ਪਟਵਾਰੀ ਧੜਾਂ ਹੋਇਆ ਦੋ ਫਾੜ, ਚੱਲਦੀ ਪ੍ਰੈਸ ਕਾਨਫ਼ਰੰਸ ਦੌਰਾਨ ਹੱਥੋਪਾਈ ਤੱਕ ਆਈ ਨੌਬਤ

ਗੁਰਦਾਸਪੁਰ: ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਟਵਾਰੀਆਂ ਵਲੋਂ ਕੀਤੀ ਜਾ ਰਹੀ ਪ੍ਰੈਸ ਕਾਨਫ਼ਰੰਸ ਵਿਚ ਉਸ ਸਮੇਂ ਰੋਲਾ ਪੈ ਜਾਂਦਾਂ ਜਦੋ ਨਾਲ ਦੇ ਪਟਵਾਰੀਆਂ ਵੱਲੋਂ ਪ੍ਰੈਸ ਕਾਨਫ਼ਰੰਸ ਕਰ ਰਹੇ ਪਟਵਾਰੀਆਂ ਨੂੰ ਕਾਲੀਆਂ ਭੇਡਾਂ ਕਹਿ ਕੇ ਸੰਬੋਧਨ ਕੀਤਾ ਜਾਂਦਾਂ ਹੈ। ਦਰਅਸਲ ਜਦੋਂ ਪਟਵਾਰੀਆਂ ਵਲੋਂ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਸੀ ਤਾਂ ਨਾਲ ਦੇ ਹੜਤਾਲੀ ਪਟਵਾਰੀਆਂ ਨੇ ਰੰਗ ’ਚ ਭੰਗ ਪਾ ਦਿੱਤਾ, ਜਿਨ੍ਹਾਂ ਸਰਕਾਰ ਦੇ ਸਮਰਥਨ ’ਚ ਆਏ ਪਟਵਾਰੀਆਂ ਨੂੰ ਕਾਲੀਆਂ ਭੇਡਾਂ ਕਿਹਾ ਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਦੋਵਾਂ ਧੜਿਆਂ ਵਿਚਕਾਰ ਇਕ ਦੂਜੇ ਨੂੰ ਅਪਸ਼ਬਦ ਬੋਲਣ ਤੇ ਹੱਥੋਪਾਈ ਤੱਕ ਦੀ ਨੌਬਤ ਵੀ ਆ ਗਈ।

See also  ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਮੁਸ਼ਕਿਲਾਂ ਵਿੱਚ ਵਾਧਾ