ਜੰਗ ਵਿਚਾਲੇ Dubai ‘ਚ ਫਸਿਆ ਅਦਾਕਾਰ ਐਮੀ ਵਿਰਕ ਦਾ ਪਰਿਵਾਰ…

0
1
ਜੰਗ ਵਿਚਾਲੇ Dubai 'ਚ ਫਸਿਆ ਅਦਾਕਾਰ ਐਮੀ ਵਿਰਕ ਦਾ ਪਰਿਵਾਰ... | ਪੰਜਾਬ ਖ਼ਬਰਾਂ

ਮਸ਼ਹੂਰ ਪੰਜਾਬੀ ਅਦਾਕਾਰ ਐਮੀ ਵਿਰਕ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਯੂਏਈ ਵਿੱਚ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਚਿੰਤਾ ਪ੍ਰਗਟ ਕੀਤੀ ਹੈ। ਬਲਤੇਜ ਪੰਨੂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ ‘ਤੇ ਦਖਲ ਦੇਣਗੇ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਗੇ।

ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਦਾ ਪਰਿਵਾਰ ਦੁਬਈ ਵਿੱਚ ਫਸ ਗਿਆ ਹੈ।ਜਿਸ ਨੂੰ ਲੈ ਕੇ ਐਮੀ ਵਿਰਕ ਕਾਫ਼ੀ ਚਿੰਤਤ ਅਤੇ ਪ੍ਰੇਸ਼ਾਨ ਹਨ। ਉਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ— “ਮੇਰੀ ਪਤਨੀ, ਬੇਟੀ ਅਤੇ ਭੈਣਾਂ ਉੱਥੇ ਹਨ। ਦੁਬਈ ਦੇ ਹਾਲਾਤ ਮੇਰੇ ਦਿਲ ‘ਤੇ ਬਹੁਤ ਭਾਰੀ ਪੈ ਰਹੇ ਹਨ।

ਇੱਕ ਪਤੀ ਅਤੇ ਪਿਤਾ ਹੋਣ ਦੇ ਨਾਤੇ ਅਜਿਹੇ ਸਮੇਂ ਵਿੱਚ ਤਣਾਅ ਮਹਿਸੂਸ ਕਰਨਾ ਸੁਭਾਵਿਕ ਹੈ।”ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੀ ਧੀ ਨਾਲ ਗੱਲ ਕੀਤੀ ਤਾਂ ਮੇਰੀ ਬੱਚੀ ਨੇ ਜੋ ਕਿਹਾ, ਉਸ ਨੇ ਉਨ੍ਹਾਂ ਦੇ ਕਲੇਜੇ ਨੂੰ ਧੂਹ ਪਾ ਦਿੱਤੀ ਹੈ। ਧੀ ਨੇ ਬੜੀ ਬਹਾਦਰੀ ਨਾਲ ਆਪਣੇ ਪਿਤਾ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ “ਪਾਪਾ, ਜੇ ਕੁਝ ਹੋਇਆ ਤਾਂ ਮੈਂ ਆਪਣੇ ਬੈੱਡ ਹੇਠ ਲੁਕ ਜਾਵਾਂਗੀ, ਮੈਂ ਬਹੁਤ ਦਲੇਰ ਕੁੜੀ ਹਾਂ, ਤੁਸੀਂ ਚਿੰਤਾ ਨਾ ਕਰੋ।” ਉਨ੍ਹਾਂ ਨੇ ਸਿਰਫ਼ ਆਪਣੇ ਪਰਿਵਾਰ ਲਈ ਹੀ ਨਹੀਂ, ਸਗੋਂ ਉੱਥੇ ਫਸੇ ਹਰ ਇੱਕ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਏਈ ਸਰਕਾਰ ਅਤੇ ਸਥਾਨਕ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਹੈ।

ਇਸ ਵਿਚਾਲੇ ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਯੂਏਈ ਵਿੱਚ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਚਿੰਤਾ ਜ਼ਾਹਰ ਕੀਤੀ ਹੈ।

ਬਲਤੇਜ ਪੰਨੂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ ‘ਤੇ ਦਖਲ ਦੇਣਗੇ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਗੇ। ਫੋਨ ‘ਤੇ ਗੱਲਬਾਤ ਕਰਦਿਆਂ ਐਮੀ ਵਿਰਕ ਨੇ ਬਲਤੇਜ ਪੰਨੂ ਨੂੰ ਦੱਸਿਆ ਕਿ ਦੁਬਈ ਵਿੱਚ ਮੇਰੀ ਬੇਟੀ, ਪਤਨੀ ਅਤੇ ਭੈਣਾਂ ਗਈਆਂ ਹੋਈਆਂ ਹਨ।ਦੱਸ ਦੇਈਏ ਕਿ ਪਿਛਲੇ ਦਿਨੀਂ ਅਚਾਨਕ ਇਰਾਨ ‘ਤੇ ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਈਰਾਨ ਦੇ ਨੇਤਾ ਅਲੀ ਖਾਮੇਨੇਈ (Ali Khamenei) ਦੀ ਮੌਤ ਹੋ ਗਈ।

ਈਰਾਨ ਇਸ ਸਮੇਂ ਇਸ ਯੁੱਧ ਵਿੱਚ ਘਿਰਿਆ ਹੋਇਆ ਹੈ। ਹਾਲਾਂਕਿ, ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਜੰਗ ਨੇ ਆਮ ਲੋਕਾਂ ਨੂੰ ਬਹੁਤ ਡਰਾਇਆ ਹੋਇਆ ਹੈ। ਈਰਾਨ ਯੁੱਧ ਕਾਰਨ ਮੱਧ ਪੂਰਬ ਅਤੇ ਭਾਰਤੀ ਏਅਰਲਾਈਨਾਂ ਦੀਆਂ ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਐਤਵਾਰ ਨੂੰ ਲਗਭਗ 350 ਅੰਤਰਰਾਸ਼ਟਰੀ ਉਡਾਣਾਂ ਰੱਦ ਹੋਣ ਕਾਰਨ, ਭਾਰਤ ਤੋਂ ਜੋ ਲੋਕ ਦੁਬਈ ਜਾਂ ਮੱਧ ਪੂਰਬ ਗਏ ਸਨ, ਉਹ ਉੱਥੇ ਫਸੇ ਹੋਏ ਹਨ। ਲੋਕਾਂ ਨੂੰ ਡਰ ਹੈ ਕਿ ਉਹ ਜ਼ਿੰਦਾ ਵਾਪਸ ਆ ਸਕਣਗੇ ਜਾਂ ਨਹੀਂ। ਇਸ ਵਿੱਚ ਬਹੁਤ ਸਾਰੇ ਆਮ ਭਾਰਤੀ ਵੀ ਸ਼ਾਮਲ ਹਨ, ਨਾਲ ਹੀ ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਦਾ ਪਰਿਵਾਰ ਵੀ ਇਨ੍ਹਾਂ ਵਿੱਚ ਸ਼ਾਮਿਲ ਹੈ।
Rozana Times

LEAVE A REPLY

Please enter your comment!
Please enter your name here