ਪੰਜਾਬ ‘ਚ ਬਜ਼ੁਰਗ ਔਰਤ ਦੀ ਪੇਟੀ ‘ਚੋਂ ਮਿਲੀ ਲਾਸ਼!

ਹੁਸ਼ਿਆਰਪੁਰ (ਵੈਬ ਡੈਸਕ)- ਹੁਸ਼ਿਆਰਪੁਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਅਣਪਛਾਤੇ ਵਿਅਕਤੀ ਵੱਲੋਂ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਕਤ ਵਾਰਦਾਤ ਪਿੰਡ ਭਾਮ ਵਿਚ ਵਾਪਰੀ। 99 ਸਾਲਾ ਬਜ਼ੁਰਗ ਔਰਤ ਘਰ ਵਿਚ ਇਕੱਲੀ ਰਹਿ ਰਹੀ ਸੀ। ਔਰਤ ਦੀ ਲਾਸ਼ ਘਰ ਅੰਦਰ ਪਈ ਪੇਟੀ ਵਿਚੋਂ ਬਰਾਮਦ ਕੀਤੀ ਗਈ ਹੈ। ਮ੍ਰਿਤਕ ਮਹਿਲਾ ਦੀ ਪਛਾਣ ਜੋਗਿੰਦਰ ਕੌਰ ਪਤਨੀ ਮਲਕੀਤ ਸਿੰਘ ਵਜੋਂ ਹੋਈ ਹੈ।

ਉਕਤ ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਘਰ ਵਿਚ ਦੁੱਧ ਵਾਲਾ ਆਇਆ। ਨੇੜੇ ਰਹਿੰਦੀ ਰਿਸ਼ਤੇਦਾਰ ਸੁਰਜੀਤ ਕੌਰ ਨੇ ਦੱਸਿਆ ਉਕਤ ਦੁੱਧ ਵਾਲੇ ਨੇ ਸਾਨੂੰ ਆ ਕੇ ਦੱਸਿਆ ਕਿ ਜੋਗਿੰਦਰ ਕੌਰ ਦੋ ਦਿਨ ਤੋਂ ਦੁੱਧ ਨਹੀਂ ਲੈ ਰਹੇ ਹਨ। ਜਦੋਂ ਘਰ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਜੋਗਿੰਦਰ ਕੌਰ ਦਾ ਕਤਲ ਕਰਕੇ ਪੇਟੀ ਵਿਚ ਲਾਸ਼ ਸੁੱਟੀ ਗਈ ਸੀ ਜਿਵੇਂ ਹੀ ਪਿੰਡ ਵਾਸੀਆਂ ਨੂੰ ਇਸ ਦੀ ਭਿਣਕ ਪਈ ਤਾਂ ਉਨ੍ਹਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਮੌਕੇ ਉਤੇ ਪਹੁੰਚੀ। ਪੁਲਸ ਨੇ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਕਿ ਜੋ ਦੋਸ਼ੀ ਹੈ ਉਹ ਪਿੰਡ ਦਾ ਹੀ ਰਹਿਣ ਵਾਲਾ ਹੈ ਅਤੇ ਨਸ਼ੇ ਦਾ ਆਦੀ ਹੈ। ਪੁਲਸ ਨੂੰ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ। 

See also  10 ਅਪ੍ਰੈਲ ਨੂੰ ਵਿਸਾਖੀ ਮੌਕੇ ਲਹਿੰਦੇ ਪੰਜਾਬ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ, ਪੜ੍ਹੋ ਪੂਰੀ ਖ਼ਬਰ