ਪਾਕਿਸਤਾਨ ਵਿਚ ਹਿੰਦੂ ਕੂੜੀ ਨਾਲ ਜਬਰਜਨਾਹ ਕਰਨ ਤੋਂ ਬਾਅਦ ਕਰਾਇਆ ਧਰਮ ਪਰਿਵਰਤਨ

ਪਾਕਿਸਤਾਨ: ਪਾਕਿਸਤਾਨ ਵਿਚ ਆਏ ਦਿਨ ਹਿੰਦੂਆਂ ਨਾਲ ਤਸ਼ਦਦ ਢਾਉਣ ਦੀ ਖ਼ਬਰ ਲਗਾਤਾਰ ਸਾਹਮਣੇ ਆ ਰਹੀਆ ਹਨ। ਹੁਣ ਪਾਕਿਸਤਾਨ ਦੇ ਸਿੰਧ ਦਾ ਇਕ ਮਾਮਲਾ ਸਾਹਮਣੇ ਆਇਆ ਜਿਸ ਵਿਚ ਇਕ ਹਿੰਦੂ ਕੂੜੀ ਨਾਲ ਜਬਰਜਨਾਹ ਕੀਤਾ ਗਿਆ ਤੇ ਫੇਰ ਬਾਅਦ ਵਿਚ ਉਸ ਕੂੜੀ ਦਾ ਧਰਮ ਪਰਿਵਰਤਨ ਵੀ ਕਰਵਾਇਆ ਗਿਆ। ਪੂਰੀ ਘਟਨਾਂ ਮੁਤਾਬਕ ਲੜਕੀ ਹਿਨਾ (ਕਾਲਪਨਿਕ ਨਾਮ) ਆਪਣੀ ਕਿਡਨੀ ਦਾ ਇਲਾਜ ਕਰਵਾਉਣ ਲਈ ਸਿੰਧ ਦੇ ਟਾਂਡੋ ਮੁਹੰਮਦ ਖਾਨ ਦੇ ਇੱਕ ਨਿੱਜੀ ਹਸਪਤਾਲ ਪਹੁੰਚੀ ਸੀ। ਪਰ ਇੱਥੇ ਮੁਸਲਮਾਨ ਡਾਕਟਰਾਂ ਦੀ ਗੰਦੀ ਨਜ਼ਰ ਉਸ ਉੱਤੇ ਪੈ ਗਈ। ਡਾਕਟਰਾਂ ਨੇ ਉਸ ਨੂੰ ਨਸ਼ੀਲੀ ਦਵਾਈ ਪਿਲਾਇਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਹਿਨਾ ਇਲਾਜ ਲਈ ਹੈਦਰਾਬਾਦ ਭੇਜ ਦਿੱਤਾ ਗਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦੇ ਕਾਰਵਾਈ ਕਰਨ ਤੋਂ ਪਹਿਲਾਂ ਹੀ ਮੁਸਲਿਮ ਡਾਕਟਰ ਅਤੇ ਸਟਾਫ਼ ਆਸਾਨੀ ਨਾਲ ਹਸਪਤਾਲ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ।

ਪਟਵਾਰੀਆਂ ਦੇ ਸਪੋਟ ਚ ਡਟੀ BJP,ਕਹਿੰਦੇ ਵਾਲ ਨੀਂ ਹੋਣ ਦੇਵਾਂਗੇ ਵਿੰਗਾ? ਸੁਣ ਕੇ ਬਾਗੋ ਬਾਗ ਹੋਏ ਪਟਵਾਰੀ

ਦੂਜੀ ਘਟਨਾ ਸਿੰਧ ਪਾਕਿਸਤਾਨ ਦੇ ਉਮਰਕੋਟ ਦੇ ਕੁਨਰੀ ਦੀ ਹੈ, ਜਿਸ ਵਿੱਚ ਕੁਨਰੀ ਦੇ ਰਹਿਮਤੁੱਲਾ ਜੰਜੀ ਪਿੰਡ ਵਿੱਚ ਰਹਿਣ ਵਾਲੇ ਇੱਕ ਹਿੰਦੂ ਪਰਿਵਾਰ ਦੀ ਲੜਕੀ ਗੰਗਨਾ ਨੂੰ ਅਗਵਾ ਕਰ ਲਿਆ ਗਿਆ। ਮਾਮਲਾ ਪੁਲਿਸ ਕੋਲ ਪਹੁੰਚਿਆ ਪਰ ਕੋਈ ਕਾਰਵਾਈ ਨਹੀਂ ਹੋਈ। ਅਖੀਰ ਵਿੱਚ ਗੰਗਨਾ ਦਾ ਦਰਗਾਹ ਗੁਲਜ਼ਾਰ ਖਲੀਲ ਵਿੱਚ ਧਰਮ ਪਰਿਵਰਤ ਕਰ ਦਿੱਤਾ ਗਿਆ। ਹੁਣ ਗੰਗਨਾ ਦਾ ਨਾਂ ਬਦਲ ਕੇ ਸੌਮਿਆ ਰੱਖ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਦਾ ਨਿਕਾਹ ਮੁਹੰਮਦ ਨਦੀਮ ਜੰਜੀ ਨਾਲ ਵੀ ਹੋ ਚੁੱਕਾ ਹੈ।

 

See also  ਭਾਰਤ-ਪਾਕਿਸਤਾਨ ਦੀ ਫਾਜ਼ਿਲਕਾ ਸਰਹੱਦ ਨੇੜੇ ਡਰੋਨ ਰਾਹੀ , ਇੱਕ ਪਿਸਤੌਲ, 50 ਜਿੰਦਾ ਕਾਰਤੂਸ ,ਦੋ ਮੈਗਜ਼ੀਨ, 30 ਪੈਕਟਾਂ ਵਿੱਚ 25 ਕਿਲੋ ਹੈਰੋਇਨ, ਬਰਾਮਦ।