ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਹੜਤਾਲ ਲਈ ਵਾਪਸ, ਆਮ ਵਾਂਗ ਕੰਮ ਕਾਜ਼ ਰਹੇਗਾ ਜਾਰੀ

ਚੰਡੀਗੜ੍ਹ: ਪੰਜਾਬ ਸਰਕਾਰ ਅਤੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵਿਚਾਲੇ ਚੱਲ ਰਿਹਾ ਰੇੜਕਾਂ ਹੁਣ ਠੰਡਾ ਪੈਂਦਾ ਦਿਖਾਈ ਦੇ ਰਿਹਾ ਹੈ। ਹੁਣ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਵੱਡਾ ਫ਼ੈਸਲਾਂ ਲਿਆ ਹੈ। ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ 11 ਸਤੰਬਰ ਤੋਂ ਲੈ ਕੇ 13 ਸਤੰਬਰ ਯਾਨੀ ਸੋਮਵਾਰ ਤੋਂ ਬੁੱਧਵਾਰ ਤੱਕ ਪੈੱਨ ਡਾਊਨ ਹੜਤਾਲ ਕਰਨ ਦਾ ਐਲਾਨ ਕੀਤਾ ਸੀ। ਜਿਸ ਨੂੰ ਹਾਲ ਦੀ ਘੜੀ ਵਾਪਸ ਲੈ ਲਿਆ ਹੈ। ਯਾਨੀ ਅੱਜ ਡੀਸੀ ਦਫ਼ਤਰਾਂ ਵਿੱਚ ਆਮ ਵਾਂਗ ਕੰਮ ਕਾਜ਼ ਹੋਵੇਗਾ।

ਪੰਚਾਇਤਾਂ ਭੰਗ ਨੂੰ ਲੈ ਕੇ ਵੱਡੀ ਖਬਰ,ਭਗਵੰਤ ਮਾਨ ਨੇ ਫੇਰ ਕੱਢ ਲਿਆ ਨਵਾਂ ਸੱਪ ! ਖੜਕੀ ਖਤਰੇ ਦੀ ਘੰਟੀ

ਪੰਜਾਬ ਪ੍ਰਧਾਨ ਤੇਜਿੰਦਰ ਸਿੰਘ ਨੰਗਲ, ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਤੇ ਹੋਰਨਾਂ ਵੱਲੋਂ ਐਤਵਾਰ ਦੇਰ ਸ਼ਾਮ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਸਾਰੇ ਡੀਸੀ ਦਫ਼ਤਰਾਂ ਵਿੱਚ ਕੰਮਕਾਜ ਆਮ ਵਾਂਗ ਹੋਵੇਗਾ। ਰਜਿਸਟਰੀ, ਐਫੀਡੇਵਿਟ ਬਣਾਉਣਾ, ਪਾਵਰ ਆਫ ਅਟਾਰਨੀ, ਮੈਰਿਜ ਰਜਿਸਟ੍ਰੇਸ਼ਨ ਵਰਗੇ ਸਾਰੇ ਕੰਮ ਕੀਤੇ ਜਾਣਗੇ।

See also  ਬਟਾਲਾ ਦੇ ਮੁਰਗੀ ਮੁਹੱਲੇ ਮਾਮੂਲੀ ਬਹਿਸਬਾਜ਼ੀ ਨੂੰ ਲੈਕੇ ਚੱਲੀਆਂ ਗੋਲੀਆਂ,ਇਕ ਨੌਜਵਾਨ ਦੇ ਸਿਰ ਵਿਚ ਗੋਲੀਆਂ ਲੱਗਣ ਨਾਲ ਹਾਲਤ ਗੰਭੀਰ,ਪੁਲਿਸ ਕਰ ਰਹੀ ਜਾਂਚ