ ਦੀ ਪ੍ਰਕਿਰਿਆ 10 ਮਾਰਚ 2026 ਤੋਂ ਸ਼ੁਰੂ ਹੋਵੇਗੀ ਅਤੇ ਉਮੀਦਵਾਰਾਂ ਨੂੰ ਸਮੇਂ ਸਿਰ ਫਾਰਮ ਭਰਨ ਦੀ ਸਲਾਹ ਦਿੱਤੀ ਗਈ ਹੈ। ਫਾਰਮ ਭਰਮ ਦੀ ਆਖਰੀ ਮਿਤ 30 ਮਾਰਚ 2026 ਤੈਅ ਕੀਤੀ ਗਈ ਹੈ।ਇਸ ਭਰਤੀ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਫਿਜ਼ਿਕਲ ਟੈਸਟ ਅਤੇ ਡੌਕੂਮੈਂਟ ਵੇਰੀਫਿਕੇਸ਼ਨ ਦੇ ਆਧਾਰ ‘ਤੇ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਅਰਜ਼ੀ ਕਰਨ ਤੋਂ ਪਹਿਲਾਂ ਪੂਰਾ ਨੋਟੀਫਿਕੇਸ਼ਨ ਧਿਆਨ ਨਾਲ ਪੜ੍ਹਨ ਦੀ ਅਪੀਲ ਕੀਤੀ ਗਈ ਹੈ। ਪੰਜਾਬ ਪੁਲਿਸ ਵਿੱਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਇਹ ਸੁਨਹਿਰਾ ਮੌਕਾ ਹੈ।Read More
Rozana Times















