ਤਰਨ ਤਾਰਨ ਵਿੱਚ ‘ਆਪ’ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ!

ਹਰਬਰਿੰਦਰ ਸਿੰਘ ਆਪਣੇ ਪਿੱਛੇ 10 ਸਾਲ ਤੋਂ ਘੱਟ ਉਮਰ ਦੇ ਦੋ ਪੁੱਤਰ ਛੱਡ ਗਏ ਹਨ। ਉਹ ਇੱਕ ਆੜ੍ਹਤੀ ਸੀ ਅਤੇ ਉਨ੍ਹਾਂ ਕੋਲ ਵਾਹੀਯੋਗ ਜ਼ਮੀਨ ਵੀ ਸੀ। ਮ੍ਰਿਤਕ ਆਪਣੇ ਰਿਸ਼ਤੇਦਾਰ ਗੁਰਸੇਵਕ ਸਿੰਘ ਦੇ ਵਿਆਹ ਵਿੱਚ ਸ਼ਾਮਲ ਹੋਣ ਗਿਆ ਸੀ, ਜਦੋਂ ਮੋਟਰਸਾਈਕਲ ਸਵਾਰ ਤਿੰਨ ਹਮਲਾਵਰ ਉੱਥੇ ਪਹੁੰਚੇ। ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰਾਂ ਕੋਲ ਪਿਸਤੌਲ ਸਨ ਅਤੇ ਉਨ੍ਹਾਂ ਨੇ ਸਰਪੰਚ ਨੂੰ ਗੋਲੀ ਮਾਰ ਦਿੱਤੀ। ਕੋਲ ਖੜ੍ਹੇ ਜਰਮਨਦੀਪ ਸਿੰਘ ਨੇ ਜਵਾਬੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਕ ਹਮਲਾਵਰ ਨੇ ਉਸ ਨੂੰ ਜ਼ਖਮੀ ਕਰ ਦਿੱਤਾ। ਗੋਲੀਆਂ ਚਲਾ ਕੇ ਹਮਲਾਵਰ ਫਰਾਰ ਹੋ ਗਏ।

ਚਸ਼ਮਦੀਦ ਕੁਲਵੰਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਡਿਜ਼ਾਈਨਰ ਸੂਟ ਪਾਏ ਹੋਏ ਸਨ ਅਤੇ ਉਨ੍ਹਾਂ ਨੇ ਲੁਕਣ ਜਾਂ ਚੁੱਪਚਾਪ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਘਟਨਾ ਨਾਲ ਭਗਦੜ ਮੱਚ ਗਈ ਅਤੇ ਲੋਕ ਗੋਲੀਬਾਰੀ ਤੋਂ ਬਚਣ ਲਈ ਇਧਰ-ਉਧਰ ਭੱਜੇ।ਪੁਲੀਸ ਅਧਿਕਾਰੀ ਘਟਨਾ ਦੇ 20 ਮਿੰਟ ਬਾਅਦ ਮੌਕੇ ‘ਤੇ ਪਹੁੰਚੇ। ਦੱਸਣਯੋਗ ਹੈ ਕਿ ਤਿੰਨ ਜਨਵਰੀ ਨੂੰ ਮੋਗਾ ਦੇ ਪਿੰਡ ਭਿੰਡਰ ਕਲਾਂ ਵਿੱਚ ਕਾਂਗਰਸੀ ਆਗੂ ਉਮਰਸਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਆਮ ਆਦਮੀ ਪਾਰਟੀ ਦੇ ਪਿੰਡ ਠੱਠੀਆਂ ਮਹੰਤਾਂ ਦੇ 40 ਸਾਲਾ ਸਰਪੰਚ ਹਰਬਰਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਦਾ ਰਿਸ਼ਤੇਦਾਰ ਜਰਮਨਦੀਪ ਸਿੰਘ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 3.15 ਵਜੇ ਪਿੰਡ ਸ਼ੇਰੋਂ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਹ ਪਿੰਡ ਇੱਕ-ਦੂਜੇ ਤੋਂ ਲਗਪਗ ਛੇ ਕਿਲੋਮੀਟਰ ਦੀ ਦੂਰੀ ‘ਤੇ ਹਨ। ਇਸ ਘਟਨਾ ਨੇ ਜਨਤਾ ਅਤੇ ‘ਆਪ’ ਦੇ ਹੇਠਲੇ ਪੱਧਰ ਦੇ ਸਿਆਸਤਦਾਨਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ, ਕਿਉਂਕਿ ਦੋ ਮਹੀਨਿਆਂ ਵਿੱਚ ਇਹ ਇਸ ਤਰ੍ਹਾਂ ਦੀ ਦੂਜੀ ਵਾਰਦਾਤ ਹੈ। ਇਸ ਤੋਂ ਪਹਿਲਾਂ ਪੰਜ ਜਨਵਰੀ ਨੂੰ ਤਰਨਤਾਰਨ ਦੇ ਪਿੰਡ ਵਲਟੋਹਾ ਸੰਧੂਆਂ ਦੇ ‘ਆਪ’ ਸਰਪੰਚ ਜਰਮਲ ਸਿੰਘ ਦਾ ਅੰਮ੍ਰਿਤਸਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਹਰਬਰਿੰਦਰ ਸਿੰਘ ਆਪਣੇ ਪਿੱਛੇ 10 ਸਾਲ ਤੋਂ ਘੱਟ ਉਮਰ ਦੇ ਦੋ ਪੁੱਤਰ ਛੱਡ ਗਏ ਹਨ। ਉਹ ਇੱਕ ਆੜ੍ਹਤੀ ਸੀ ਅਤੇ ਉਨ੍ਹਾਂ ਕੋਲ ਵਾਹੀਯੋਗ ਜ਼ਮੀਨ ਵੀ ਸੀ। ਮ੍ਰਿਤਕ ਆਪਣੇ ਰਿਸ਼ਤੇਦਾਰ ਗੁਰਸੇਵਕ ਸਿੰਘ ਦੇ ਵਿਆਹ ਵਿੱਚ ਸ਼ਾਮਲ ਹੋਣ ਗਿਆ ਸੀ, ਜਦੋਂ ਮੋਟਰਸਾਈਕਲ ਸਵਾਰ ਤਿੰਨ ਹਮਲਾਵਰ ਉੱਥੇ ਪਹੁੰਚੇ।

See also  ਮਨਪ੍ਰੀਤ ਬਾਦਲ ਨੂੰ ਅਦਾਲਤ ਤੋਂ ਵੱਡਾ ਝੱਟਕਾ, ਜ਼ਮਾਨਤ ਅਰਜ਼ੀ ਰੱਦ

ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰਾਂ ਕੋਲ ਪਿਸਤੌਲ ਸਨ ਅਤੇ ਉਨ੍ਹਾਂ ਨੇ ਸਰਪੰਚ ਨੂੰ ਗੋਲੀ ਮਾਰ ਦਿੱਤੀ। ਕੋਲ ਖੜ੍ਹੇ ਜਰਮਨਦੀਪ ਸਿੰਘ ਨੇ ਜਵਾਬੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਕ ਹਮਲਾਵਰ ਨੇ ਉਸ ਨੂੰ ਜ਼ਖਮੀ ਕਰ ਦਿੱਤਾ। ਗੋਲੀਆਂ ਚਲਾ ਕੇ ਹਮਲਾਵਰ ਫਰਾਰ ਹੋ ਗਏ।ਚਸ਼ਮਦੀਦ ਕੁਲਵੰਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਡਿਜ਼ਾਈਨਰ ਸੂਟ ਪਾਏ ਹੋਏ ਸਨ ਅਤੇ ਉਨ੍ਹਾਂ ਨੇ ਲੁਕਣ ਜਾਂ ਚੁੱਪਚਾਪ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਘਟਨਾ ਨਾਲ ਭਗਦੜ ਮੱਚ ਗਈ ਅਤੇ ਲੋਕ ਗੋਲੀਬਾਰੀ ਤੋਂ ਬਚਣ ਲਈ ਇਧਰ-ਉਧਰ ਭੱਜੇ। ਪੁਲੀਸ ਅਧਿਕਾਰੀ ਘਟਨਾ ਦੇ 20 ਮਿੰਟ ਬਾਅਦ ਮੌਕੇ ‘ਤੇ ਪਹੁੰਚੇ। ਦੱਸਣਯੋਗ ਹੈ ਕਿ ਤਿੰਨ ਜਨਵਰੀ ਨੂੰ ਮੋਗਾ ਦੇ ਪਿੰਡ ਭਿੰਡਰ ਕਲਾਂ ਵਿੱਚ ਕਾਂਗਰਸੀ ਆਗੂ ਉਮਰਸਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।