ਪੰਜਾਬ ‘ਚ ਫਿਰ ਵਾਪਰੀ ਬੇਅਦਬੀ ਦੀ ਘਟਨਾ, CCTV ‘ਚ ਗੁਟਕਾ ਸਾਹਿਬ ਦੇ ਅੰਗ ਪਾੜ ਰਿਹਾ ਬੱਚਾ… |

0
3
ਪੰਜਾਬ 'ਚ ਫਿਰ ਵਾਪਰੀ ਬੇਅਦਬੀ ਦੀ ਘਟਨਾ, CCTV 'ਚ ਗੁਟਕਾ ਸਾਹਿਬ ਦੇ ਅੰਗ ਪਾੜ ਰਿਹਾ ਬੱਚਾ... |

Last Updated:Mar 23, 2026 12:51 PM ISTਖੰਨਾ ਵਿੱਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਪਵਿੱਤਰ ਗੁਟਕਾ ਸਾਹਿਬ ਦੇ ਅੰਗ ਪਾੜੇ ਗਏ ਅਤੇ ਗਲੀ ਵਿੱਚ ਖਿਲਾਰ ਦਿੱਤੇ ਗਏ।ਪੰਜਾਬ ‘ਚ ਫਿਰ ਵਾਪਰੀ ਬੇਅਦਬੀ ਦੀ ਘਟਨਾ, CCTV ‘ਚ ਗੁਟਕਾ ਸਾਹਿਬ ਦੇ ਅੰਗ ਪਾੜ ਰਿਹਾ ਬੱਚਾ…ਖੰਨਾ ਵਿੱਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਪਵਿੱਤਰ ਗੁਟਕਾ ਸਾਹਿਬ ਦੇ ਅੰਗ ਪਾੜੇ ਗਏ ਅਤੇ ਗਲੀ ਵਿੱਚ ਖਿਲਾਰ ਦਿੱਤੇ ਗਏ। ਇਹ ਘਟਨਾ ਖੰਨਾ ਦੇ ਸਿੰਘ ਅਵੇਨੇਉ ਦੀ ਗਲੀ ਨੰਬਰ 2 ਵਿੱਚ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਹ ਵੇਖਣ ਨੂੰ ਮਿਲਿਆ ਹੈ। ਇਸ ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਬੱਚਾ (ਨਾਬਾਲਗ ) ਗੁਟਕਾ ਸਾਹਿਬ ਦੇ ਅੰਗ ਖਿਲਾਰਦਾ ਨਜ਼ਰ ਆ ਰਿਹਾ ਹੈ।ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਸਾਜਿਸ਼ ਜਾਪਦੀ ਹੈ ਇਸ ਦੀ ਪੂਰਨ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ। ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਘਟਨਾ ਨੂੰ ਅੰਜ਼ਾਮ ਝੁਗੀ ਚੋਪੜੀ ਵਾਲਿਆਂ ਨੇ ਦਿੱਤਾ ਹੈ ਅਤੇ ਇਹ ਨਜਾਇਜ਼ ਤੌਰ ‘ਤੇ ਇੱਥੇ ਰਹਿ ਰਹੇ ਹਨ।ਨਾ ਤਾਂ ਇਹਨਾਂ ਦੇ ਕੋਲ ਜਰੂਰੀ ਕਾਗਜ਼ਾਤ ਹਨ ਅਤੇ ਨਾ ਹੀ ਕੋਈ ਪਛਾਣ ਪੱਤਰ, ਇਹਨਾਂ ਦੀ ਜਾਂਚ ਕਰ ਇਹਨਾਂ ਨੂੰ ਇੱਥੋਂ ਕੱਢਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ। ਮੌਕੇ ‘ਤੇ ਪਹੁੰਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਐਸਜੀਪੀਸੀ ਵੱਲੋਂ ਇਸ ਘਟਨਾ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਖੰਨਾ ਤੋਂ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਜਾਦੂ ਨੇ ਕਿਹਾ ਕਿ ਇਸ ਘਟਨਾ ਦੀ ਪੂਰਨ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਪਿੱਛੇ ਜੋ ਵੀ ਜ਼ਿੰਮੇਵਾਰ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਹੀਂ ਤਾਂ ਸਾਨੂੰ ਇਸ ਘਿਨਾਉਣੇ ਅਪਰਾਧ ਖਿਲਾਫ ਧਰਨੇ ਦੇਣੇ ਪੈਣਗੇ। ਦੂਜੇ ਪਾਸੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਸੀ ਅਤੇ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਬੱਚਾ ਗੁਟਕਾ ਸਾਹਿਬ ਦੇ ਅੰਗ ਖਿਲਾਰ ਦਾ ਨਜ਼ਰ ਆਇਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਇਸ ਘਟਨਾ ਦੇ ਪਿੱਛੇ ਹੋਵੇਗਾ ਉਸ ਵਿਅਕਤੀ ‘ਤੇ ਕਾਰਵਾਈ ਕੀਤੀ ਜਾਵੇਗੀ।First Published :Mar 23, 2026 12:51 PM ISTRead More

Rozana Times

LEAVE A REPLY

Please enter your comment!
Please enter your name here