ਪੁਲਿਸ ਹਿਰਾਸਤ ਵਿਚ ਖੜੇ ਇਹ ਤਿੰਨ ਵਿਅਕਤੀ ਜਿਨ੍ਹਾਂ ਦੀ ਉਮਰ 50 ਤੋਂ 55ਸਾਲ ਦੇ ਦਰਮਿਆਨ ਹੈ ਪੁਲਿਸ ਨੇ ਇਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਤੇ ਕਾਬੂ ਕੀਤਾ ਗਿਆ ਹੈ, ਇਹ ਗਿਰੋਹ ਨਕਲੀ ਕਰਸੀ ਛਾਪਦਾ ਸੀ ਅਤੇ ਵੱਖ ਵੱਖ ਥਾਵਾਂ ਤੇ ਸਪਲਾਈ ਕਰਦਾ ਸੀ, ਇਹਨਾਂ ਤਿੰਨਾਂ ਆਰੋਪੀਆਂ ਦੀ ਪਹਿਚਾਣ ਹਰਦੀਪ ਸਿੰਘ ਵਾਸੀ ਪਿੰਡ ਬਿਸ਼ਨਪੁਰ ਛੰਨਾ,ਅਸ਼ੋਕ ਕੁਮਾਰ ਵਾਸੀ 158 ਮਜੀਠਾ ਰੋਡ ਅਮ੍ਰਿਤਸਰ ਅਤੇ ਮਹਾਵੀਰ ਸਿੰਘ ਵਾਸੀ ਪਿੰਡ ਕੋਰਜੀਵਾਲਾ ਜੋਂ ਕਿ ਜਾਅਲੀ ਕਰੰਸੀ ਦਾ ਕੰਮ ਕਰਦੇ ਹਨ ਜਿਹਨਾ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ । ਜੋ ਇਹ ਕਰੰਸੀ ਨੂੰ ਭੋਲੇਭਾਲੇ ਲੋਕਾਂ ਨੂੰ ਠੱਗਣ ਲਈ ਵਰਤਦੇ ਹਨ ।ਜੋ ਅੱਜ ਵੀ ਭਾਰੀ ਮਾਤਰਾ ਵਿੱਚ ਜਾਹਲੀ ਕਰੰਸੀ ਲੈ ਕਰ ਨਾਭਾ ਤੋਂ ਮਲੇਰਕੋਟਲਾ ਨੂੰ ਜਾ ਰਹੇ ਸਨ। ਪੁਲਿਸ ਵੱਲੋਂ ਪਿੰਡ ਹਰੀਗੜ ਬੱਸ ਅੱਡਾ ਪਰ ਨਾਕਾਬੰਦੀ ਕਰਕੇ ਉਕਤਾਨ ਵਿਅਕਤੀਆਂ ਨੂੰ ਸਮੇਤ ਮੋਟਰਸਾਈਕਲ ਜਿਹਨਾ ਪਾਸੋਂ ਇੱਕ ਲੱਖ ਪੰਚੀ ਹਜਾਰ ਰੁਪਏ ਦੀ ਜਾਹਲੀ ਕਰੰਸੀ ਬਰਾਮਦ ਕਰਕੇ ਮੁਕੱਦਮਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਨ ਇਹ ਨੋਟ ਉਹ ਕਿੱਥੇ ਛਾਪਦੇ ਸੀ ਸਬੰਧੀ ਪੁਛ-ਗਿੱਛ ਕੀਤੀ ਜਾ ਰਹੀ

ਇਸ ਮੌਕੇ ਤੇ ਨਾਭਾ ਦੇ ਡੀਐਸਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਇਹ ਤਿੰਨੋਂ ਆਰੋਪੀਆ ਨੂੰ 1ਲੱਖ 25,ਹਜਾਰ ਜਾਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਨ੍ਹਾਂ ਤੇ ਪਹਿਲਾਂ ਵੀ ਜਾਅਲੀ ਕਰੰਸੀ ਦੇ ਮਾਮਲੇ ਦਰਜ ਹਨ, ਇਹਨਾ ਦਾ ਅਸੀਂ ਰੁਮਾਲਾ ਹਾਸਲ ਕੀਤਾ ਹੈ ਅਤੇ ਇਹ ਪਤਾ ਲਗਾ ਰਿਹਾ ਹੈ ਕਿ ਇਹ ਕਿੱਥੇ ਜਾਲੀ ਕਰਾਂਸੀ ਕਿਸ ਜਗ੍ਹਾ ਤੇ ਬਣਾਉਂਦੇ ਸਨ ਅਤੇ ਇਸ ਵਿੱਚ ਕਿਹੜੇ ਬੰਦੇ ਹੋਰ ਸ਼ਾਮਲ ਹਨ ਅਸੀਂ ਇਸ ਸਬੰਧੀ ਤਫਤੀਸ਼ ਕਰ ਰਹੇ ਹਾਂ ਅਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ।