ਨੁੰਹ, ਰਿਵਾੜੀ, ਹਿਸਾਰ, ਜੀਂਦ, ਰੋਹਤਕ ਅਤੇ ਚਰਖੀ ਦਾਦਰੀ ਦੇ ਸਿਵਲ ਹਸਪਤਾਲਾਂ ਵਿੱਚ ਪੀਪੀਪੀ ਮੋਡ ‘ਤੇ ਜਲਦੀ ਸ਼ੁਰੂ ਹੋਵੇਗੀ ਐਮਆਰਆਈ ਸਕੈਨ ਸੇਵਾਵਾਂ – ਸਿਹਤ ਮੰਤਰੀ ਆਰਤੀ ਸਿੰਘ ਰਾਓ

0
3
ਨੁੰਹ, ਰਿਵਾੜੀ, ਹਿਸਾਰ, ਜੀਂਦ, ਰੋਹਤਕ ਅਤੇ ਚਰਖੀ ਦਾਦਰੀ ਦੇ ਸਿਵਲ ਹਸਪਤਾਲਾਂ ਵਿੱਚ ਪੀਪੀਪੀ ਮੋਡ 'ਤੇ ਜਲਦੀ ਸ਼ੁਰੂ ਹੋਵੇਗੀ ਐਮਆਰਆਈ ਸਕੈਨ ਸੇਵਾਵਾਂ - ਸਿਹਤ ਮੰਤਰੀ ਆਰਤੀ ਸਿੰਘ ਰਾਓ

ਚੰਡੀਗੜ੍ਹ, 20 ਮਾਰਚ – ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੀ ਅਗਵਾਈ ਹੇਠ ਸਪੈਸ਼ਲ ਹਾਈ ਪਾਵਰਡ ਪਰਚੇਜ਼ ਕਮੇਟੀ (SHPPC) ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਰਾਜ ਦੇ ਸਿਵਲ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਨੂੰ ਮਜਬੂਤ ਕਰਨ ਦੇ ਉਦੇਸ਼ ਨਾਲ ਕਈ ਮਹਤੱਵਪੂਰਣ ਪ੍ਰਸਤਾਵਾਂ ਨੂੰ ਮੰਜੂਰੀ ਦਿੱਤੀ ਗਈ।
ਮੀਟਿੰਗ ਦੌਰਾਨ ਸਿਵਲ ਹਸਪਤਾਲ ਮਾਂਡੀਖੇੜਾ (ਨੁੰਹ) ਅਤੇ ਰਿਵਾੜੀ ਵਿੱਚ ਸੀਟੀ ਸਕੈਨ ਸੇਵਾਵਾਂ ਨੂੰ ਹਾਇਰ ਕਰਨ ਦੀ ਮੰਜੂਰੀ ਦਿੱਤੀ ਗਈ। ਇਸ ਦੇ ਨਾਲ ਹੀ ਮਾਂਡੀਖੇੜਾ (ਨੁੰਹ), ਰਿਵਾੜੀ, ਹਿਸਾਰ, ਜੀਂਦ, ਰੋਹਤਕ ਅਤੇ ਚਰਖੀ ਦਾਦਰੀ ਦੇ ਸਿਵਲ ਹਸਪਤਾਲਾਂ ਵਿੱਚ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (PPP) ਦੇ ਆਧਾਰ ‘ਤੇ ਐਮਆਰਆਈ ਸਕੈਨ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਤੋਂ ਇਲਾਵਾ, ਕੁਰੂਕਸ਼ੇਤਰ, ਗੁਰੂਗ੍ਰਾਮ ਅਤੇ ਜੀਂਦ ਦੇ ਜਿਲ੍ਹਾ ਸਿਵਲ ਹਸਪਤਾਲਾਂ ਵਿੱਚ ਮੈਕੇਨਾਇਜਡ ਅਤੇ ਆਟੋਮੇਟੇਡ ਕਲੀਨਿੰਗ ਸੇਵਾਵਾਂ ਸ਼ੁਰੂ ਕਰਨ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ, ਜਿਸ ਨਾਲ ਹਸਪਤਾਲਾਂ ਵਿੱਚ ਸਵੱਛਤਾ ਅਤੇ ਮਰੀਜਾਂ ਨੂੰ ਬਿਹਤਰ ਵਾਤਾਵਰਣ ਮਿਲ ਸਕੇਗਾ।
ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਮੀਟਿੰਗ ਵਿੱਚ ਕਿਹਾ ਕਿ ਸੂਬਾ ਸਰਕਾਰ ਸਾਰੇ ਨਾਗਰਿਕਾਂ ਨੂੰ ਗੁਣਵੱਤਾਪੂਰਣ ਅਤੇ ਕਿਫਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਮੰਜੂਰ ਪਰਿਯੋਜਨਾਵਾਂ ਨੂੰ ਸਮੇਂਬੱਧ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਲਾਗੂ ਕਰਨ ਵਿੱਚ ਪਾਰਦਰਸ਼ਿਤਾ ਤੇ ਕੁਸ਼ਲਤਾ ਯਕੀਨੀ ਕੀਤੀ ਜਾਵੇ।
ਇੰਨ੍ਹਾਂ ਪਹਿਲਾਂ ਨੂੰ ਹਰਿਆਣਾ ਦੇ ਪਬਲਿਕ ਸਿਹਤ ਸਿਸਟਮ ਦੇ ਆਧੁਨੀਕੀਕਰਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਮੰਨਿਆ ਜਾ ਰਿਹਾ ਹੈ, ਜਿਸ ਨਾਲ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮਿਲਣਗੀਆਂ।

Rozana Times

LEAVE A REPLY

Please enter your comment!
Please enter your name here