ਅੰਮ੍ਰਿਤਸਰ: ਤੜਕੇ ਸਵੇਰੇ ਅੱਜ ਅੰਮ੍ਰਿਤਸਰ ਪੁਲਿਸ ਵੱਲੋਂ ਇਕ ਗੈਂਗਸਟਰ ਨੂੰ ਐਨਕਾਉਂਟਰ ਵਿਚ ਢੇਰ ਕਰ ਦਿੱਤਾ ਹੈ। ਇਹ ਐਨਕਾਉਂਟਰ ਜੰਡਿਆਲਾ ਗੁਰੂ ਵਿਖੇ ਹੋਇਆ ਹੈ। ਇਸ ਐਨਕਾਉਂਟਰ ਵਿਚ ਗੈਂਗਸਟਰ ਅੰਮ੍ਰਿਤਪਾਲ ਅਮਰੀ ਨੂੰ ਪੁਲਿਸ ਨੂੰ ਮਾਰ ਮੁਕਾਇਆ ਹੈ। ਇਸ ਫਾਇਰਿੰਗ ਵਿਚ ਇਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਦੱਸ ਦੇਈਏ ਕਿ ਪੁਲਿਸ ਦੀ ਵਾਂਟੇਡ ਲਿਸਟ ਵਿਚ ਗੈਂਗਸਟਰ ਦਾ ਨਾਂ ਸ਼ਾਮਲ ਸੀ।
ਦੱਸਿਆ ਜਾ ਰਿਹਾ ਹੈ ਕਿ ਨਸ਼ੇ ਤੇ ਹਥਿਆਰਾਂ ਦੀ ਰਿਕਵਰੀ ਲਈ ਪੁਲਿਸ ਇਸ ਗੈਂਗਸਟਰ ਨੂੰ ਇਥੇ ਲਿਆਈ ਸੀ। ਰਿਕਵਰੀ ਦੌਰਾਨ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ ਤੇ ਹੱਥਕੜੀਆਂ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ। ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਪੁਲਿਸ ਵੱਲੋਂ ਕਈ ਗੈਂਗਸਟਰਾਂ ਦੇ ਐਨਕਾਉਂਟਰ ਕੀਤੇ ਗਏ ਹਨ।
Related posts:
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਮਾਤਾ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟ...
ਫਰਿਸ਼ਤੇ ਸਕੀਮ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਕੀਮਤੀ ਜਾਨਾਂ ਬਚਾਉਣ ਲਈ ਇਸ ਸਕੀਮ ਨਾਲ ...
ਲਹਿਰਾਗਾਗਾ ਦੇ ਮੂਣਕ ਵਿਖੇ ਪਹੁੰਚ ਸਾਬਕਾ ਹਲਕਾ ਵਿਧਾਇਕ ਪਰਮਿੰਦਰ ਢੀਂਡਸਾ
ਡੇਰਾ ਮੁੱਖੀ ਰਾਮ ਰਹੀਮ ਦੀ ਪੈਰੋਲ 'ਚ 10 ਦਿਨਾਂ ਦਾ ਵਾਧਾ