Last Updated:Apr 04, 2026 9:23 AM ISTਨਿਊਜ਼ੀਲੈਂਡ ‘ਚ ਪੰਜਾਬੀ ਸ਼ਖਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਤਲ ਕੇਸ ‘ਚ ਰਾਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਕਿ ਰਾਜਿੰਦਰ ਨੇ ਲੁਧਿਆਣਾ ਨਾਲ ਸਬੰਧਤ ਗੁਰਜੀਤ ਦਾ ਕਤਲ ਕੀਤਾ ਸੀ। ਉਸਨੇ ਇਸ ਵਾਰਦਾਤ ਨੂੰ 29 ਜਨਵਰੀ 2024 ਨੂੰ ਅੰਜਾਮ ਦਿੱਤਾ ਸੀ।ਨਿਊਜ਼ੀਲੈਂਡ ‘ਚ ਪੰਜਾਬੀ ਸ਼ਖਸ ਰਾਜਿੰਦਰ ਸਿੰਘ ਨੂੰ ਉਮਰ ਕੈਦ, ਪੰਜਾਬੀ ਦੇ ਕਤਲ ਕੇਸ ‘ਚ ਮਿਲੀ ਸਜ਼ਾ ! ਨਿਊਜ਼ੀਲੈਂਡ ‘ਚ ਪੰਜਾਬੀ ਸ਼ਖਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਤਲ ਕੇਸ ‘ਚ ਰਾਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਕਿ ਰਾਜਿੰਦਰ ਨੇ ਲੁਧਿਆਣਾ ਨਾਲ ਸਬੰਧਤ ਗੁਰਜੀਤ ਦਾ ਕਤਲ ਕੀਤਾ ਸੀ। ਉਸਨੇ ਇਸ ਵਾਰਦਾਤ ਨੂੰ 29 ਜਨਵਰੀ 2024 ਨੂੰ ਅੰਜਾਮ ਦਿੱਤਾ ਸੀ।ਉਸਨੇ ਨਿਊਜ਼ੀਲੈਂਡ ‘ਚ ਘਰ ‘ਚ ਵੜ ਕੇ ਗੁਰਜੀਤ ਦਾ ਕਤਲ ਕਰ ਦਿੱਤਾ ਸੀ। ਰਾਜਿੰਦਰ ਨੇ ਗੁਰਜੀਤ ਦੇ ਗਲ਼ੇ ‘ਤੇ ਚਾਕੂ ਨਾਲ 46 ਵਾਰ ਕੀਤੇ ਸੀ। ਰਾਜਿੰਦਰ ਸਿੰਘ 17 ਸਾਲ ਤੋਂ ਵੱਧ ਸਮਾਂ ਜੇਲ੍ਹ ‘ਚ ਰਹੇਗਾ। ਸਜ਼ਾ ਦੌਰਾਨ ਰਾਜਿੰਦਰ ਸਿੰਘ ਨੂੰ ਪੈਰੋਲ ਵੀ ਨਹੀਂ ਮਿਲੇਗੀ।ਅਦਾਲਤ ਦੀ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ ਜਲੰਧਰ ਦਾ ਰਹਿਣ ਵਾਲਾ ਰਾਜਿੰਦਰ ਸਿੰਘ ਲੁਧਿਆਣਾ ਦੇ ਰਹਿਣ ਵਾਲੇ ਗੁਰਜੀਤ ਸਿੰਘ ਦੀ ਪਤਨੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਪਰਿਵਾਰ ਨੇ ਉਨ੍ਹਾਂ ਦਾ ਰਿਸ਼ਤਾ ਵੀ ਤੈਅ ਕਰ ਦਿੱਤਾ ਸੀ ਪਰ ਕੁੜੀ ਨੇ ਰਾਜਿੰਦਰ ਨਾਲ ਰਿਸ਼ਤਾ ਠੁਕਰਾ ਕੇ ਰਾਜਿੰਦਰ ਦੇ ਜੂਨੀਅਰ ਰਹੇ ਗੁਰਜੀਤ ਸਿੰਘ ਨਾਲ ਵਿਆਹ ਕਰ ਲਿਆ ਸੀ।ਕਤਲ ਦੀ ਵਾਰਦਾਤ ਤੋਂ ਕਰੀਬ ਅੱਠ ਮਹੀਨੇ ਪਹਿਲਾਂ ਹੀ ਗੁਰਜੀਤ ਨੇ ਵਿਆਹ ਕਰਵਾਇਆ ਸੀ…ਇਹ ਵੀ ਸਾਹਮਣੇ ਆਇਆ ਹੈ ਕਿ ਰਾਜਿੰਦਰ ਸਿੰਘ ਨੇ ਗੁਰਜੀਤ ਸਿੰਘ ਸਾਹਮਣੇ ਆਪਣੀ ਭੈਣ ਨਾਲ ਵਿਆਹ ਕਰਨ ਦਾ ਪ੍ਰਸਤਾਅ ਰੱਖਿਆ ਸੀ। ਜਿਸ ਤੋਂ ਗੁਰਜੀਤ ਨੇ ਇਹ ਕਹਿ ਕਿ ਇਨਕਾਰ ਕਰ ਦਿੱਤਾ ਸੀ ਕਿ ਉਸ ਦੀ ਭੈਣ ਛੋਟੀ ਹੈ। ਜ਼ਿਕਰਯੋਗ ਹੈ ਕਿ ਗੁਰਜੀਤ ਸਿੰਘ ਕੇਬਲ ਟੈਕਨੀਸ਼ੀਅਨ ਦੇ ਤੌਰ ਰਾਜਿੰਦਰ ਸਿੰਘ ਦੇ ਅਧੀਨ ਕੰਮ ਕਰਦਾ ਸੀ। ਪਰ ਬਾਅਦ ਵਿੱਚ ਉਸ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਸੀ।Read More
- Advertisement -
Recent Posts
Most Popular
ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਬਰਾੜਾ ਅਤੇ ਮੁਲਾਣਾ ਦੀਆਂ ਅਨਾਜ ਮੰਡੀਆਂ ਦਾ ਕੀਤਾ...
ਚੰਡੀਗੜ੍ਹ, 3 ਅਪ੍ਰੈਲ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਬਰਾੜਾ ਅਤੇ ਮੁਲਾਣਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਸਰ੍ਹੋਂ...
Punjab Heavy Rain: ਪੰਜਾਬ ‘ਚ ਅੱਜ ਗਰਜ ਨਾਲ ਮੀਂਹ, ਗੜ੍ਹੇਮਾਰੀ ਤੇ ਹਨ੍ਹੇਰੀ-ਝੱਖੜ ਦਾ ਆਰੇਂਜ...
Last Updated:Apr 04, 2026 9:07 AM ISTਪੰਜਾਬ 'ਚ ਅੱਜ ਵੀ ਗਰਜ ਨਾਲ ਮੀਂਹ, ਗੜ੍ਹੇਮਾਰੀ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਕਈ ਜ਼ਿਲ੍ਹਿਆਂ 'ਚ ਗਰਜ...
ਨਿਊਜ਼ੀਲੈਂਡ ‘ਚ ਪੰਜਾਬੀ ਸ਼ਖਸ ਰਾਜਿੰਦਰ ਸਿੰਘ ਨੂੰ ਉਮਰ ਕੈਦ, ਪੰਜਾਬੀ ਦੇ ਕਤਲ ਕੇਸ ‘ਚ...
Last Updated:Apr 04, 2026 9:23 AM ISTਨਿਊਜ਼ੀਲੈਂਡ 'ਚ ਪੰਜਾਬੀ ਸ਼ਖਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਤਲ ਕੇਸ 'ਚ ਰਾਜਿੰਦਰ ਸਿੰਘ ਨੂੰ...
ਪੰਜਾਬ ‘ਚ ਵੱਡੀ ਵਾਰਦਾਤ ਨਾਕਾਮ…IED ਸਣੇ ਮੁਲਜ਼ਮ ਹਰਮਨ ਸਿੰਘ ਗ੍ਰਿਫਤਾਰ… | ਪੰਜਾਬ ਖ਼ਬਰਾਂ
Last Updated:Apr 04, 2026 9:35 AM ISTਪੰਜਾਬ 'ਚ ਵੱਡੀ ਵਾਰਦਾਤ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ 'ਚ IED ਨਾਲ ਇੱਕ ਮੁਲਜ਼ਮ ਨੂੰ ਗ੍ਰਿਫਤਾਰ...
ਗ੍ਰਾਮੀਣ ਸਵੱਛਤਾ ਅਤੇ ਜਲ੍ਹ ਨਿਕਾਸੀ ਵਿਵਸਥਾ ਮਜਬੂਤ ਕਰਨ ‘ਤੇ ਸਰਕਾਰ ਦਾ ਫੋਕਸ – ਮੁੱਖ...
ਚੰਡੀਗੜ੍ਹ, 3 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਚੰਡੀਗੜ੍ਹ ਸਿਵਲ ਸਕੱਤਰੇਤ ਵਿੱਚ ਹਰਿਆਣਾ ਤਾਲਾਬ ਅਤੇ ਵੇਸਟ ਜਲ੍ਹ ਪ੍ਰਬੰਧਨ ਅਥਾਰਿਟੀ...















