ਚੋਰੀ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਨੇ ਜੋ ਰੁੱਕਣ ਦਾ ਨਾਂ ਹੀ ਲੈ ਰਹੇ ਨੇ ਉਥੇ ਹੀ ਨਾਭਾ ਚ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ। ਉੱਥੇ ਹੀ ਨਾਭਾ ਦੇ ਬਲਾਕ ਦੇ ਪਿੰਡ ਸੌਜਾਂ ਦੇ ਪੈਟਰੋਲ ਪੰਪ ਤੇ ਸਕੋਡਾ ਰੈਪਿਡ ਗੱਡੀ ਚੋਂ ਦੋ ਨੌਜਵਾਨ ਤੇਲ ਪਵਾਉਣ ਲਈ ਰੁਕੇ ਤੇ ਜਦੋਂ ਉਹਨਾਂ ਵੱਲੋਂ 3900 ਦਾ ਤੇਲ ਪਵਾਇਆ ਗਿਆ ਤਾ ਤੇਲ ਪਵਾਕੇ ਜਦੋਂ ਪੰਪ ਵਾਲੇ ਨੇ ਪੈਸੇ ਮੰਗੇ ਤਾਂ ਉਹ ਗੱਡੀ ਲੈ ਕੇ ਫਰਾਰ ਹੋ ਗਏ ਤੇ ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਤੇ ਇਹ ਸਾਰਾ ਮਾਮਲਾ ਸਦਰ ਥਾਣੇ ‘ਚ ਦਰਜ ਕਰਵਾਇਆ ਗਿਆ।
ਇਸ ਮੌਕੇ ਸਦਰ ਥਾਣਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿਹਾ ਕਿ ਬੀਤੇਂ ਦਿਨ ਨੌਜਵਾਨਾਂ ਵੱਲੋਂ ਸਕੋਡਾ ਰੈਪਿਡ ਗੱਡੀ ਤੇ ਸਵਾਰ ਹੋ ਕੇ ਪੈਟਰੋਲ ਪੰਪ ਤੇ ਤੇਲ ਪਵਾਉਣ ਲਈ ਆਏ ਸੀ ਤੇ ਉਹਨਾਂ ਵੱਲੋਂ ਤੇਲ ਪਵਾ ਕੇ ਪੈਸੇ ਮੰਗਣ ਤੇ ਗੱਡੀ ਲੈ ਕੇ ਫਰਾਰ ਹੋ ਗਏ ਤੇ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾ ਉਹਨਾਂ ਦਾ ਨੰਬਰ ਦੀ ਤਫਤੀਸ਼ ਕੀਤੀ ਗਈ ਤਾਂ ਉਹ ਨੰਬਰ ਜਾਲੀ ਸੀ ਤੇ ਉਹਨਾਂ ਵੱਲੋਂ ਨੰਬਰ ਜਾਲੀ ਲਗਾਇਆ ਹੋਇਆ ਸੀ ਸਾਡੇ ਵੱਲੋਂ ਫੇਰ ਵੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਹਨਾਂ ਨੂੰ ਕਾਬੂ ਕੀਤਾ ਜਾਵੇਗਾ।
ਅੱਜ ਦੇ ਨੌਜਵਾਨ ਪੀੜ੍ਹੀ ਮਹਿੰਗੇ ਸ਼ੋਕ ਤਾਂ ਰੱਖਦੀ ਹੈ ਤੇ ਸ਼ੌਕਾਂ ਨਾਲ ਉਹ ਗੱਡੀਆਂ ਵੱਡੀਆਂ ਰੱਖਣ ਦਾ ਸ਼ੌਕ ਰੱਖਦੇ ਤੇ ਤੇਲ ਵੀ ਮੁਫਤ ਦਾ ਭਾਲਦੇ ਨੇ ਤੇ ਅੱਜ ਦੀ ਪੀੜੀ ਇਸ ਤਰ੍ਹਾਂ ਗਿਰ ਚੁੱਕੀ ਹੈ ਕਿ ਜਿਸਨੂੰ ਸਪੱਸ਼ਟ ਕਰਨਾ ਕੋਈ ਸੌਖੀ ਗੱਲ ਨਹੀ ਤੇ ਉਥੇ ਹੀ ਨਾਭਾ ‘ਚ ਅੱਧੀ ਰਾਤ ਨੂੰ ਸ਼ਰਿਆਮ ਚਲਾਕੀ ਕਰਕੇ ਪੈਟਰੋਲ ਪੰਪ ਵਾਲੇ ਨੂੰ ਝਟਕਾ ਦੇਦੇਂ ਨੇ ਤੇ ਉਥੇ ਹੀ ਪੈਟਰੋਲ ਵਾਲੇ ਦੀ ਅੱਖਾਂ ਅੱਡੀਆਂ ਹੀ ਰਹਿ ਗਈਆਂ ।