ਕਹਿੰਦੇ ਨੇ ਕਿ ਰਿਸ਼ਤੇ ਬੜੇ ਅਨਮੋਲ ਹੁੰਦੇ ਤੇ ਰਿਸ਼ਤੇ ਬਣਾਉਣ ਨੂੰ ਕਾਫੀ ਵਕਤ ਤਾ ਲੱਗ ਜਾਂਦਾ ਹੈ ਪਰ ਤੌੜਨ ਨੂੰ ਇੱਕ ਮਿੰਟ ਦਾ ਸਮਾ ਵੀ ਨਹੀ ਤੇ ਕੱੁਝ ਲੋਕ ਰਿਸ਼ਤਿਆ ਦੀ ਲਿਹਾਜ ਹੀ ਭੱਲ ਜਾਂਦੇ ਨੇ ਤੇ ਖਬਰ ਅੰਮ੍ਰਿਤਸਰ ਦੇ ਮਜੀਠਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਜੀਜੇ ਨੇ ਸਾਲਿਆਂ ਤੇ ਫਾਇਰ ਕਰ ਦਿੱਤੇ ਨੇ ਤੇ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਭਰਾ ਦਾ ਕਹਿਣਾ ਹੈ ਕਿ ਘਰੇਲ਼ੂ ਕਲੇਸ਼ ਦੇ ਚਲਦੇ ਹੋਏ ਸਾਡੇ ਜਵਾਈ ਨੇ ਤੇ ਉਸਦੇ ਸਾਥੀ ਨੇ ਮਿਲਕੇ ਸਾਡੇ ਤੇ ਫਾਇਰ ਕਰ ਦਿੱਤੇ ਨੇ ਤੇ ਉੇਨ੍ਹਾ ਦੇ ਵਲੋਂ 4 ਫਾਇਰ ਕੀਤੇ ਗਏ ਤੇ ਦੋ ਗੋਲੀਆ ਸਾਨੂੰ ਲੱਗ ਗਈਆਂ ਤੇ ਅਸੀ ਜ਼ਖਮੀ ਹੋ ਗਏ ਤੇ ਸਾਨੂੰ ਨਿੱਜੀ ਹਸਪਤਾਲ ਲਿਆ ਗਿਆ ।

ਦੂਜੇ ਪਾਸੇ ਦੂਜੇ ਭਰਾ ਦਾ ਕਹਿਣਾ ਹੈ ਉਹਨਾ ਦਾ ਜਵਾਈ ਉਹਨਾਂ ਦੀ ਭੈਣ ਦੀ ਕੁੱਟਮਾਰ ਕਰਦਾ ਸੀ ਜਿਸ ਨੂੰ ਲੈ ਕੇ ਕਈ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਉਹ ਸਾਡੇ ਨਾਲ ਰੰਜ਼ਿਸ਼ ਰੱਖਦਾ ਸੀ ਰੰਜ਼ਿਸ਼ ਤੇ ਚੱਲਦਿਆਂ ਸਾਡੇ ਤੇ ਫਾਇਰਿੰਗ ਕੀਤੀ ਗਈ ਹੈ ਤੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ।

ੳੱੁਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਭਰਾਵਾ ਤੇ ਜਵਾਈ ਦੇ ਵੱਲੋਂ ਫਾਇਰ ਕੀਤੇ ਗਏ ਨੇ ਤੇ ਜਿਸਦੇ ਚਲਦੇ ਦੋਨੇ ਭਰਾ ਜ਼ਖਮੀ ਹੋ ਗਏ ਤੇ ਨਿੱਜੀ ਹਸਪਤਾਲ ਚ ਇਹਨਾਂ ਨੂੰ ਭਰਤੀ ਕਰਵਾਇਆ ਗਿਆਂ ਤੇ ਬਿਆਨਾਂ ਦੇ ਅਦਾਰ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।